ਸ੍ਰੀ ਮੁਕਤਸਰ ਸਾਹਿਬ: ਪਾਣੀ ਦੀ ਵਾਰਡਬੰਦੀ ਸਬੰਧੀ ਕਿਸਾਨਾਂ ਵੱਲੋਂ ਥਾਂ-ਥਾਂ ਕੀਤੇ ਜਾ ਰਹੇ ਸੰਘਰਸ਼ ਦੇ ਚੱਲਦੇ ਕਿਸਾਨਾਂ ਵੱਲੋਂ ਸ੍ਰੀ ਮੁਕਤਸਰ ਸਾਹਿਬ ’ਚ ਨਹਿਰੀ ਵਿਭਾਗ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਵਿਭਾਗ ਦੇ ਅਧਿਕਾਰੀਆਂ ਨਾਲ ਕਿਸਾਨਾਂ ਨੇ ਨਹਿਰਾਂ ’ਚ ਆ ਰਹੇ ਪਾਣੀ ਦੀ ਵਾਰਡਬੰਦੀ ਅਤੇ ਟੇਲਾਂ ‘ਤੇ ਪਾਣੀ ਨਾ ਪਹੁੰਚਣ ਦੇ ਚੱਲਦਿਆਂ ਇਹ ਮੀਟਿੰਗ ਕੀਤੀ ਗਈ।
ਇਹ ਵੀ ਪੜੋ: ਨਗਰ ਪੰਚਾਇਤ ਦੀ ਮੀਟਿੰਗ ਦੌਰਾਨ ਭਿੜੇ ਅਕਾਲੀ-ਕਾਂਗਰਸੀ, ਮਾਹੌਲ ਤਣਾਅਪੂਰਨ
ਇਸ ਦੌਰਾਨ ਕਿਸਾਨਾਂ ਨੇ ਆਪਣੀਆਂ ਮੰਗਾਂ ਵਿਭਾਗ ਦੇ ਸਾਹਮਣੇ ਰੱਖਦਿਆਂ ਕਿਹਾ ਕਿ ਟੇਲਾਂ ਤੇ ਪਾਣੀ ਨਹੀਂ ਪਹੁੰਚ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਹ ਵਿਭਾਗ ਦੇ ਅਧਿਕਾਰੀ ਸਿਆਸੀ ਸਹਿ ਹੇਠ ਆ ਕਰ ਰਹੇ ਹਨ। ਕਿਸਾਨਾਂ ਨੇ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਸਾਹਮਣੇ ਖਰੀਆਂ-ਖਰੀਆਂ ਸੁਣਾਉਂਦੇ ਕਹਿ ਦਿੱਤਾ ਕਿ ਵਿਭਾਗ ਦੇ ਕੁਝ ਲੋਕ ਨਹਿਰਾਂ ’ਚੋਂ ਪਾਣੀ ਚੋਰੀ ਕਰ ਰਹੇ ਹਨ, ਪਰ ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਹੈ।