ETV Bharat / state

Glanders Disease Affecting Horses: ਘੋੜਿਆਂ ਨੂੰ ਲੱਗਣ ਲੱਗੀਆਂ ਬਿਮਾਰੀਆਂ, ਇਸ ਵਾਰ ਮਾਘੀ ਮੇਲੇ 'ਚ ਨਹੀਂ ਲੱਗੇਗਾ ਘੋੜਿਆਂ ਦਾ ਮੇਲਾ, ਵਪਾਰੀ ਵਰਗ ਨਿਰਾਸ਼

Government Banned Horse Show: ਘੋੜਿਆਂ ਵਿੱਚ ਗਲੈਂਡਰ ਬਿਮਾਰੀ ਫੈਸਲਾ ਕਾਰਨ ਇਸ ਸਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਮਾਘੀ ਦੇ ਮੇਲੇ ਦੌਰਾਨ ਘੋੜੀਆਂ ਦਾ ਮੇਲਾ ਨਹੀਂ ਲੱਗੇਗਾ। ਮੇਲਾ ਰੱਦ ਹੋਣ ਕਾਰਨ ਵਪਾਰੀ ਵਰਗ ਵਿੱਚ ਨਿਰਾਸ਼ਾਂ ਪਾਈ ਜਾ ਰਹੀ ਹੈ।

Gland disease started affecting horses, the government banned the show in Maghi Mela Sri Muktsar Sahib
ਘੋੜਿਆਂ ਨੂੰ ਲੱਗਣ ਲੱਗੀਆਂ ਬਿਮਾਰੀਆਂ,ਸਰਕਾਰ ਨੇ ਮਾਘੀ ਮੇਲੇ 'ਚ ਸ਼ੋਅ 'ਤੇ ਲਾਇਆ ਬੈਨ
author img

By ETV Bharat Punjabi Team

Published : Dec 25, 2023, 9:20 AM IST

ਇਸ ਵਾਰ ਮਾਘੀ ਮੇਲੇ 'ਚ ਨਹੀਂ ਲੱਗੇਗਾ ਘੋੜਿਆਂ ਦਾ ਮੇਲਾ

ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਵਿੱਚ ਮਾਘੀ ਦੇ ਮੇਲੇ ਦੌਰਾਨ ਇਸ ਸਾਲ ਘੋੜਿਆਂ ਦਾ ਮੇਲਾ ਰੱਦ ਹੋਣ ਕਾਰਨ ਵਪਾਰੀ ਵਰਗ ਵਿੱਚ ਨਿਰਾਸ਼ਾਂ ਪਈ ਜਾ ਰਹੀ ਹੈ। ਦਰਅਸਲ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਦੌਰਾਨ ਹਰ ਸਾਲ ਘੋੜਿਆਂ ਦੀ ਮੰਡੀ ਲੱਗਦੀ ਸੀ, ਪਰ ਇਸ ਸਾਲ ਇਹ ਨਹੀਂ ਲੱਗੇਗੀ, ਕਿਉਂਕ ਘੋੜਿਆਂ ਵਿੱਚ ਗਲੈਂਡਰ ਨਾਂ ਦੀ ਬਿਮਾਰੀ ਫੈਲ ਰਹੀ ਹੈ, ਜਿਸ ਕਾਰਨ ਪੰਜਾਬ ਸਰਕਾਰ ਨੇ ਘੋੜਿਆਂ ਦੇ ਸ਼ੋਅ ਉੱਤੇ ਰੋਕ ਲਗਾਈ ਹੋਈ ਹੈ। ਇਸ ਹੀ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਪੱਧਰੀ ਹਾਰਸ ਸ਼ੋਅ ਦੇ ਪ੍ਰਬੰਧਕਾਂ ਨੂੰ ਸਰਕਾਰ ਨੇ ਲਿਖਤੀ ਪੱਤਰ ਵੀ ਭੇਜ ਦਿੱਤਾ ਹੈ।

ਰਾਜਨੀਤੀ ਕਰਨ ਦੀ ਬਜਾਏ ਲੱਭਿਆ ਜਾਵੇ ਹਲ : ਉਧਰ ਪੰਜਾਬ ਸਰਕਾਰ ਦੇ ਇਸ ਸਬੰਧੀ ਫੈਸਲੇ ਨੂੰ ਲੈ ਕੇ ਜਿੱਥੇ ਵਿਰੋਧੀ ਧਿਰ ਨੇ ਸਵਾਲ ਚੁੱਕੇ ਹਨ, ਉਥੇ ਹੀ ਘੋੜਾ ਪਾਲਕ ਅਤੇ ਘੋੜਾ ਵਪਾਰੀ ਸਰਕਾਰ ਦੇ ਇਸ ਫੈਸਲੇ ਸਬੰਧੀ ਵੱਖ-ਵੱਖ ਵਿਚਾਰ ਰੱਖਦੇ ਹਨ। ਘੋੜਿਆਂ ਦੇ ਸ਼ੋਕੀਨ ਰਾਹੁਲ ਸਿੱਧੂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਦੀਆਂ ਰਿਪੋਰਟਾਂ ਮੁਤਾਬਿਕ ਗਲੈਂਡਰ ਨਾਮ ਦੀ ਇਹ ਬਿਮਾਰੀ ਪੰਜਾਬ ਵਿੱਚ ਹੈ ਤਾਂ ਸਾਨੂੰ ਬਚਾਅ ਵੱਜੋਂ ਅਜਿਹੇ ਕਦਮ ਚੁੱਕਣੇ ਜਰੂਰੀ ਹਨ। ਇਸ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਿਉਂਕਿ ਗਲੈਂਡਰ ਇੱਕ ਭਿਆਨਕ ਬਿਮਾਰੀ ਹੈ ਅਤੇ ਇਸ ਵਿੱਚ ਅੰਤ ਘੋੜੇ ਦੀ ਮੌਤ ਹੀ ਹੁੰਦੀ ਹੈ।

ਸ਼ੋਅ ਰੱਦ ਕਰਨ ਲਈ ਲਿਖਿਆ ਗਿਆ ਪੱਤਰ: ਇਸ ਬਿਮਾਰੀ ਦੇ ਦੌਰਾਨ ਹਾਰਸ ਸ਼ੋਅ ਜਾਂ ਘੋੜਿਆਂ ਦੀ ਮੰਡੀ ਨਹੀਂ ਲੱਗਣੀ ਚਾਹੀਦੀ ਹੈ। ਪੰਜਾਬ ਹਾਰਸ ਸ਼ੋਅ ਦੇ ਪ੍ਰਬੰਧਕ ਸਰਬਰਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੰਜਾਬ ਸਰਕਾਰ ਦੇ ਸਬੰਧਿਤ ਵਿਭਾਗ ਵੱਲੋਂ ਪੱਤਰ ਮਿਲਿਆ ਹੈ, ਇਸ ਬਿਮਾਰੀ ਨਾਲ ਪੀੜਤ ਘੋੜੇ ਗੁਆਂਢੀ ਜ਼ਿਲ੍ਹਾ ਬਠਿੰਡਾ ਵਿਖੇ ਮਿਲੇ ਹਨ, ਜਿਸਦੇ ਚੱਲਦਿਆਂ ਇਹ ਸ਼ੋਅ ਰੱਦ ਕਰਨ ਲਈ ਉਹਨਾਂ ਨੂੰ ਪੱਤਰ ਲਿਖਿਆ ਗਿਆ ਹੈ। ਉਹਨਾਂ ਕਿਹਾ ਕਿ ਇਹ ਭਿਆਨਕ ਬਿਮਾਰੀ ਹੈ ਅਤੇ ਇਸ ਨਾਲ ਘੋੜਿਆਂ ਦਾ ਨੁਕਸਾਨ ਹੁੰਦਾ ਹੈ, ਪਰ ਨਾਲ ਹੀ ਜੇਕਰ ਸਰਕਾਰ ਇਸ ਬਿਮਾਰੀ ਪ੍ਰਤੀ ਗੰਭੀਰ ਹੈ ਅਤੇ ਘੋੜਾ ਪਾਲਕਾਂ ਅਤੇ ਘੋੜਿਆਂ ਦੇ ਸ਼ੌਕੀਨਾਂ ਦਾ ਭਲਾ ਚਾਹੁੰਦੀ ਹੈ ਤਾਂ ਫਿਰ ਘੋੜਿਆਂ ਦੀ ਬਾਹਰੀ ਮੂਵਮੈਂਟ ਬੰਦ ਹੋਣੀ ਚਾਹੀਦੀ ਹੈ, ਕਿਉੱਕਿ ਬੀਤੇ ਦਿਨੀਂ ਰਾਜਸਥਾਨ ਵਿਖੇ ਹੋਏ ਹਾਰਸ ਸ਼ੋਅ 'ਚ ਵੀ ਵੱਡੀ ਗਿਣਤੀ 'ਚ ਪੰਜਾਬ ਦੇ ਘੋੜਾ ਪਾਲਕ ਹੀ ਪਹੁੰਚੇ ਸਨ। ਘੋੜਾ ਪਾਲਕ ਗੁਰਪ੍ਰੀਤ ਸਿੰਘ ਅਨੁਸਾਰ ਇਸ ਬਿਮਾਰੀ ਦੇ ਨਾਂ 'ਤੇ ਇਹ ਰਾਜਨੀਤੀ ਹੋ ਰਹੀ ਹੈ ਅਤੇ ਇਸ ਵਾਰ ਮਾਘੀ ਦੀ ਵੱਡੀ ਘੋੜਾ ਮੰਡੀ ਨਾ ਲੱਗਣ ਕਾਰਨ ਘੋੜਾ ਪਾਲਕਾਂ ਦਾ ਵੱਡਾ ਨੁਕਸਾਨ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.