ਮਲੋਟ: ਮਲੋਟ ਦੇ ਨਜ਼ਦੀਕ ਪੈਦੇ ਪਿੰਡ ਤਰਖਾਣ ਵਾਲਾ ਵਿਖੇ ਇਕ ਡੇਰੇ ਵਿੱਚ ਰਹਿੰਦੇ 2 ਸਾਧ ਆਪਸ ਵਿੱਚ ਲੜ ਪਏ ਅਤੇ ਇਸ ਦੌਰਾਨ ਇੱਕ ਨੇ ਦੂਜੇ ਸਾਧੂ ਦਾ ਖੂੰਡਾ ਮਾਰ ਕੇ ਕਤਲ ਕਰ ਦਿੱਤਾ। ਦੱਸ ਦੱਈਏ ਕਿ ਪਿੰਡ ਤਰਖਾਣ ਵਾਲਾ ਵਿਖੇ ਬਾਬਾ ਚਾਦੀ ਨਾਥ ਦੇ ਡੇਰੇ ਵਿੱਚ ਤੋਤਾ ਨਾਥ 40 ਸਾਲ ਦਾ ਪਿੰਡ ਦੇ ਹੀ ਇਕ ਡੇਰੇ ਵਿੱਚ ਰਹਿਣ ਵਾਲੇ ਗੋਰਵ ਉਰਫ ਗੋਗਾ ਦਾ ਕਿਸੇ ਗੱਲ ਨੂੰ ਲੈ ਕੇ ਤੋਤਾ ਨਾਥ ਨਾਲ ਝਗੜਾ ਹੋ ਗਿਆ। ਇਹ ਝਗੜਾ ਇਨਾ ਵੱਧ ਗਿਆ ਕਿ ਉਸਨੇ ਤੋਤਾ ਨਾਥ ਦਾ ਖੂੰਡਾ ਮਾਰਕੇ ਕਤਲ ਕਰ ਦਿੱਤਾ। ਉਧਰ ਮੌਕੇ 'ਤੇ ਡੀ ਐਸ ਪੀ ਮਲੋਟ ਬਲਕਾਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਜਾਚ ਪੜਤਾਲ ਸੁਰੂ ਕਰਕੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ਼ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਅੱਜ ਲੁਧਿਆਣਾ ਦੀ ਗਿੱਲ ਕਾਲੋਨੀ ਦੀ ਗਲੀ ਨੰਬਰ 2 ਵਿੱਚ ਇਕ ਨਿਹੰਗ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ, ਜਿਸ ਦੀ ਸ਼ਨਾਖਤ 30 ਸਾਲ ਦੇ ਬਲਦੇਵ ਸਿੰਘ ਵਜੋਂ ਹੋਈ ਹੈ। ਮੌਕੇ ਉਤੇ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਹੈ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ 2 ਮੁਲਜ਼ਮ ਮੋਟਰਸਾਇਕਲ ਉਤੇ ਸਵਾਰ ਹੋ ਕੇ ਆਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕੇ ਛਬੀਲ ਦੌਰਾਨ ਨੌਜਵਾਨਾਂ ਨਾਲ ਨਿਹੰਗ ਸਿੰਘ ਦੀ ਬਹਿਸਬਾਜ਼ੀ ਹੋਈ ਸੀ, ਜਿਸ ਦੀ ਰੰਜ਼ਿਸ਼ ਰੱਖਦੇ ਹੋਏ ਉਸ ਦਾ ਬੀਤੀ ਦੇਰ ਰਾਤ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਜਾਰੀ ਕੀਤੀ ਜਾ ਰਹੀ ਹੈ।
- ਮਾਮੂਲੀ ਝਗੜੇ ਤੋਂ ਬਾਅਦ ਦੁਕਨਦਾਰ ਉੱਤੇ ਜਾਨਲੇਵਾ ਹਮਲਾ, ਵੀਡੀਓ ਹੋਈ ਵਾਇਰਲ
- Cow slaughter in Sangrur: ਸੰਗਰੂਰ 'ਚ ਹੋਈ ਗਊ ਹੱਤਿਆ ਕਾਰਣ ਭੱਖ਼ਿਆ ਮਾਹੌਲ, ਪੁਲਿਸ ਨੇ ਮੌਕੇ 'ਤੇ ਕਾਬੂ ਕੀਤੇ ਮੁਲਜ਼ਮ
- Harjinder Singh Dhami: "ਪੰਥ ਦੀ ਮੰਗ 'ਤੇ ਗਿਆਨੀ ਹਰਪ੍ਰੀਤ ਸਿੰਘ ਦੀ ਸਵੈਇੱਛਾ ਅਨੁਸਾਰ ਗਿਆਨੀ ਰਘਬੀਰ ਸਿੰਘ ਨੂੰ ਥਾਪਿਆ ਜਥੇਦਾਰ"
ਮੂੰਹ ਉਤੇ ਕੱਪੜਾ ਬੰਨ੍ਹ ਕੇ ਆਏ ਨੌਜਵਾਨਾਂ ਨੇ ਕੀਤਾ ਹਮਲਾ : ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 2 ਨੌਜਵਾਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮੌਕੇ ਉਤੇ ਪਹੁੰਚੇ ਏਸੀਪੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗਲੀ ਨੰਬਰ 2 ਗਿੱਲ ਕਲੋਨੀ ਦੇ ਵਿੱਚ ਨੌਜਵਾਨ ਦਾ ਕਤਲ ਹੋਇਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ 2 ਨੌਜਵਾਨ ਮੂੰਹ ਉਤੇ ਕੱਪੜਾ ਬੰਨ੍ਹ ਕੇ ਆਏ ਸਨ ਅਤੇ ਉਨ੍ਹਾਂ ਨੇ ਆਉਂਦੇ ਹੀ ਤਾਬੜ-ਤੋੜ ਹਮਲਾ ਕਰ ਦਿੱਤਾ।