ਸ੍ਰੀ ਮੁਕਤਸਰ ਸਾਹਿਬ: ਮੰਗਲਵਾਰ ਨੂੰ ਸਿਆਸਤ ਦੇ ਦਿੱਗਜ ਪਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋ ਗਿਆ। ਜਿਸ ਤੋਂ ਬਾਅਦ ਪੰਜਾਬ ਦੇ ਸਾਰੇ ਭਾਈਚਾਰਿਆਂ ਵਿਚ ਸੋਗ ਦੀ ਲਹਿਰ ਹੈ। ਪਰਕਾਸ਼ ਸਿੰਘ ਬਾਦਲ ਆਪਸੀ ਭਾਈਚਾਰੇ ਦੇ ਪ੍ਰਤੀਕ ਰਾਜਨੇਤਾ ਸਨ। ਉਨ੍ਹਾਂ ਦੀ ਮੌਤ ਉਤੇ ਮੁਸਲਿਮ ਭਾਈਚਾਰੇ ਵਿੱਚ ਵੀ ਸੋਗ ਦੀ ਲਹਿਰ ਹੈ।
ਮੁਸਲਿਮ ਭਾਈਚਾਰੇ 'ਚ ਸੋਗ ਦੀ ਲਹਿਰ: ਮੁਸਲਮਾਨ ਭਾਈਚਾਰੇ ਦੇ ਆਗੂਆਂ ਨੇ ਸਿਆਸਤ ਦੇ 'ਬਾਬਾ ਬੋਹੜ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਈਟੀਵੀ ਭਾਰਤ ਦੀ ਟੀਮ ਨਾਲ ਮੁਸਲਿਮ ਇਤਲਾਮੀਆਂ ਕਮੇਟੀ ਦੇ ਪ੍ਰਧਾਨ ਡਾਕਟਰ ਸਈਅਦ ਮੁਹੰਮਦ ਸ਼ਹੀਦ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਾਫੀ ਸਮੇਂ ਤੋਂ ਪਰਕਾਸ਼ ਸਿੰਘ ਬਾਦਲ ਦੇ ਨਾਲ ਜੁੜੇ ਹੋਏ ਹਨ। ਉਨ੍ਹਾ ਕਿਹਾ ਕਿ ਬਾਦਲ ਸਾਬ੍ਹ ਦੀ ਗੱਲ ਤਾਂ ਇਸ ਤਰ੍ਹਾਂ ਸੀ ਕਿ ਜਿਸ 'ਤੇ ਵੀ ਉਨ੍ਹਾ ਹੱਥ ਰੱਖ ਦਿੱਤਾ ਉਹ ਉਨ੍ਹਾ ਦਾ ਮੁਰੀਦ ਹੋ ਜਾਂਦਾ ਸੀ। ਉਹ ਤਾਂ ਪੰਜਾਬ ਦੇ ਲਈ ਇਕ ਮਸੀਹਾ ਸਨ ਉਹ ਗਰੀਬਾਂ ਮਜ਼ਲੂਮਾਂ ਬੇ-ਸਹਾਰਾ ਦਾ ਸਹਾਰਾ ਸਨ। ਉਨ੍ਹਾਂ ਕਿਹਾ ਕਿ ਬਾਦਲ ਨੇ ਮੁਸਲਿਮ ਬਰਾਦਰੀ ਲਈ ਜੋ ਕੁਝ ਵੀ ਕੀਤਾ ਉਹ ਭੁਲਣਯੋਗ ਨਹੀਂ ਹੈ ਉਹ ਮਸਜ਼ਿਦ ਵਿੱਚ ਖੁਦ ਆ ਕੇ ਸੰਗਤ ਦਰਸ਼ਨ ਕਰਕੇ ਗਏ ਸਨ। ਉਨ੍ਹਾਂ ਭਾਵੁਕ ਹੁੰਦੇ ਕਿਹਾ ਕਿ ਬਾਦਲ ਸਾਬ੍ਹ ਵਰਗੀ ਸਖਸੀਅਤ ਪੰਜਾਬ ਵਿੱਚ ਨਹੀ ਹੈ। ਉਹ ਲੋਕਾਂ ਦੇ ਦਿਲ ਦੀ ਧੜਕਨ ਹਨ। ਅੱਲ੍ਹਾ ਉਨ੍ਹਾਂ ਨੂੰ ਜੱਨਤ ਬਖਸ਼ੇ।
ਸਭ ਧਰਮਾਂ ਨੂੰ ਸਮਝਦੇ ਸੀ ਬਰਾਬਰ: ਉੱਥੇ ਹੀ ਇਕ ਹੋਰ ਮੁਸਲਿਮ ਭਾਈਚਾਰੇ ਦੇ ਆਗੂ ਨੇ ਪਰਕਾਸ਼ ਸਿੰਘ ਬਾਦਲ ਦੀ ਮੌਤ ਉਤੇ ਕਿ ਐਨਾ ਵੱਡਾ ਘਾਟਾ ਪਿਆ ਹੈ ਕਿ ਖਾਣਾ ਪੀਣਾ ਵੀ ਚੰਗਾ ਨਹੀਂ ਲੱਗ ਰਿਹਾ। ਪੰਜਾਬ ਦਾ ਇਕ ਕੋਹਿਨੂਰ ਹੀਰਾ ਸਾਡੇ ਤੋ ਦੂਰ ਹੋ ਗਿਆ। ਉਨ੍ਹਾ ਕਿਹਾ ਕਿ ਅਜਿਹੀ ਖ਼ਬਰ ਉਤੇ ਯਕੀਨ ਨਹੀਂ ਹੋ ਰਿਹਾ ਸਾਡੇ ਲੋਕ ਸੋਗ ਵਿੱਚ ਹਨ। ਉਨ੍ਹਾ ਕਿਹਾ ਕਿ ਪਰਕਾਸ਼ ਸਿੰਘ ਬਾਦਲ ਵਰਗਾ ਸੁਨਹਿਰੀ ਕੰਮ ਅੱਜ ਤੱਕ ਕੋਈ ਨਹੀਂ ਕਰ ਸਕਿਆ। ਬਾਦਲ ਨੇ ਪੰਜਾਬ ਦਾ ਵਿਕਾਸ ਕੀਤਾ। ਉਹ ਸਭ ਧਰਮਾਂ ਦੇ ਲੋਕਾਂ ਨੂੰ ਬਰਾਬਰ ਸਮਝਦੇ ਸਨ ਸੰਗਤ ਦਰਸ਼ਨ ਵਿੱਚ ਮੁਸਲਮਾਨਾਂ ਦੀ ਗੱਲ ਬਹੁਤ ਹੀ ਗੌਰ ਨਾਲ ਸੁਣਦੇ ਸਨ।
ਇਹ ਵੀ ਪੜ੍ਹੋ:- Parkash Singh Badal: ਸਿਆਸਤ ਦੇ 'ਬਾਬਾ ਬੋਹੜ' ਪਰਕਾਸ਼ ਸਿੰਘ ਬਾਦਲ ਦੀ ਮੌਤ ਦਾ ਪੰਜਾਬ ਦੀ ਸਿਆਸਤ 'ਤੇ ਕੀ ਪਵੇਗਾ ਅਸਰ ?