ਗਿੱਦੜਬਾਹਾ: ਤਿੰਨ-ਤਿੰਨ ਵਿਧਾਇਕ ਹੋਣ ਦੇ ਬਾਵਜੂਦ ਪਿੰਡ ਕੋਟਭਾਈ ਦੇ ਲੋਕ ਸਿਰਫ਼ 2 ਕਿਲੋਮੀਟਰ ਦੀ ਸੜਕ ਬਣਾਉਣ ਲਈ ਪਿਛਲੇ 3 ਸਾਲਾਂ ਤੋਂ ਧੱਕੇ ਖਾ ਰਹੇ ਹਨ। ਦੱਸ ਦਈਏ ਕਿ ਗਿੱਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਦਾ ਇਹ ਹਲਕਾ ਸਪਨਿਆਂ ਦਾ ਹਲਕਾ ਹੈ ਪਰ ਫੇਰ ਲੋਕ ਸੜਕ ਬਣਾਉਣ ਲਈ ਠੋਕਰਾ ਖਾ ਰਹੇ ਹਨ। ਪੰਜ ਵਾਰ ਮੁਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦਾ ਵੀ ਇਹ ਹਲਕਾ ਹੈ ਜੋ ਕਿ ਖੱਜਲ ਖੁਆਰ ਹੋ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਭੁੱਚੋ ਮੰਡੀ ਨਾਲ ਸਬੰਧਤ ਵਿਧਾਇਕ ਪ੍ਰੀਤਮ ਕੋਟਭਾਈ ਇਸੇ ਪਿੰਡ ਨਾਲ ਸਬੰਧਿਤ ਹਨ, ਦੂਸਰੇ ਵਿਧਾਇਕ ਦੀ ਗੱਲ ਕਰੀਏ ਤਾਂ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹਲਕੇ ਦਾ ਇਹ ਪਿੰਡ ਹੈ ਜਿੱਥੋਂ ਰਾਜਾ ਵੜਿੰਗ 2 ਵਾਰ ਵਿਧਾਇਕ ਬਣ ਚੁੱਕੇ ਹਨ। ਤੀਸਰੇ ਵਿਧਾਇਕ ਦੀ ਗੱਲ ਕਰੀਏ ਤਾਂ ਮਲੋਟ ਤੋਂ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਵੀ ਇਸੇ ਪਿੰਡ ਨਾਲ ਸਬੰਧਤ ਹਨ।
ਇਹ ਵੀ ਪੜੋ: ਸੁੱਚਾ ਸਿੰਘ ਜਵੰਦਾ ਕਿਵੇਂ ਬਣਿਆ ਸੁੱਚਾ ਸਿੰਘ ਸੂਰਮਾ, ਜਾਣੋ
ਉਥੇ ਹੀ ਸਥਾਨਕ ਲੋਕਾਂ ਨੇ ਕਿਹਾ ਕਿ ਸਾਡੇ ਘਰਾਂ ਕੋਲ ਜੋ ਸੜਕ ਹੈ ਉਸ ਦੀ ਹਾਲਤ ਬਹੁਤ ਹੀ ਖਸਤਾ ਹੈ ਜਦੋਂ ਮੀਂਹ ਆ ਜਾਂਦਾ ਹੈ ਤਾਂ ਇਸ ਸੜਕ ਦੇ ਉੱਤੇ ਚਿੱਕੜ ਹੋ ਜਾਂਦਾ ਹੈ ਜਿਸ ਕਾਰਨ ਲੋਕਾਂ ਦਾ ਲੰਗਣਾ ਮੋਹਾਲ ਹੋ ਜਾਂਦਾ ਹੈ ਤੇ ਕਈ ਵਾਰ ਇਥੇ ਹਾਦਸੇ ਵੀ ਵਾਪਰੇ ਹਨ। ਪਰ ਸਰਕਾਰ ਨੂੰ ਇਸ ਦੀ ਕੋਈ ਸਾਰ ਨਹੀਂ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇਸ ਸਬੰਧੀ ਕਈ ਵਾਰ ਸ਼ਿਕਾਇਤ ਵੀ ਦੇ ਚੁੱਕੇ ਹਾਂ ਪਰ ਪ੍ਰਸ਼ਾਸਨ ਦੇ ਕੰਨਾ ਉੱਤੇ ਜੂੰ ਨਹੀਂ ਸਰਕ ਰਹੀ।
ਇਹ ਵੀ ਪੜੋ: ਭਾਰਤ 'ਚ ਕੋਵਿਡ-19 ਨੂੰ ਲੈ ਕੇ ਸੱਤਿਆ ਨਡੇਲਾ ਅਤੇ ਸੁੰਦਰ ਪਿਚਾਈ ਨੇ ਜਤਾਈ ਚਿੰਤਾ, ਕੀਤਾ ਮਦਦ ਦਾ ਵਾਅਦਾ