ਸ੍ਰੀ ਮੁਕਤਸਰ ਸਾਹਿਬ: ਮੁਕਤਸਰ ਵਿੱਚ ਸਿੱਖ ਵਿਰਸਾ ਕੌਂਸਲ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਤੇ ਪਟਾਕੇ ਰਹਿਤ ਦਿਵਾਲੀ ਮਨਾਉਣ ਲਈ ਜਾਗਰੂਕਤਾ ਮਾਰਚ ਕੱਢਿਆਂ ਗਿਆ। ਇਸ ਮਾਰਚ ਵਿੱਚ ਸਕੂਲੀ ਤੇ ਕਾਲ ਦੇ ਬੱਚਿਆਂ ਨੇ ਭਾਗ ਲਿਆ। ਸ੍ਰੀ ਮੁਕਤਸਰ ਸਾਹਿਬ ਵਿਖੇ ਸਿੱਖ ਵਿਰਸਾ ਕੌਂਸਲਰ ਅਤੇ ਵੱਖ ਵੱਖ ਸਕੂਲੀ ਬੱਚਿਆਂ ਵੱਲੋਂ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਲਈ ਇੱਕ ਜਾਗਰੂਕਤਾ ਰੈਲੀ ਕੱਢੀ ਗਈ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ਤੋ ਸ਼ੁਰੂ ਹੋ ਕੇ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਬਜ਼ਾਰਾ, ਰੇਲਵੇ ਰੋਡ, ਮਸੀਤ ਵਾਲਾ ਚੌਂਕ, ਬੈਕ ਰੋਡ, ਘਾਹ ਮੰਡੀ ਚੌਕ, ਗਾਂਧੀ ਚੌਕ ਹੁੰਦੇ ਹੋਏ ਗੁਰੂ ਦਵਾਰਾ ਦੇ ਨਾਕਾ ਨੰਬਰ 6 'ਤੇ ਸਮਾਪਤ ਕੀਤੀ ਗਈ।
ਹੋਰ ਪੜ੍ਹੋ: ਹੁਣ ਹਰਮੰਦਿਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਮਿਲੇਗੀ ਹਵਾਈ ਅੱਡਿਆਂ ਵਰਗੀ ਸਹੂਲਤ
ਇਸ ਰੈਲੀ ਵਿੱਚ ਹਿੱਸਾ ਲੈ ਰਹੇ ਸਕੂਲੀ ਬੱਚਿਆ ਦੇ ਹੱਥਾਂ ਵਿੱਚ ਸਲੋਗਨ ਲਿਖੇ ਬੈਨਰ ਫੜੇ ਹੋਏ ਸਨ ਜਿਸ ਉਪਰ ਲਿੱਖਿਆ ਹੋਇਆ ਸੀ ਕਿ ਸਾਨੂੰ ਪ੍ਰਦੂਸ਼ਨ ਰਹਿਤ ਦਿਵਾਲੀ ਮਨਾਉਣੀ ਚਾਹੀਂਦੀ ਹੈ। ਜਦ ਅਸੀਂ ਦਿਵਲੀ ਨੂੰ ਖੁਸ਼ੀਆਂ ਦਾ ਤਿਉਹਾਰ ਮੰਨਦੇ ਹਾਂ ਤਾਂ ਸਾਨੂੰ ਅਪਣੀਆਂ ਖੁਸ਼ੀਆਂ ਨੂੰ ਬਰੂਦ ਸਾੜ ਕੇ ਬਰਬਾਦ ਨਹੀਂ ਕਰਨਾ ਚਾਹੀਦਾ ਹੈ। ਇਸ ਮੌਕੇ ਬੱਚਿਆਂ ਨੇ ਨਾਅਰਾ ਵੀ ਲਗਾਇਆ, ਇੱਕ ਇਨਸਾਨ ਦੋ ਰੁੱਖ ਲਾਵੇ ਤੇ ਜਿਸ ਨਾਲ ਸਾਡਾ ਵਾਤਾਵਰਣ ਸਾਫ਼ ਸੁਥਰਾ ਰਹੇ। 'ਇੱਕ ਰੁੱਖ, ਸੌ ਸੁੱਖ'। ਪਟਾਕੇ ਚਲਾਉਣ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ ਤੇ ਇਸ ਨਾਲ ਪੈਸੇ ਦੀ ਵੀ ਬਰਬਾਦੀ ਹੁੰਦੀ ਹੈ।
ਇਸ ਰੈਲੀ ਦੀ ਅਗਵਾਈ ਸਿੱਖ ਵਿਰਸਾ ਕੌਂਸਲਰ ਦੇ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ ਕਰ ਰਹੇ ਸਨ। ਸਿੱਖ ਵਿਰਸਾ ਕੌਂਸਲਰ ਵੱਲੋਂ ਤਾਂ ਪਹਿਲਾ ਹੀ ਸ੍ਰੀ ਮੁਕਤਸਰ ਸਾਹਿਬ ਵਿੱਚ ਸਫ਼ਾਈ ਮੁੰਹਿਮ ਚਲਾ ਰਹੇ ਹਨ। ਦੱਸਣਯੋਗ ਹੈ ਕਿ, ਸ੍ਰੀ ਮੁਕਤਸਰ ਸਾਹਿਬ ਨੂੰ ਤਾਂ ਪਹਿਲਾਂ ਹੀ 10 ਗੰਦੇ ਸ਼ਹਿਰਾਂ ਵਿੱਚ ਐਲਾਨਿਆਂ ਜਾ ਚੁੱਕਾ ਹੈ। ਇਸ ਮੌਕੇ ਜਸਵੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਹੀ ਸ਼ਹਿਰ ਨਿਵਾਸੀ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ।