ਸ੍ਰੀ ਮੁਕਤਸਰ ਸਾਹਿਬ: ਲੋਕ ਦੀਵਾਲੀ ਦੇ ਤਿਉਹਾਰ ਦੀ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਕਿਉਂਕਿ ਦੀਵਾਲੀ ਦੇ ਤਿਉਹਾਰ (Diwali festival) 'ਤੇ ਲੋਕਾ ਬਹੁਤ ਖੁਸ਼ੀ ਨਾਲ ਖ੍ਰੀਦਦਾਰੀ ਕਰਦੇ ਹਨ। ਇਸ ਮੌਕੇ ਲੋਕ ਪਟਾਕੇ, ਮਠਿਆਈਆਂ ਅਤੇ ਆਪਣੇ ਦੋਸਤਾਂ ਨੂੰ ਦੇਣ ਲਈ ਤੋਹਫ਼ੇ ਲੈਂਦੇ ਹਨ।
ਦੀਵਾਲੀ ਦੇ ਤਿਉਹਾਰ (Diwali festival) ਦੀ ਖਾਸ ਚੀਜ ਹੈ ਮਿਠਾਈ, ਜਿਸ ਬਿਨ੍ਹਾਂ ਦੀਵਾਲੀ ਦਾ ਤਿਉਹਾਰ ਅਧੂਰਾ ਹੈ। ਇਸ ਦਿਨ ਲੋਕ ਤਰ੍ਹਾਂ-ਤਰ੍ਹਾਂ ਦੀ ਮਿਠਾਈ ਦੀ ਖਰੀਦ ਕਰਦੇ ਹਨ, ਜਿਨ੍ਹਾਂ ਵਿੱਚ ਰੱਸਗੁੱਲੇ ਗੁਲਾਬ ਜਾਮਣ ਅਤੇ ਜਲੇਬੀਆਂ ਆਦਿ ਮਿਠਾਈਆਂ ਹਨ। ਇਨ੍ਹਾਂ ਵਿੱਚ ਹੀ ਇੱਕ ਮਠਿਆਈ ਦੀ ਗੱਲ ਕਰੀਏ ਤਾਂ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਦੇ ਵਿੱਚ ਦੇਸੀ ਘਿਓ ਦੀ ਜਲੇਬੀ ਬੜੀ ਮਸ਼ਹੂਰ ਹੈ।
ਮੁਕਤਸਰ ਜ਼ਿਲ੍ਹੇ ਵਿੱਚ ਸਿਰਫ਼ ਇੱਕ ਜਲੇਬੀ ਦੀ ਦੁਕਾਨ ਹੈ ਇਹ ਕਰੀਬ 20 ਪੱਚੀ ਸਾਲਾਂ ਤੋਂ ਚਲਾਈ ਜਾ ਰਹੀ ਹੈ। ਇਥੇ ਬਹੁਤ ਦੂਰ-ਦੂਰ ਤੋਂ ਲੋਕ ਜਲੇਬੀਆਂ ਲੈਣ ਲਈ ਆ ਕੇ ਲਾਈਨਾਂ ਵਿੱਚ ਲਗਦੇ ਹਨ। ਇਸ ਦੁਕਾਨ ਵਿੱਚ ਦੇਸੀ ਘੀ ਨਾਲ ਜਲੇਬੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਜੋ ਲੋਕਾਂ ਵੱਲੋਂ ਬਹੁਤ ਹੀ ਜਿਆਦਾ ਪਸੰਦ ਕੀਤੀਆਂ ਜਾਂਦੀਆਂ ਹਨ।
ਇਨ੍ਹਾਂ ਦੀ ਜਲੇਬੀ ਖਾਣ ਨਾਲ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ, ਇਸ ਦੁਕਾਨ ਦੀ ਜਲੇਬੀ ਤਕਰੀਬਨ 15-20 ਦਿਨ ਵੀ ਖ਼ਰਾਬ ਨਹੀਂ ਹੁੰਦੀ ਕਿਉਂਕਿ ਇਹ ਸਿਰਫ ਦੇਸੀ ਘਿਓ ਨਾਲ ਤਿਆਰ ਹੁੰਦੀ ਹੈ।
ਇਸੇ ਦੌਰਾਨ ਜਲੇਬੀਆ ਲੈਣ ਆਏ ਲੋਕਾਂ ਦਾ ਕਹਿਣਾ ਸੀ ਕਿ ਇੰਨ੍ਹਾਂ ਦੀਆਂ ਦੀ ਖਾਸ ਗੱਲ ਇਹ ਹੈ ਕਿ ਇਨ੍ਹਂ ਦੀ ਦੁਕਾਨ ਤੇ ਸਾਫ਼-ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ 'ਤੇ ਇਸ ਦੁਕਾਨ ਤੇ ਕਿਸੇ ਤਰ੍ਹਾਂ ਦੀ ਵੀ ਮਿਲਾਵਟ ਦਾ ਵੀ ਕੋਈ ਡਰ ਨਹੀਂ। ਕਿਉਂਕਿ ਅੱਜ ਕੱਲ ਮਿਲਾਵਟ ਦਾ ਵੀ ਬਹੁਤ ਜਿਆਦਾ ਡਰ ਬਣਿਆ ਰਹਿੰਦਾ ਹੈ। ਗਾਹਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੀਆਂ ਜਲੇਬੀਆਂ ਨਾਲ ਖਾਂਸੀ ਜੁਕਾਮ ਵਰਗੀਆਂ ਬਿਮਾਰੀਆਂ ਵੀ ਨਜਦੀਕ ਨਹੀਂ ਆਉਂਦੀਆਂ ਅਤੇ ਖਾਸ ਗੱਲ ਇਹ ਹੈ ਕਿ ਇਹ ਲੋੜ ਮੁਤਾਬਿਕ ਹੀ ਚੀਜ਼ ਬਣਾਉਂਦੇ ਹਨ, ਕਦੇ ਵੀ ਇਨ੍ਹਾਂ ਕੋਲ ਕਦੇ ਪੁਰਾਣੀ ਜਲੇਬੀ ਨਹੀਂ ਦੇਖੀ, ਹਮੇਸ਼ਾਂ ਫਰੈਸ ਜਲੇਬੀ ਹੀ ਬਣਾਈ ਜਾਂਦੀ ਹੈ।
ਇਹ ਵੀ ਪੜ੍ਹੋ: ਦੀਵਾਲੀ ਸਪੈਸ਼ਲ: ਲਓ ਜੀ ਘਰ 'ਚ ਬਣਾਓ ਮਜ਼ੇਦਾਰ ਬਾਲੂਸ਼ਾਹੀ