ਕਾਂਗਰਸ 'ਚ ਆਪਸੀ ਕਾਟੋ ਕਲੇਸ਼ ਦੌਰਾਨ ਹੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੌਰਾਨ ਚਲ ਰਹੀ ਸ਼ਬਦੀ ਖਿਚੋਤਾਣ ਵੀ ਹੋਰ ਵਧਦੀ ਹੀ ਨਜ਼ਰ ਆ ਰਹੀ ਹੈ। ਹੁਣ ਬੀਤੇ ਦਿਨੀਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਗਿੱਦੜਬਾਹਾ ਹਲਕੇ ਦੇ ਪਿੰਡ ਮਧੀਰ ਦੇ ਛੱਪੜ ਲਈ ਇਕ ਭੋਗ ਸਮਾਗਮ ਦੌਰਾਨ ਐਲਾਨੀ 30 ਲੱਖ ਰੁਪਏ ਦੀ ਗ੍ਰਾਂਟ ਮੁੱਦਾ ਬਣ ਗਈ ਹੈ। ਜਿੱਥੇ ਪਿੰਡ ਦੀ ਪੰਚਾਇਤ ਇਸ ਮਾਮਲੇ 'ਚ ਵਿੱਤ ਮੰਤਰੀ ਦੇ ਐਲਾਨ ਨੂੰ ਗਲਤ ਠਹਿਰਾ ਰਹੀ ਉਥੇ ਹੀ ਰਾਜਾ ਵੜਿੰਗ ਨੇ ਵੀ ਇਸ ਐਲਾਨ ਤੇ ਸਵਾਲ ਖੜੇ ਕੀਤੇ ਹਨ।
ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿੱਚਕਾਰ ਚਲ ਰਹੀ ਖਿਚੋਤਾਣ ਹੁਣ ਹੋਰ ਅੱਗੇ ਵਧ ਗਈ ਹੈ। ਮਸਲਾ ਬੀਤੇ ਦਿਨੀ ਗਿੱਦੜਬਾਹਾ ਹਲਕੇ ਦੇ ਪਿੰਡ ਮਧੀਰ 'ਚ ਮਨਪ੍ਰੀਤ ਸਿੰਘ ਬਾਦਲ ਵੱਲੋਂ ਛੱਪੜ ਲਈ ਦਿੱਤੀ 30 ਲੱਖ ਰੁਪਏ ਦੀ ਗ੍ਰਾਂਟ ਦਾ ਹੈ। ਦਰਅਸਲ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰੀ 'ਚ ਮਾਮਾ ਲੱਗਦੇ ਕਰਤਾਰ ਸਿੰਘ ਮਧੀਰ ਦੀ ਬੀਤੇ ਦਿਨੀਂ ਅੰਤਿਮ ਅਰਦਾਸ ਦੌਰਾਨ ਪਹੁੰਚੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਮਾਮਾ ਜੀ ਦੀ ਯਾਦ ਚ ਪਿੰਡ ਦੇ ਛੱਪੜ ਲਈ 30 ਲਖ ਰੁਪਏ ਦੀ ਗ੍ਰਾਂਟ ਦਾ ਐਲਾਨ ਕਰ ਦਿੱਤਾ।
ਗੱਲ ਬਾਹਰ ਨਿਕਲੀ ਤੇ ਅਖਬਾਰਾਂ ਦੀਆਂ ਸੁਰਖੀਆਂ ਬਣੀ ਤਾਂ ਰਾਜਾ ਵੜਿੰਗ ਨੇ ਕਿਹਾ ਕਿ ਛੱਪੜਾਂ ਦੀ ਸਮੱਸਿਆ ਬਹੁਤ ਸਾਰੇ ਪਿੰਡਾਂ ਦੀ ਹੈ ਜਾਂ ਤਾਂ ਵਿੱਤ ਮੰਤਰੀ ਸਾਰੇ ਪਿੰਡਾਂ ਨੂੰ ਗ੍ਰਾਂਟ ਦੇਣਾ ਇਸ ਤਰਾਂ ਜਾਇਜ ਨਹੀਂ। ਉਧਰ ਇਸ ਮਾਮਲੇ ਚ ਮਨਪ੍ਰੀਤ ਬਾਦਲ ਨੇ ਕਿਹਾ ਕਿ ਭੋਗ ਤੇ ਪਿੰਡ ਦੀ ਪੰਚਾਇਤ ਮਿਲੀ ਅਤੇ ਉਹਨਾਂ ਦੇ ਕਹਿਣ ਤੇ ਹੀ ਇਹ ਗ੍ਰਾਂਟ ਦਿੱਤੀ ਗਈ। ਪਰ ਹੁਣ ਪਿੰਡ ਦੀ ਸਰਪੰਚ ਨੇ ਮੀਡੀਆ ਦੇ ਸਾਹਮਣੇ ਆ ਇਹ ਕਹਿ ਦਿੱਤਾ ਕਿ ਨਾ ਤਾਂ ਪੰਚਾਇਤ ਦਾ ਕੋਈ ਵਿਅਕਤੀ ਭੋਗ 'ਤੇ ਮਨਪ੍ਰੀਤ ਬਾਦਲ ਨੂੰ ਮਿਲਿਆ ਅਤੇ ਨਾਂ ਹੀ ਅਜਿਹੀ ਕੋਈ ਮੰਗ ਕੀਤੀ ਗਈ।
ਇਹ ਵੀ ਪੜ੍ਹੋ:ਦਿੱਲੀ ਦੇ ਵਾਰ-ਵਾਰ ਗੇੜੇ, ਕੀ ਸਿੱਧੂ-ਕੈਪਟਨ ਨੂੰ ਕਰਨਗੇ ਨੇੜੇ ?
ਫਿਲਹਾਲ ਗਿੱਦੜਬਾਹਾ ਹਲਕੇ ਦੇ ਪਿੰਡ ਮਧੀਰ ਦੇ ਛੱਪੜ ਦੀ ਗ੍ਰਾਂਟ ਨੂੰ ਲੈ ਇਕ ਵਾਰ ਫਿਰ ਤੋਂ ਦੋਹਾਂ ਕਾਂਗਰਸੀਆਂ ਦੀ ਖਿਚੋਤਾਣ ਵਧਦੀ ਨਜ਼ਰ ਆ ਰਹੀ।