ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਦੇ ਪਿੰਡ ਕਬਰਵਾਲਾ ਦੀ ਰਹਿਣ ਵਾਲੀ ਕਮਲਪ੍ਰੀਤ ਕੌਰ ਡਿਸਕਸ ਥ੍ਰੋ ਵਿੱਚ ਟੋਕੀਓ ਓਲੰਪਿਕ ’ਚ ਫਾਈਨਲ ’ਚ ਪਹੁੰਚ ਗਈ ਹੈ। ਜਿਸ ਤੋਂ ਬਾਅਦ ਪਰਿਵਾਰ ’ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਕਮਲਪ੍ਰੀਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਦੇਸ਼ ਲਈ ਮੈਡਲ ਲਿਆ ਕਿ ਪੂਰੀ ਦੁਨੀਆ ‘ਚ ਆਪਣਾ, ਆਪਣੇ ਪਰਿਵਾਰ ਤੇ ਦੇਸ਼ ਦਾ ਨਾਂ ਰੌਸ਼ਨ ਕਰੇਗੀ।
ਦੱਸ ਦਈਏ ਕਿ ਪਰਿਵਾਰ ਵੱਲੋਂ ਜਿੱਤ ਤੋਂ ਪਹਿਲਾਂ ਹੀ ਜਸ਼ਨ ਦੀ ਤਿਆਰੀ ਕਰ ਦਿੱਤੀ ਗਈ ਹੈ। ਕਮਲਪ੍ਰੀਤ ਕੌਰ ਦੀ ਮਾਤਾ ਵੱਲੋਂ ਧੀ ਦੀ ਜਿੱਤ ਤੋਂ ਪਹਿਲਾਂ ਹੀ ਲੱਡੂ ਤਿਆਰ ਕੀਤੇ ਜਾ ਰਹੇ ਹਨ। ਕਮਲਪ੍ਰੀਤ ਦੀ ਮਾਤਾ ਦਾ ਕਹਿਣਾ ਹੈ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਧੀ ਫਾਈਨਲ ਤੱਕ ਪਹੁੰਚੀ ਹੈ। ਜਿਸ ਕਾਰਨ ਉਹ ਆਪਣੇ ਹੱਥਾਂ ਦੇ ਨਾਲ ਲੱਡੂ ਬਣਾ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਕਮਲਪ੍ਰੀਤ ਵੱਲੋਂ ਬਹੁਤ ਮਿਹਨਤ ਕੀਤੀ ਗਈ ਹੈ ਅਤੇ ਅੱਜ ਉਸਨੂੰ ਆਪਣੀ ਮਿਹਨਤ ਦਾ ਫਲ ਮਿਲਿਆ ਹੈ। ਕਮਲਪ੍ਰੀਤ ਦੀ ਮਾਤਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਰੱਬ ਅੱਗੇ ਅਰਦਾਸ ਕੀਤੀ ਹੈ ਕਿ ਕਮਲਪ੍ਰੀਤ ਗੋਲਡ ਮੈਡਲ ਲੈ ਕੇ ਵਾਪਸ ਆਵੇ ਅਤੇ ਆਪਣੇ ਸੂਬੇ ਅਤੇ ਦੇਸ਼ ਦਾ ਨਾਂ ਰੋਸ਼ਨ ਕਰੇ।
ਇਹ ਵੀ ਪੜੋ: TOKYO OLYMPICS DAY 9: ਮਹਿਲਾ ਡਿਸਕਸ ਥ੍ਰੋ ਵਿੱਚ ਕਮਲਪ੍ਰੀਤ ਨੇ ਫਾਈਨਲ ਲਈ ਕੀਤਾ ਕੁਆਲੀਫਾਈ