ਸ੍ਰੀ ਮੁਕਤਸਰ ਸਾਹਿਬ:ਦੇਸ਼ ਦੀ ਰਾਖੀ ਕਰਦਾ ਪੰਜਾਬ ਦਾ ਇੱਕ ਹੋਰ ਪੁੱਤ ਸ਼ਹੀਦ ਹੋ ਗਿਆ ਹੈ।ਬੰਬ ਫਟਣ ਦੇ ਕਾਰਨ ਸ੍ਰੀ ਮੁਕਤਸਰ ਸਾਹਿਬ ਦੇ ਜਵਾਨ ਪ੍ਰਭਜੋਤ ਸਿੰਘ ਸ਼ਹੀਦ (martyred soldier) ਹੋ ਗਿਆ ਹੈ। ਅੱਜ ਨੌਜਵਾਨ ਦੇ ਜੱਦੀ ਪਿੰਡ ਦੇ ਵਿੱਚ ਸ਼ਹੀਦ ਦਾ ਸਨਮਾਨਾਂ ਦੇ ਨਾਲ (martyred soldier) ਸਸਕਾਰ ਕੀਤਾ ਗਿਆ ਹੈ।ਪ੍ਰਭਜੋਤ ਸਿੰਘ ਜ਼ਿਲ੍ਹੇ ਦੇ ਪਿੰਡ ਬੂੜਾ ਗੁੱਜਰ ਦਾ ਰਹਿਣ ਵਾਲਾ ਸੀ । ਨੌਜਵਾਨ ਪ੍ਰਭਜੋਤ ਸਿੰਘ ਰਾਜਸਥਾਨ ਦੇ ਗੰਗਾਨਗਰ ਵਿੱਚ ਆਪਣੀ ਡਿਊਟੀ ਕਰਦਾ ਸ਼ਹੀਦ ਹੋ ਗਿਆ ਹੈ।
ਮ੍ਰਿਤਕ ਨੌਜਵਾਨ ਪਰਿਵਾਰ ਦਾ ਇਕਲੌਤਾ ਪੁੱਤ ਸੀ। ਜਾਣਕਾਰੀ ਅਨੁਸਾਰ ਕਰੀਬ ਛੇ ਕੁ ਸਾਲ ਪਹਿਲਾਂ ਫ਼ੌਜ ਵਿੱਚ ਭਰਤੀ ਹੋਇਆ ਸੀ ਤੇ ਹੁਣ ਉਨ੍ਹਾਂ ਦਾ ਬੇਟਾ ਕੰਗਣਾਂ ਵਿਖੇ ਆਪਣੀ ਤਨਦੇਹੀ ਨਾਲ ਡਿਊਟੀ ਕਰ ਰਿਹਾ ਸੀ ਕੁਝ ਦਿਨ ਪਹਿਲਾਂ ਹੋਏ ਇਕ ਬੰਬ ਧਮਾਕੇ ਚ ਪ੍ਰਭਜੋਤ ਸਿੰਘ ਜ਼ਖਮੀ ਹੋ ਗਿਆ ਸੀ ਤੇ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ ਸੀ।
ਪ੍ਰਭਜੋਤ ਸਿੰਘ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਬੰਬ ਵਾਲੀ ਜਗਾ ਤੇ ਮਿੱਟੀ ਪਾ ਰਹੇ ਸਨ ਤੇ ਉਸੇ ਜਗ੍ਹਾ ਤੇ ਅਚਾਨਕ ਬੰਬ ਫਟਣ ਦੇ ਕਾਰਨ ਧਮਾਕਾ ਹੋ ਗਿਆ ਜਿਸ ਕਾਰਨ ਉਨ੍ਹਾਂ ਜਵਾਨ ਇਕਲੌਤਾ ਪੁੱਤ ਸ਼ਹੀਦ ਹੋ ਗਿਆ ਹੈ।ਪਰਿਵਾਰ ਦਾ ਕਹਿਣੈ ਕਿ ਉਨ੍ਹਾਂ ਦੀ ਪ੍ਰਭਜੋਤ ਦੇ ਨਾਲ ਹਰ ਰੋਜ਼ ਗੱਲਬਾਤ ਹੁੰਦੀ ਸੀ ਪਰ ਜਿਸ ਦਿਨ ਇਹ ਘਟਨਾ ਵਾਪਰੀ ਉਸ ਦਿਨ ਪ੍ਰਭਜੋਤ ਦਾ ਫੋਨ ਨਹੀਂ ਆਇਆ।
ਜ਼ਿਕਰਯੋਗ ਹੈ ਕਿ ਇਸ ਨੌਜਵਾਨ ਦੀ ਚਾਰ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਨੌਜਵਾਨ ਦੇਸ਼ ਦੀ ਖਾਤਰ ਸ਼ਹੀਦੀ ਪਾ ਜਾਵੇਗਾ। ਇਸ ਨੌਜਵਾਨ ਦੀ ਉਮਰ ਕਰੀਬ ਸਤਾਈ ਸਾਲ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ:ਤੇਜ਼ਾਬ ਤੇ ਸ਼ਰਾਬ ਦੇ ਕੈਂਟਰ ਵਿਚਾਲੇ ਭਿਆਨਕ ਟੱਕਰ, ਅੱਗ 'ਚ ਜਿਉਂਦਾ ਝੁਲਸਿਆ ਡਰਾਇਵਰ