ਸ੍ਰੀ ਮੁਕਤਸਰ ਸਾਹਿਬ: ਸੰਗਰੂਰ ਦੇ ਲੌਂਗੋਵਾਲ 'ਚ ਸਕੂਲ ਬੱਸ ਹਾਦਸੇ ਤੋਂ ਬਾਅਦ ਸੋਮਵਾਰ ਨੂੰ ਮੁਕਤਸਰ ਪ੍ਰਸ਼ਾਸਨ ਵੱਲੋਂ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਗਈ। ਇਹ ਚੈਕਿੰਗ ਉਪ ਮੈਜਿਸਟ੍ਰੇਟ ਵੀਰਪਾਲ ਕੌਰ ਦੀ ਨਿਗਰਾਨੀ ਹੇਠਾਂ ਕੀਤੀ ਗਈ, ਜਿਸ 'ਚ 60 ਦੇ ਕਰੀਬ ਬੱਸਾਂ ਦਾ ਚਲਾਨ ਕੀਤਾ ਗਿਆ।
ਬੱਸ ਡਰਾਈਵਰ ਹਰਬੰਸ ਲਾਲ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸਮੇਂ-ਸਮੇਂ ਸਿਰ ਇਸ ਤਰ੍ਹਾਂ ਦੀ ਚੈਕਿੰਗ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸੰਗਰੂਰ 'ਚ ਜਿਹੜਾ ਹਾਦਸਾ ਵਾਪਰਿਆ ਹੈ, ਉਹ ਬਹੁਤ ਹੀ ਭਿਆਨਕ ਸੀ। ਇਸ ਦਾ ਸਾਰੇ ਡਰਾਈਵਾਰਾਂ ਨੂੰ ਅਫ਼ਸੋਸ ਹੈ।
ਐਸਡੀਐਮ ਵੀਰਪਾਲ ਕੌਰ ਨੇ ਕਿਹਾ ਕਿ ਹਰ ਸਕੂਲ ਦੀ ਬੱਸ ਦੀ ਚੈਕਿੰਗ ਕਰਨ ਲਈ ਇੱਕ ਸ਼ਡੀਊਲ ਬਣਾਇਆ ਗਿਆ ਹੈ। ਇਹ ਚੈਕਿੰਗ ਬੱਸ ਡਰਾਈਵਰਾਂ ਵੱਲੋਂ ਸੇਫ਼ਟੀ ਪੋਲਸੀ ਨੂੰ ਮਿੰਨਟੇਨ ਕਰਨ ਲਈ ਕੀਤੀ ਜਾ ਰਹੀ ਹੈ। ਚੈਕਿੰਗ ਦੌਰਾਨ ਸਕੂਲ ਬੱਸਾਂ 'ਚ ਕਾਫੀ ਤਰ੍ਹਾਂ ਦੀਆਂ ਖਾਮੀਆਂ ਦੇਖੀਆਂ ਗਈਆਂ ਹਨ।
ਇਹ ਵੀ ਪੜ੍ਹੋ:ਬੁੱਢੇ ਨਾਲੇ ਦੇ ਨਵੀਨੀਕਰਨ ਕਰਨ ਲਈ 650 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ
ਜਾਂਚ ਅਧਿਕਾਰੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਬੱਸਾਂ ਦੀ ਚੈਕਿੰਗ ਡੀ.ਸੀ ਤੇ ਐਸ.ਐਸ.ਪੀ ਦੀ ਅਗਵਾਈ ਹੇਠ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਚੈਕਿੰਗ ਦੌਰਾਨ ਜਿਨ੍ਹਾਂ ਬੱਸਾਂ ਚੋਂ ਕਮੀਆਂ ਆ ਰਹੀਆਂ ਹਨ ਉਨ੍ਹਾਂ ਦਾ ਚਲਾਨ ਕੀਤਾ ਜਾ ਰਿਹਾ ਹੈ। ਇਸ ਚੈਕਿੰਗ 'ਚ ਕੋਈ ਇਸ ਤਰ੍ਹਾਂ ਦੀ ਬੱਸ ਨਹੀਂ ਸੀ ਜੋ ਕਿ ਚੱਲਣ ਦੇ ਲਾਈਕ ਨਾ ਹੋਵੇ।