ਸ੍ਰੀ ਮੁਕਤਸਰ ਸਾਹਿਬ: ਕਾਂਗਰਸ ਪਾਰਟੀ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੇ ਜਾਣ ਤੋਂ ਬਾਅਦ ਬਹੁਤੇ ਹਲਕਿਆਂ ਵਿੱਚ ਟਿਕਟਾਂ ਨੂੰ ਲੈ ਕੇ ਦਾਅਵੇਦਾਰਾਂ ਵਿੱਚ ਨਿਰਾਸ਼ਾ ਪਾਈ ਗਈ ਹੈ, ਇਸ ਦੇ ਚਲਦੇ ਰਿਜ਼ਰਵ ਹਲਕਾਂ ਮਲੋਟ ਤੋਂ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਵਿਚੋਂ ਕਾਂਗਰਸ ਵਿਚ ਆਈ ਰੁਪਿੰਦਰ ਕੌਰ ਰੂਬੀ ਨੂੰ ਟਿਕਟ ਦਿੱਤੇ ਜਾਣ 'ਤੇ ਕਾਂਗਰਸ ਪਾਰਟੀ ਦੀ ਟਿਕਟ ਲਈ ਦਾਅਵੇਦਾਰਾਂ ਵਿਚ ਨਿਰਾਸ਼ਾ ਪਾਈ ਗਈ ਹੈ।
ਇਸ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਅੱਧੀ ਦਰਜਨ ਤੋਂ ਵੱਧ ਕਾਂਗਰਸ ਪਾਰਟੀ ਅਹੁਦੇਦਾਰਾਂ ਨੇ ਇੱਕ ਮੀਟਿੰਗ ਕਰਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਰੋਧ ਵਿੱਚ ਜਾਣ ਦਾ ਦਾਅਵਾ ਕੀਤਾ ਹੈ।
ਹਾਈਕਮਾਂਡ ਨੂੰ ਆਪਣਾ ਫੈਸਲਾ ਵਾਪਸ ਲੈਣ ਦੀ ਅਪੀਲ ਕੀਤੀ ਹੈ । ਰਿਜ਼ਰਵ ਹਲਕਾ ਮਲੋਟ ਤੋਂ ਪਿਛਲੇ ਕਾਫ਼ੀ ਅਰਸਿਆ ਤੋਂ ਹਮੇਸ਼ਾ ਹੀ ਕਾਂਗਰਸ ਪਾਰਟੀ ਵਲੋਂ ਬਹਾਰ ਦੇ ਹਲਕਿਆਂ ਦਾ ਉਮੀਦਵਾਰ ਚੋਣਾਂ ਲਈ ਮੈਦਾਨ ਵਿਚ ਉਤਾਰਿਆ ਜਾਂਦਾ ਰਿਹਾ, ਇਸ ਵਾਰ ਲੋਕਾਂ ਨੇ ਲੋਕਲ ਉਮੀਦਵਾਰ ਦੀ ਮੰਗ ਕੀਤੀ ਸੀ, ਜਿਸ ਲਈ 10 ਦੇ ਕਰੀਬ ਲੋਕਲ ਉਮੀਦਵਾਰਾਂ ਨੇ ਟਿਕਟ ਲਈ ਦਾਅਵੇਦਾਰੀ ਜਿਤਾਈ ਸੀ, ਪਰ ਫਿਰ ਵੀ ਇਸ ਵਾਰ ਕਾਂਗਰਸ ਹਾਈਕਮਾਂਡ ਨੇ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਵਿਚੋਂ ਕਾਂਗਰਸ ਵਿੱਚ ਸ਼ਾਮਲ ਹੋਏ ਬਠਿੰਡਾ ਤੋਂ ਰੁਪਿੰਦਰ ਕੌਰ ਰੂਬੀ ਨੂੰ ਟਿਕਟ ਦੇ ਉਮੀਦਵਾਰ ਚੁਣਿਆ। ਜਿਸ ਨਾਲ ਟਿਕਟ ਦੇ ਦਾਅਵੇਦਾਰਾਂ ਵਿਚ ਰੋਸ ਹੈ।
ਮਲੋਟ ਵਿਚ ਏਨਾ ਲੋਕਲ ਟਿਕਟ ਦਾਅਵੇਦਾਰ ਵਰਕਰਾਂ ਨੇ ਇੱਕ ਮੀਟਿੰਗ ਕਰਕੇ ਇਸ ਫੈਸਲੇ ਦਾ ਵਿਰੋਧ ਕੀਤਾ। ਜਿਸ ਮੀਟਿੰਗ ਵਿਚ ਸ਼ਾਮਿਲ ਟਿਕਟ ਦੇ ਦਾਅਵੇਦਾਰ ਮਾਸਟਰ ਜਸਪਾਲ ਸਿੰਘ ਨੇ ਦੱਸਿਆ ਕਿ 1977 ਤੋਂ ਮਲੋਟ ਹਲਕੇ ਨੂੰ ਹਮੇਸ਼ਾ ਹੀ ਬਹਾਰ ਦੇ ਹਲਕੇ ਤੋਂ ਉਮੀਦਵਾਰ ਮਿਲਦਾ ਰਿਹਾ, ਪਿਛਲੀਆਂ ਚੋਣਾਂ ਵਿਚ ਹੀ ਅਜਇਬ ਸਿੰਘ ਜੋ ਕਿ ਬਠਿੰਡਾ ਦਾ ਰਹਿਣ ਵਾਲਾ ਸੀ ਨੂੰ ਇਸ ਹਲਕੇ ਤੋਂ ਟਿਕਟ ਦਿੱਤੀ ਗਈ ਸੀ, ਇਸ ਵਾਰ ਹਲਕੇ ਦੇ ਲੋਕਾਂ ਦੀ ਮੰਗ ਸੀ ਕਿ ਇਸ ਵਾਰ ਲੋਕਲ ਉਮੀਦਵਾਰ ਹੋਵੇ।
ਪਰ ਫਿਰ ਕਾਂਗਰਸ ਨੇ ਰੀਤ ਨੂੰ ਤੋਰਦੇ ਹੋਏ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿਚ ਆਈ ਬਠਿੰਡਾ ਤੋਂ ਰੁਪਿੰਦਰ ਕੌਰ ਰੂਬੀ ਨੂੰ ਟਿਕਟ ਦੇ ਕੇ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰਿਆ, ਜਿਸ ਨਾਲ ਵਰਕਰਾਂ ਵਿਚ ਰੋਸ ਹੈ। ਉਨ੍ਹਾਂ ਦੱਸਿਆ ਕਿ ਅਸੀਂ ਮੀਟੰਗ ਕਰਕੇ ਹਾਈਕਮਾਂਡ ਨੂੰ ਆਪਣਾ ਫੈਸਲਾ ਵਾਪਸ ਲੈਣ ਦੀ ਅਪੀਲ ਕੀਤੀ ਹੈ, ਜੇਕਰ ਹਾਈਕਮਾਂਡ ਨੇ ਫੈਸਲਾ ਵਾਪਸ ਨਾ ਲਿਆ ਤਾਂ ਆਉਣ ਦਿਨਾਂ ਵਿਚ ਅਸੀਂ ਕੋਈ ਵੱਡਾ ਫੈਸਲਾ ਲੈਣ ਲਈ ਮਜ਼ਬੂਰ ਹੋਵਾਂਗੇ।
ਇਹ ਵੀ ਪੜ੍ਹੋ:ਚੋਣਾਂ ਮੁਲਤਵੀ ਕਰਵਾਉਣ ਸੰਬੰਧੀ ਰਵਿਦਾਸੀਆ ਸਮਾਜ ਨੇ ਕੀਤਾ ਰੋਡ ਜਾਮ