ਸ੍ਰੀ ਮੁਕਤਸਰ ਸਾਹਿਬ: ਚੋਣਾਂ ਤੋਂ ਪਹਿਲਾਂ ਕਾਂਗਰਸ ਅਤੇ ਅਕਾਲੀ ਉਮੀਦਵਾਰ ਵਿਚਕਾਰ ਵਾਰਡ ਨੰਬਰ 4 'ਤੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਅਕਾਲੀ ਦਲ ’ਤੇ ਉਨ੍ਹਾਂ ਨੂੰ ਅਗ਼ਵਾ ਕਰਨ ਦੇ ਦੋਸ਼ ਲਾਏ ਹਨ। ਦੱਸ ਦਈਏ ਕਿ ਕਾਂਗਰਸੀ ਵਰਕਰ ਆਜ਼ਾਦ ਹੋਣ ਤੋਂ ਬਾਅਦ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਭਰਤੀ ਹੈ।
ਪੀੜਤ ਨੇ ਦੱਸੀ ਹੱਡਬੀਤੀ
ਉਧਰ, ਪੀੜਤ ਕਾਂਗਰਸੀ ਵਰਕਰ ਨੇ ਦੱਸਿਆ ਕਿ 13 ਤਰੀਕ ਦੀ ਰਾਤ ਨੂੰ ਅਕਾਲੀ ਦਲ ਦੇ ਉਮੀਦਵਾਰ ਟੇਕ ਚੰਦ ਬੱਤਰਾ ਆਪਣੇ ਕੁਝ ਸਾਥੀਆਂ ਨਾਲ ਵਾਰਡ ਨੰਬਰ 18 ਵਿੱਚ ਪੈਸੇ ਵੰਡ ਰਿਹਾ ਸੀ ਜਦੋਂ ਅਸੀਂ ਉਸ ਨੂੰ ਰੋਕਿਆ ਤਾਂ ਉਸ ਨੇ ਆਪਣੇ ਕੁਝ ਬੰਦਿਆਂ ਨੂੰ ਨਾਲ ਲੈ ਕੇ ਸਾਡੇ ਉੱਪਰ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਸਨੂੰ ਤੇ ਉਸਦੇ ਇੱਕ ਹੋਰ ਸਾਥੀ ਨੂੰ ਉਨ੍ਹਾਂ ਨੇ ਗੱਡੀ 'ਚ ਸੁੱਟ ਲਿਆ ਤੇ ਕਿਸੇ ਅਣਜਾਣ ਥਾਂ 'ਤੇ ਲੈ ਗਏ, ਜਿੱਥੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ।
ਕਾਂਗਰਸ ਦੀ ਸਾਬਕਾ ਐਮਐਲਏ ਨੇ ਵਰਕਰਾਂ ਨੂੰ ਹਸਪਤਾਲ ਮਿਲਣ ਪਹੁੰਚੇ
ਇਸ ਮੌਕੇ ਆਪਣੇ ਵਰਕਰਾਂ ਦਾ ਹਾਲ-ਚਾਲ ਪੁੱਛਣ ਲਈ ਕਾਂਗਰਸ ਦੀ ਸਾਬਕਾ ਐਮਐਲਏ ਬੀਬੀ ਕਰਨ ਕੌਰ ਬਰਾੜ ਹਸਪਤਾਲ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਅਕਾਲੀ ਵਰਕਰਾਂ ਵੱਲੋਂ ਕੀਤਾ ਗਿਆ ਇਹ ਕਾਰਾ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਆਖੀ।