ਸ੍ਰੀ ਮੁਕਤਸਰ ਸਾਹਿਬ: ਪੰਜਾਬ ਵਿਧਾਨ ਸਭਾ 2022 (Punjab Vidhan Sabha 2022) ਦੀਆ ਚੋਣਾਂ ਨੂੰ ਲੈ ਕੇ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ ਕਰ ਦਿਤੀਆਂ ਹਨ। ਇਸ ਦੇ ਚਲਦੇ ਹਲਕਾ ਲੰਬੀ ਦੇ ਪਿੰਡਾਂ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Former Chief Minister Parkash Singh Badal) ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਆਪਣੇ ਚਾਰ ਦਿਨ ਦੇ ਲਗਾਤਾਰ ਦੌਰੇ ਦੌਰਾਨ ਪਹਿਲੇ ਦਿਨ ਅੱਧੀ ਦਰਜਨ ਦੇ ਕਰੀਬ ਪਿੰਡਾਂ ਦਾ ਦੌਰਾ ਕੀਤਾ।
ਸੁੂਬੇ ਦੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸ਼ਬਦੀ ਹਮਲੇ ਕਰਦੇ ਕਿਹਾ ਦੋਵੇ ਪਾਰਟੀਆਂ ਸੂਬੇ ਦਾ ਕਦੇ ਵੀ ਭਲਾ ਨਹੀਂ ਕਰ ਸਕਦੀਆਂ। ਜੇ ਸੂਬੇ ਦੇ ਲੋਕਾਂ ਹਿਤਾਂ ਬਾਰੇ ਸੋਚਦੀ ਹੈ ਤਾਂ ਉਹ ਸਿਰਫ ਅਕਾਲੀ ਦਲ ਬਾਦਲ ਪਾਰਟੀ ਹੈ।ਉਨ੍ਹਾਂ ਸੂਬੇ ਦੀ ਕਾਨੂੰਨੀ ਵਿਵਸਥਾ ਉਤੇ ਵੀ ਸਵਾਲ ਉਠਾਏ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਕੋਲੋਂ 25 ਸਾਲ ਰਾਜਨੀਤੀ ਦੀ ਕੋਚਿੰਗ ਲਈ ਹੈ।ਉਨ੍ਹਾਂ ਨੇ ਕਿਹਾ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਪੰਜਾਬੀਅਤ ਲਈ ਲੜਨ ਵਾਲੀ ਪਾਰਟੀ ਹੈ।
ਉਨ੍ਹਾਂ ਨੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਬਾਦਲ ਸਾਹਿਬ ਦੀ ਪਿਛਲੇ 70 ਸਾਲਾਂ ਦੀ ਸੇਵਾ ਨੂੰ ਵੇਖਦੇ ਹੋਏ ਘਰ ਬੈਠਿਆ ਨੂੰ ਲੋਕ ਜਿਤਾਉਣ।ਉਨ੍ਹਾਂ ਨੇ ਕਿਹਾ ਹੈ ਕਿ ਬਾਦਲ ਸਾਹਿਬ ਨੂੰ ਸੇਵਾ ਕਰਨ ਦਾ ਮੌਕਾ ਬਖਸ਼ਣ।
ਇਹ ਵੀ ਪੜੋ:ਸੁਖਬੀਰ ਬਾਦਲ ਦੇ ਡਰੀਮ ਪ੍ਰਾਜੈਕਟ ਦੀਆਂ ਅੰਮ੍ਰਿਤਸਰ ਵਿੱਚ ਇੱਕ ਵਾਰ ਫੇਰ ਲੱਗੀਆਂ ਬਰੇਕਾਂ