ਮਲੋਟ: ਕਾਮਰੇਡ ਰਾਮ ਚੰਦਰ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਮੰਗਲਵਾਰ ਨੂੰ ਜਿੱਥੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਤੋਂ ਆਗੂ ਪਹੁੰਚੇ। ਇਸ ਮੌਕੇ ਪੰਜਾਬ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਅਤੇ ਦਿੱਲੀ ਤੋਂ ਡਾ. ਕਨ੍ਹਈਆ ਕੁਮਾਰ ਵੀ ਵਿਸ਼ੇਸ਼ ਤੌਰ ਉੱਤੇ ਪੁੱਜੇ। ਡਾ. ਕਨ੍ਹਈਆ ਕੁਮਾਰ ਨੇ ਕਾਮਰੇਡ ਰਾਮ ਚੰਦਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਡਾ. ਕਨ੍ਹਈਆ ਕੁਮਾਰ ਨੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਦੇਸ਼ ਦੀ ਅਰਥ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਨੌਜਵਾਨ ਸੜਕਾਂ 'ਤੇ ਉੱਤਰ ਰਹੇ ਹਨ, ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਬਦਲਣ ਦੀ ਜ਼ਰੂਰਤ ਹੈ। ਭ੍ਰਿਸ਼ਟਾਚਾਰ ਨੇਤਾਵਾਂ ਨੂੰ ਜੇਲ੍ਹਾਂ ਭੇਜਣ ਦੀ ਬਜਾਏ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਿਲ ਕਰ ਚੰਗੇ ਅਹੁਦੇ ਦਿੱਤੇ ਜਾ ਰਿਹਾ ਹੈ।
ਹਾਲਾਤ ਬਦਲ ਗਏ ਨੇ 2014 ਤੋਂ ਲੈ ਕੇ 2019 ਤੱਕ ਸਾਡੇ ਹਜ਼ਾਰਾਂ ਹੀ ਜਵਾਨ ਸ਼ਹੀਦ ਹੋ ਗਏ ਹਨ। ਪਾਕਿਸਤਾਨ ਪੰਜਾਬ ਤੋਂ ਵੀ ਛੋਟਾ ਹੈ, ਇਸ ਨਾਲ ਭਾਰਤ ਦਾ ਕੋਈ ਮੁਕਾਬਲਾ ਨਹੀਂ ਜੇਕਰ ਮੁਕਾਬਲਾ ਹੈ ਤਾਂ ਉਹ ਹੈ ਵੱਡੇ ਦੇਸ਼ਾਂ ਦੇ ਨਾਲ। ਉਨ੍ਹਾਂ ਕਿਹਾ ਕਿ ਇਹ ਭਾਜਪਾ ਦੀ ਸਰਕਾਰ ਸੱਤਾ ਦਾ ਦੁਰਉਪਯੋਗ ਕਰਕੇ ਸੱਚ ਦੀ ਆਵਾਜ਼ ਨਹੀਂ ਦਬਾ ਰਹੀ ਬਲਕਿ ਪਹਿਲੇ ਵੀ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਇਹ ਹੱਥਕੰਡੇ ਅਪਣਾਏ ਹਨ ਪਰ ਸਮੇਂ ਹਮੇਸ਼ਾ ਇੱਕ ਜਿਹਾ ਨਹੀਂ ਰਹਿੰਦਾ।