ਸ੍ਰੀ ਮੁਕਤਸਰ ਸਾਹਿਬ: ਦੇਸ਼ ਭਰ ’ਚ ਕੋਰੋਨਾ ਨੇ ਇੱਕ ਵਾਰ ਮੁੜ ਤੋਂ ਰਫ਼ਤਾਰ ਫੜ ਲਈ ਹੈ ਜਿਸ ਕਾਰਨ ਪੰਜਾਬ ਸਰਕਾਰ ਨੇ 31 ਮਾਰਚ ਤੱਕ ਸਾਰੇ ਸਕੂਲ ਕਾਲਜ ਬੰਦ ਕਰ ਦਿੱਤੇ ਹਨ। ਸਰਕਾਰ ਦੇ ਇਸ ਫੈਸਲੇ ਦਾ ਡਰਾਈਵਰਾਂ ਵੱਲੋਂ ਵਿਰੋਧ ਕੀਤੀ ਜਾ ਰਿਹਾ ਹੈ, ਜਿਸ ਦੇ ਚੱਲਦੇ ਗਿੱਦੜਬਾਹਾ ’ਚ ਡਰਾਈਵਰਾਂ ਨੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਤੇ ਕਿਹਾ ਜੇਕਰ ਸਰਕਾਰ 31 ਮਾਰਚ ਤੋਂ ਬਾਅਦ ਸਕੂਲ ਨਹੀਂ ਖੋਲ੍ਹੇਗੀ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ ਕਰ ਦੇਣਗੇ।
ਇਹ ਵੀ ਪੜੋ: ਚੰਡੀਗੜ੍ਹ ਚ ਪੇਪਰ ਤੇ ਡੈਨਿਮ ਤੋਂ ਬਣ ਰਹੀ ਜਿਊਲਰੀ
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਪਹਿਲਾਂ ਹੀ ਉਹਨਾਂ ਨੂੰ ਬਹੁਤ ਘਾਟਾ ਪਿਆ ਹੈ ਤੇ ਹੁਣ ਜਦੋਂ ਉਹਨਾਂ ਨੇ ਮੁੜ ਖੜ੍ਹੀਆਂ ਗੱਡੀਆਂ ’ਤੇ ਪੈਸਾ ਲਗਾਕੇ ਉਹਨਾਂ ਨੂੰ ਚਾਲੂ ਕੀਤਾ ਸੀ ਤਾਂ ਸਰਕਾਰ ਨੇ ਮੁੜ ਤੋਂ ਸਕੂਲ ਬੰਦ ਕਰਦੇ ਉਹਨਾਂ ’ਤੇ ਹੋਰ ਭਾਰ ਪਾ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹਨਾਂ ਦੇ ਘਰ ਦਾ ਗੁਜਾਰਾ ਬਹੁਤ ਔਖਾ ਚੱਲ ਰਿਹਾ ਹੈ ਸਰਕਾਰ ਨੂੰ ਜਲਦ ਤੋਂ ਜਲਦ ਸਕੂਲ ਖੋਲ੍ਹ ਦੇਣੇ ਚਾਹੀਦੇ ਹਨ।
ਉਥੇ ਹੀ ਉਹਨਾਂ ਨੇ ਕਿਹਾ ਕਿ ਅਸੀਂ 30 ਮਾਰਚ ਨੂੰ ਮੁੜ ਬੈਠਕ ਕਰਾਂਗੇ ਤੇ ਨਵੀਂ ਰਣਨੀਤੀ ਤਿਆਰ ਕਰਾਂਗੇ। ਉਥੇ ਹੀ ਉਹਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ 31 ਮਾਰਚ ਤੋਂ ਬਾਅਦ ਵੀ ਸਕੂਲ ਨਾ ਖੋਲ੍ਹੇ ਤਾਂ ਅਸੀਂ ਸੂਬਾ ਪੱਧਰੀ ਸੰਘਰਸ਼ ਕਰਾਂਗੇ।
ਇਹ ਵੀ ਪੜੋ: ਹਾਈਕੋਰਟ ਪਹੁੰਚਿਆ ਬੋਤਲਾਂ 'ਚ ਵਿਕ ਰਹੇ ਗੰਦੇ ਪਾਣੀ ਦਾ ਮਾਮਲਾ