ਸ੍ਰੀ ਮੁਕਤਸਰ ਸਾਹਿਬ: ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਇੱਕ ਨਾਂ ਮਾਤਾ ਭਾਗ ਕੌਰ ਦਾ ਹੈ, ਜਿਨ੍ਹਾਂ ਨੇ ਸੰਨ 1705 ਦੇ ਵਿੱਚ ਖਿਦਰਾਣਾ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਚਾਲੀ ਸਿੰਘਾਂ ਨੂੰ ਪ੍ਰੇਰਿਤ ਕੀਤਾ ਜੋ ਬਾਅਦ 'ਚ ਸ਼ਹੀਦੀ ਪਾ ਗਏ। ਹੌਂਸਲੇ ਦੀ ਮਿਸਾਲ ਮਾਈ ਭਾਗੋ ਜੀ ਨੂੰ ਸਮਰਪਿਤ ਸ੍ਰੀ ਮੁਕਤਸਰ ਸਾਹਿਬ 'ਚ ਗੁਰਦੁਆਰਾ ਤੰਬੂ ਸਾਹਿਬ ਸਥਾਪਿਤ ਹੈ।
ਸਿੱਖ ਇਤਿਹਾਸ ਦੱਸਦਾ ਹੈ ਕਿ ਮਾਈ ਭਾਗੋ ਨੂੰ ਜਦੋਂ ਪਤਾ ਲੱਗਾ ਸੀ ਕਿ ਗੁਰੂ ਮਹਾਰਾਜ ਤੋਂ ਬਾਗੀ ਹੋਏ ਚਾਲੀ ਸਿੰਘ ਆਪਣੇ ਘਰ ਪਰਤ ਆਏ ਹਨ ਤਾਂ ਉਨ੍ਹਾਂ ਨੂੰ ਵਿਸ਼ਵਾਸ ਨਾ ਹੋਇਆ ਜਿਸ ਤੋਂ ਬਾਅਦ ਮਾਈ ਭਾਗੋ ਨੇ ਚਾਲੀ ਸਿੰਘਾਂ ਨੂੰ ਕਿਹਾ ਕਿ ਤੁਸੀਂ ਆਪਣੇ ਪਰਿਵਾਰ ਵਿੱਚ ਰਹੋ ਮੈਂ ਗੁਰੂ ਮਹਾਰਾਜ ਨੂੰ ਲੱਭ ਲਵਾਂਗੀ ਜਿਸ ਤੋਂ ਬਾਅਦ ਮਾਈ ਭਾਗੋ ਨੇ ਜਦੋਂ ਤਲਵਾਰ ਚੁੱਕੀ ਤਾਂ ਚਾਲੀ ਸਿੰਘਾਂ ਵੀ ਉਨ੍ਹਾਂ ਦੀ ਰਾਹਤ ਤੇ ਚੱਲਦੇ ਹੋਏ ਗੁਰੂ ਮਹਾਰਾਜ ਦੇ ਵੱਲ ਹੋ ਗਏ।
ਮਾਤਾ ਭਾਗ ਕੌਰ ਦਾ ਜਨਮ ਪਿੰਡ ਜਾਹਾਬਾਦ ਨੇੜੇ ਅੰਮ੍ਰਿਤਸਰ ਸਾਹਿਬ 1666 ਦੇ ਵਿੱਚ ਹੋਇਆ ਸੀ।