ਗਿੱਦੜਬਾਹਾ: ਦੇਸ਼ ’ਚ ਬਾਲ ਮਜਦੂਰੀ (Child Labor) ਰੋਕਣ ਲਈ ਬੇਸ਼ੱਕ ਸਖ਼ਤ ਕਾਨੂੰਨ ਬਣਾਏ ਗਏ ਹਨ, ਪਰ ਇਸ ਦੇ ਬਾਵਜੂਦ ਦੇਸ਼ ਭਰ ’ਚ ਬਹੁਤ ਗਿਣਤੀ ਵਿੱਚ ਬੱਚੇ ਬਾਲ ਮਜਦੂਰੀ (Child Labor) ਕਰ ਰਹੇ ਹਨ। ਉਥੇ ਹੀ ਇਕ ਸਰਵੇ ਵਿੱਚ ਖੁਲਾਸਾ ਵੀ ਹੋਇਆ ਸੀ ਕਿ ਲੌਕਡਾਊਨ ਤੋਂ ਬਾਅਦ ਬਾਲ ਮਜਦੂਰੀ (Child Labor) ਦੇ ਮਾਮਲੇ ਪੰਜਾਬ ਵਿੱਚ ਬਹੁਤ ਵਧੇ ਹਨ। ਇਸ ਦੇ ਨਾਲ ਜੇਕਰ ਗਿੱਦੜਬਾਹਾ ਦੀ ਗੱਲ ਕੀਤੀ ਜਾਵੇ ਤਾਂ ਉਥੇ ਬੱਚੇ ਆਪਣੇ ਘਰ ਦੀ ਮਜ਼ਬੂਰੀ ਕਾਰਨ ਰੇਹੜੀ ਲਗਾਉਣ ਲਈ ਮਜ਼ਬੂਰ ਹਨ।
ਇਹ ਵੀ ਪੜੋ: ਸਮਾਧ ਦੇ ਪੰਡਿਤ ਦੀ ਮਹਿਲਾ ਨਾਲ ਗਲਤ ਹਰਕਤਾਂ ਕਰਦੇ ਦੀ ਵੀਡੀਓ ਆਈ ਸਾਹਮਣੇ
ਜਦੋਂ ਇਹ ਬੱਚਿਆਂ ਨੂੰ ਇਹਨਾਂ ਦੀ ਮਜ਼ਬੂਰੀ ਬਾਰੇ ਪੁੱਛਿਆ ਤਾਂ ਇਹਨਾਂ ਨੇ ਦੱਸਿਆ ਕਿ ਘਰ ਦਾ ਖ਼ਰਚਾ ਚਲਾਉਣ ਲ਼ਈ ਉਹ ਰੇਹੜੀ ਲਗਾ ਰਹੇ ਹਨ। ਇਸ ਦੇ ਨਾਲ ਇੱਕ ਬੱਚੇ ਨੇ ਕਿਹਾ ਕਿ ਉਸ ਦਾ ਪਿਤਾ ਸ਼ਰਾਬ ਦਾ ਆਦੀ ਹੈ ਤੇ ਘਰ ਵਿੱਚ ਵੱਡਾ ਹੋਣ ਜੇ ਨਾਤੇ ਉਹ ਰੇਹੜੀ ਲਗਾ ਘਰ ਦਾ ਖਰਚਾ ਚਲਾ ਰਿਹਾ ਹੈ।
ਲਾਡੀ ਨਾਮ ਦੇ ਬੱਚੇ ਨੇ ਦੱਸਿਆ, ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੀ ਮਾਤਾ ਬਿਮਾਰ ਹੈ। ਜਿਸ ਦਾ ਉਹ ਇਲਾਜ਼ ਕਰਵਾਉਣ ਵਿੱਚ ਅਸਮਰੱਥ ਹਨ, ਪਰ ਫਿਰ ਵੀ ਉਹ ਫਲਾ ਦੀ ਰੇਹੜੀ ਤੋਂ ਜੋ ਕਮਾਈ ਕਰਦੇ ਹਨ। ਉਸ ਵਿੱਚੋਂ ਹੀ ਮਾਤਾ ਦਾ ਇਲਾਜ਼ ਤੇ ਘਰ ਦਾ ਗੁਜ਼ਾਰਾ ਕਰਦੇ ਹਨ।
ਲਾਡੀ ਦਾ ਵੱਡੇ ਭਰਾ ਮਨਦੀਪ ਸਿੰਘ ਵੀ ਮਜ਼ਦੂਰੀ ਕਰਦਾ ਹੈ, ਪਰ ਹੁਣ ਲੌਕਡਾਊਨ ਹੋਣ ਕਰਕੇ ਉਸ ਦਾ ਕੰਮ-ਕਾਰ ਤਕਰੀਬਨ ਬੰਦ ਹੈ। ਪੰਜਾਬ ਸਰਕਾਰ ਤੋਂ ਮਦਦ ਦੀ ਮੰਗ ਕਰਦੇ ਹੋਏ ਮਨਦੀਪ ਸਿੰਘ ਨੇ ਕਿਹਾ ਕਿ ਸਰਕਾਰ ਸਾਡੀ ਮਦਦ ਲਈ ਅੱਗੇ ਆਵੇ ਤਾਂ ਜੋ ਅਸੀਂ ਆਪਣੀ ਮਾਂ ਦਾ ਇਲਾਜ਼ ਕਰਵਾ ਸਕੀਏ।
ਇਹ ਵੀ ਪੜੋ: ਲੁਧਿਆਣਾ ਦਾ ਵਕੀਲ ਝੁੱਗੀ ਝੋਪੜੀਆਂ ਚ ਰਹਿਣ ਵਾਲੇ ਬੱਚਿਆਂ ਲਈ ਬਣੇ ਮਸੀਹਾ