ਸ੍ਰੀ ਮੁਕਤਸਰ ਸਾਹਿਬ : ਆਈਏਐਸ ਅਫਸਰ ਬਣਨ ਤੋਂ ਬਾਅਦ ਹੁਣ ਜਸਪਿੰਦਰ ਆਪਣੇ ਅਧਿਆਪਕਾਂ ਨੂੰ ਮਿਲਣ ਤੇ ਉਨ੍ਹਾਂ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਵਿਦੇਸ਼ ਜਾਣ ਨਾਲੋਂ ਚੰਗਾ ਹੈ ਕਿ ਪੰਜਾਬ ਵਿੱਚ ਰਹਿ ਕੇ ਮਿਹਨਤ ਕੀਤੀ ਜਾਏ ਤੇ ਵੱਡੇ ਅਫਸਰ ਬਣਿਆ ਜਾਵੇ। ਇਹ ਸੋਚ ਇਸ ਨੌਜਵਾਨ ਆਈਏਐਸ ਅਫਸਰ ਜਸਪਿੰਦਰ ਸਿੰਘ ਦੀ ਹੈ। ਉਹ ਮਿਹਨਤ ਦੇ ਸਦਕਾ ਅੱਜ ਇਸ ਮੁਕਾਮ 'ਤੇ ਪਹੁੰਚਿਆ ਹੈ। ਆਈਏਐਸ ਅਫਸਰ ਬਣਨ ਤੋਂ ਬਾਅਦ ਹੁਣ ਜਸਪਿੰਦਰ ਆਪਣੇ ਅਧਿਆਪਕਾਂ ਨੂੰ ਮਿਲਣ ਤੇ ਉਨ੍ਹਾਂ ਦਾ ਸ਼ੁਕਰਾਨਾ ਕਰਨ ਲਈ ਪਹੁੰਚਿਆ। ਸ੍ਰੀ ਮੁਕਤਸਰ ਸਾਹਿਬ ਦੀ ਆਕਾਲ ਅਕੈਡਮੀ ਦਾ ਵਿਦਿਆਰਥੀ ਜਸਪਿੰਦਰ ਸਿੰਘ ਅੱਜ ਆਈਏਐਸ ਅਫਸਰ ਬਣ ਕੇ ਇੱਥੇ ਪਹੁੰਚਿਆ। ਜਸਪਿੰਦਰ ਨੇ ਆਪਣੇ ਸਾਥੀਆਂ, ਪਰਿਵਾਰ ਤੇ ਅਧਿਆਪਕਾਂ ਨਾਲ ਕੇਕ ਕੱਟ ਕੇ ਖੁਸ਼ੀ ਮਨਾਈ। ਜਸਰਿੰਦਰ ਸਿੰਘ ਕੱਲ੍ਹ ਸਗਰੂਰ ਵਿਖੇ ਆਪਣੀ ਪਹਿਲੀ ਪੋਸਟ ਜੁਆਇਨ ਕਰੇਗਾ।
ਕੁੱਲ 933 ਉਮੀਦਵਾਰਾਂ ਦੀ ਚੋਣ: ਅੰਤਿਮ ਨਤੀਜੇ ਵਿੱਚ ਕੁੱਲ 933 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਵਿੱਚੋਂ 345 ਉਮੀਦਵਾਰ ਜਨਰਲ, 99 ਈਡਬਲਿਊਐਸ, 263 ਓਬੀਸੀ, 154 ਐਸਸੀ ਅਤੇ 72 ਐਸਟੀ ਸ਼੍ਰੇਣੀਆਂ ਦੇ ਹਨ। 178 ਉਮੀਦਵਾਰਾਂ ਦੀ ਰਾਖਵੀਂ ਸੂਚੀ ਵੀ ਤਿਆਰ ਕੀਤੀ ਗਈ ਹੈ। 180 ਉਮੀਦਵਾਰਾਂ ਨੂੰ ਆਈਏਐਸ ਪੋਸਟਾਂ 'ਤੇ ਚੋਣ ਲਈ ਸ਼ਾਰਟਲਿਸਟ ਕੀਤਾ ਗਿਆ ਹੈ।
ਪ੍ਰੀਖਿਆ ਵਿੱਚ ਸਿਰਫ਼ ਕੁੜੀਆਂ ਹੀ ਟਾਪ 4 ਵਿੱਚ ਰਹੀਆਂ: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸੇਵਾਵਾਂ ਪ੍ਰੀਖਿਆ ਦਾ ਨਤੀਜਾ ਵਿੱਚ ਸਿਰਫ਼ ਕੁੜੀਆਂ ਹੀ ਟਾਪ 4 ਵਿੱਚ ਰਹੀਆਂ। ਇਸ਼ਿਤਾ ਕਿਸ਼ੋਰ ਨੇ ਪ੍ਰੀਖਿਆ 'ਚ ਟਾਪ ਕੀਤਾ ਹੈ। ਗਰਿਮਾ ਲੋਹੀਆ ਦੂਜੇ, ਉਮਾ ਹਰਤੀ ਐਨ ਤੀਜੇ ਅਤੇ ਸਮ੍ਰਿਤੀ ਮਿਸ਼ਰਾ ਚੌਥੇ ਸਥਾਨ ’ਤੇ ਰਹੀ। ਨਤੀਜੇ ਆਉਣ ਤੋਂ ਲਗਭਗ 15 ਦਿਨਾਂ ਬਾਅਦ ਉਨ੍ਹਾਂ ਦੇ ਅੰਕਾਂ ਦਾ ਐਲਾਨ ਕੀਤਾ ਜਾਵੇਗਾ।
- PSEB ਨੇ ਐਲਾਨੇ 12ਵੀਂ ਦੇ ਨਤੀਜੇ, ਤੀਜੇ ਸਥਾਨ 'ਤੇ ਲੁਧਿਆਣਾ ਦੀ ਨਵਪ੍ਰੀਤ ਕੌਰ,ਜਾਣੋ ਕਿੰਨੇ ਅੰਕ ਲਏ
- Punjab Board 12th Result 2023: ਪੰਜਾਬ ਬੋਰਡ 12ਵੀਂ ਦੇ ਨਤੀਜੇ ਦਾ ਐਲਾਨ, ਇਸ ਤਰ੍ਹਾਂ ਕਰੋ ਚੈੱਕ
- ਵਿਧਾਇਕ ਨੇ ਰਾਤ ਨੂੰ ਰੇਡ ਮਾਰ ਕੇ ਫੜੀ ਨਾਜਾਇਜ਼ ਮਾਈਨਿੰਗ, ਮੌਕੇ ਉੱਤੇ ਟਰਾਲੀਆਂ ਛੱਡ ਫਰਾਰ ਹੋਏ ਮੁਲਜ਼ਮ
1011 ਅਸਾਮੀਆਂ ਲਈ ਭਰਤੀ: UPSC ਨੇ 03 ਪੜਾਵਾਂ ਵਿੱਚ ਸਿਵਲ ਸਰਵਿਿਸਜ਼ 2022 ਉਮੀਦਵਾਰਾਂ ਦੀ ਨਿੱਜੀ ਇੰਟਰਵਿਊ ਕੀਤੀ ਸੀ, ਜਿਸ ਦਾ ਤੀਜਾ ਅਤੇ ਆਖਰੀ ਪੜਾਅ 18 ਮਈ 2023 ਨੂੰ ਖਤਮ ਹੋਇਆ ਸੀ। UPSC ਦੁਆਰਾ ਘੋਸ਼ਿਤ ਸਿਵਲ ਸਰਵਿਿਸਜ਼ ਮੇਨ 2022 ਦੇ ਨਤੀਜੇ ਦੇ ਅਨੁਸਾਰ, ਲਗਭਗ 2,529 ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ ਸੀ ਜੋ ਸਿਵਲ ਸਰਵਿਿਸਜ਼ ਦੀ ਸ਼ੁਰੂਆਤੀ ਅਤੇ ਮੁੱਖ ਪ੍ਰੀਖਿਆ ਵਿੱਚ ਯੋਗਤਾ ਪੂਰੀ ਕਰਦੇ ਸਨ। UPSC ਨੇ ਸਿਵਲ ਸੇਵਾਵਾਂ ਪ੍ਰੀਖਿਆ 2022 ਦੇ ਤਹਿਤ IAS, IPS ਸਮੇਤ 1011 ਅਸਾਮੀਆਂ ਦੀ ਭਰਤੀ ਕੀਤੀ ਹੈ।