ਅਬੋਹਰ: ਭਾਜਪਾ ਦੇ ਅਬੋਹਰ ਤੋਂ ਐਮਐਲਏ ਅਰੁਣ ਨਾਰੰਗ ਨੇ ਲੰਘੇ ਦਿਨੀਂ ਮਲੋਟ 'ਚ ਕਾਂਗਰਸ ਸਰਕਾਰ ਦੀ ਚਾਰ ਸਾਲ ਦੀ ਕਾਰਗੁਜਾਰੀ ਉੱਤੇ ਪ੍ਰੈੱਸ ਕਾਨਫਰੰਸ ਕਰਨ ਲਈ ਗਏ। ਕਿਸਾਨ ਆਗੂਆਂ ਨੂੰ ਅਰੁਣ ਨਾਰੰਗ ਦੀ ਮਲੋਟ ਫੇਰੀ ਦਾ ਪਤਾ ਲੱਗ ਗਿਆ। ਇਸ ਤੋਂ ਬਾਅਦ ਕਿਸਾਨਾਂ ਨੇ ਭਾਜਪਾ ਆਗੂ ਦਾ ਘਿਰਾਓ ਕਰ ਕੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਰੋਹ 'ਚ ਆਏ ਕਿਸਾਨਾਂ ਦਾ ਗੁੱਸਾ ਕੁੱਝ ਜ਼ਿਆਦਾ ਹੀ ਵਧ ਗਿਆ ਅਤੇ ਉਨ੍ਹਾਂ ਨੇ ਭਾਜਪਾ ਆਗੂਆਂ ਨਾਲ ਹੱਥੋ-ਪਾਈ ਹੋ ਗਈ। ਗੱਲ ਐਨੀ ਵਧ ਗਈ ਕਿ ਕਿਸਾਨਾਂ ਵੱਲੋਂ ਐਮਐਲਏ ਦੇ ਕੱਪੜੇ ਤੱਕ ਪਾੜ ਦਿੱਤੇ ਗਏ ਅਤੇ ਪੁਲਿਸ ਪ੍ਰਸ਼ਾਸਨ ਵੀ ਕੁੱਝ ਨਾ ਕਰ ਸਕਿਆ।
ਜਿਸ ਤੋਂ ਬਾਅਦ ਐਮ.ਐਮ.ਏ ਦੇ ਨਾਲ ਮੌਜੂਦ ਲੋਕਾਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਬੜੀ ਮੁਸ਼ਕਲ ਨਾਲ ਐਮਐਲਏ ਨੂੰ ਕਿਸਾਨਾਂ ਕੋਲੋਂ ਛੁਡਾਇਆ ਗਿਆ ਅਤੇ ਉਸ ਨੂੰ ਇੱਕ ਦੁਕਾਨ 'ਚ ਵਾੜ ਕੇ ਉਨ੍ਹਾਂ ਦੇ ਕੱਪੜੇ ਪੁਆਏ ਗਏ।