ਮੁਕਤਸਰ ਸਾਹਿਬ: ਟਿੱਬੀ ਸਾਹਿਬ ਰੋਡ ਦੇ ਰਹਿਣ ਵਾਲੇ ਸੰਜੀਵ ਕੁਮਾਰ ਮਿੱਢਾ ਦੀ ਪੁੱਤਰੀ ਨਾਮਿਆ ਮਿੱਢਾ ਨੇ ਨੋਇਡਾ ਫਿਲਮ ਸਿਟੀ ਵਿਖੇ ਹੋਏ ਮਿਸ ਇੰਡੀਆ ਸੁਪਰ ਮਾਡਲ ਮੁਕਾਬਲੇ 2023 ਵਿੱਚ ਭਾਗ ਲੈ ਕੇ ਸ੍ਰੀ ਮੁਕਤਸਰ ਸਾਹਿਬ ਦਾ ਨਾਂਅ ਰੌਸ਼ਨ ਕੀਤਾ ਹੈ। ਇੰਨਾ ਹੀ ਨਹੀਂ, ਇਸ ਮੁਕਾਬਲੇ 'ਚ ਨਾਮਿਆ ਨੂੰ ਮਿਸ ਬਿਊਟੀਫੁੱਲ ਸਮਾਈਲ ਆਫ਼ ਇੰਡੀਆ ਦਾ ਖਿਤਾਬ ਵੀ ਮਿਲਿਆ ਹੈ। ਅਦਾਕਾਰਾ ਨੇਹਾ ਧੂਪੀਆ, ਪ੍ਰਿੰਸ ਨਰੂਲਾ ਅਤੇ ਮਸ਼ਹੂਰ ਮੇਕਅੱਪ ਆਰਟਿਸਟ ਭੂਮਿਕਾ ਬਹਿਲ ਇਸ ਮੁਕਾਬਲੇ ਵਿੱਚ ਜੱਜ ਰਹੇ।
ਮੁਕਾਬਲੇ ਵਿੱਚ ਸਨ ਕਈ ਕੁੜੀਆਂ: ਸ਼ੋਅ ਦਾ ਆਯੋਜਨ ਡ੍ਰੀਮ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਸ਼ਰਦ ਚੌਧਰੀ ਨੇ ਕੀਤਾ ਸੀ ਜਿਸ ਵਿੱਚ ਮਾਡਲਿੰਗ ਮੁਕਾਬਲੇ ਵਿੱਚ ਭਾਰਤ ਭਰ ਤੋਂ ਵੱਡੀ ਗਿਣਤੀ ਵਿੱਚ ਲੜਕੀਆਂ ਨੇ ਭਾਗ ਲਿਆ। ਇਸ ਵਿੱਚ ਡੇਰਾ ਭਾਈ ਮਸਤਾਨ ਸਿੰਘ ਦੀ ਬਾਰ੍ਹਵੀਂ ਦੀ ਵਿਦਿਆਰਥਣ ਨਾਮਿਆ ਮਿੱਢਾ ਨੂੰ ਮਿਸ ਬਿਊਟੀਫੁੱਲ ਸਮਾਈਲ ਇੰਡੀਆ ਚੁਣਿਆ ਗਿਆ। ਨਾਮਿਆ ਇਸ ਤੋਂ ਪਹਿਲਾਂ ਮਿਸਟਰ ਅਤੇ ਮਿਸ ਆਲ ਇੰਡੀਆ ਮੁਕਾਬਲੇ ਵਿੱਚ ਸੈਕੰਡ ਰਨਰ-ਅੱਪ ਵੀ ਰਹਿ ਚੁੱਕੀ ਹੈ।
ਅਦਾਕਾਰਾ ਬਣਨਾ ਚਾਹੁੰਦੀ ਹੈ ਨਾਮਿਆ: ਨਾਮਿਆ ਨੇ ਦੱਸਿਆ ਕਿ ਉਸ ਦੀ ਇੱਛਾ ਫਿਲਮ ਲਾਈਨ 'ਚ ਕਰੀਅਰ ਬਣਾਉਣ ਦੀ ਹੈ। ਉਹ ਅਭਿਨੇਤਰੀ ਬਣਨਾ ਚਾਹੁੰਦੀ ਹੈ ਅਤੇ ਆਪਣੇ ਸ਼ਹਿਰ ਦਾ ਨਾਂਅ ਰੌਸ਼ਨ ਕਰਨਾ ਚਾਹੁੰਦੀ ਹੈ। ਦੱਸ ਦੇਈਏ ਕਿ ਇਸ ਮਹੀਨੇ ਦੇ ਅੰਤ ਤੱਕ ਇਹ ਐਪੀਸੋਡ ਈ-24 ਚੈਨਲ 'ਤੇ ਟੈਲੀਕਾਸਟ ਕੀਤਾ ਜਾਵੇਗਾ। ਨਾਮਿਆ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੋਈ ਕਿ ਉਸ ਨੇ ਇਹ ਐਵਾਰਡ ਜਿੱਤਿਆ। ਉਸ ਨੇ ਇਸ ਦਾ ਸਿਹਰਾ ਅਪਣੇ ਮਾਤਾ-ਪਿਤਾ ਦੇ ਸਿਰ ਬੰਨ੍ਹਿਆ। ਨਾਮਿਆ ਨੇ ਕਿਹਾ ਕਿ ਉਹ ਕੋਈ ਸਪੈਸ਼ਲ ਡਾਈਟ ਫੋਲੋ ਨਹੀਂ ਕਰਦੀ ਹੈ। ਜਦਕਿ, ਜੋ ਵੀ ਘਰ ਵਿੱਚ ਬਣਦਾ ਹੈ, ਉਹੀ ਖਾਂਦੀ ਹੈ। ਨਾਮਿਆ ਨੇ ਕਿਹਾ ਕਿ ਉਸ ਦੇ ਸੁਪਨੇ ਪੂਰੇ ਕਰਨ ਲਈ ਉਸ ਦੇ ਪੂਰੇ ਪਰਿਵਾਰ ਦਾ ਸਾਥ ਹੈ।
- ਘਰ 'ਚ ਲਾਈਟ ਦੀ ਸਹੂਲਤ ਵੀ ਪੂਰੀ ਨਹੀਂ, ਪਰ ਮਨੀਸ਼ਾ ਮਿਹਨਤ ਕਰਕੇ ਚਮਕਾ ਰਹੀ ਅਪਣਾ ਤੇ ਹੋਰਾਂ ਦਾ ਭਵਿੱਖ
- 12ਵੀਂ ਦੇ ਨਤੀਜਿਆਂ 'ਚ ਸ਼੍ਰੇਯਾ ਸਿੰਗਲਾ ਨੇ ਪੰਜਾਬ ਵਿੱਚੋਂ ਦੂਜਾ ਸਥਾਨ ਕੀਤਾ ਹਾਸਿਲ, ਸ਼੍ਰੇਯਾ ਨੇ 500 ਵਿੱਚੋਂ 498 ਅੰਕ ਕੀਤੇ ਪ੍ਰਪਤ
- ਕੀ ਪੰਜਾਬ ਦੇ ਪਾਣੀ ਨਾਲ ਰਾਜਸਥਾਨ ਵਿੱਚ ਪੈਰ ਜਮਾਉਣਾ ਚਾਹੁੰਦੀ ਹੈ ਆਮ ਆਦਮੀ ਪਾਰਟੀ ?
ਮਾਂ ਨੇ ਕੀਤੀ ਹੌਂਸਲਾ ਅਫ਼ਜ਼ਾਈ, ਹਰਨਾਜ ਸੰਧੂ ਰੋਲ ਮਾਡਲ : ਨਾਮਿਆ ਨੇ ਕਿਹਾ ਕਿ ਉਸ ਦੀ ਮਾਂ ਨੇ ਉਸ ਦਾ ਹੌਸਲਾ ਵਧਾਇਆ ਤੇ ਪ੍ਰੇਰਿਤ ਕੀਤਾ ਕਿ ਉਹ ਇਸ ਲਾਈਨ ਵਿੱਚ ਅੱਗੇ ਵੱਧੇ, ਉਹ ਮੇਰੇ ਨਾਲ ਹਨ। ਇਸ ਤੋਂ ਇਲਾਵਾ ਨਾਮਿਆਨੇ ਦੱਸਿਆ ਕਿ ਉਹ ਹਰਨਾਜ ਸੰਧੂ ਨੂੰ ਅਪਣਾ ਰੋਲ ਮਾਡਲ ਮੰਨਦੀ ਹੈ। ਉਸ ਨੇ ਕਿਹਾ ਕਿ ਸਕੂਲ ਦੇ ਅਧਿਆਪਿਕ ਵੀ ਉਸ ਦਾ ਕਾਫੀ ਸਾਥ ਦਿੰਦੇ ਹਨ। ਪੜ੍ਹਾਈ ਦੇ ਨਾਲ-ਨਾਲ ਉਹ ਸ਼ੂਟਿੰਗ ਕਰਨ ਵਿੱਚ ਉਸ ਦੀ ਪੂਰੀ ਸਪੋਰਟ ਕਰਦੇ ਹਨ।