ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹੇ ਦੇ ਪਿੰਡ ਵਾਦੀਆ ਵਿੱਚ ਹੋਲੇ ਮਹੱਲੇ ਦੇ ਸਮਾਗਮ ਮੌਕੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਪਹੁੰਚੇ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਭਾਈ ਅਮ੍ਰਿੰਤਪਾਲ ਸਿੰਘ ਨੇ ਕਿਹਾ ਵਿਧਾਨ ਸਭਾ ਵਿਚ ਸੈਸ਼ਨ ਬਜਟ ਲਈ ਬੁਲਾਇਆ ਪਰ ਉਥੇ ਜਪੀ ਮੇਰਾ ਨਾਮ ਜਾਂਦੇ ਹਨ। ਕਦੇ ਮੈਨੂੰ ਫੜਣ ਦੀ ਗੱਲ ਕਰਦੇ ਕਦੇ ਐਨਕਾਊਂਟਰ ਦੀ ਗੱਲ ਕਰਦੇ। ਮੌਤ ਦੇ ਡਰਾਵਿਆਂ ਤੋਂ ਖਾਲਸਾ ਨਹੀਂ ਡਰਦਾ। ਆਨੰਦਪੁਰ ਸਾਹਿਬ 'ਚ ਨਿਹੰਗ ਸਿੰਘ ਦਾ ਕਤਲ ਕਰ ਦਿੱਤਾ ਪਰ ਕੋਈ ਨਹੀਂ ਬੋਲਿਆ। ਜੇ ਨਿਹੰਗ ਸਿੰਘ ਨੇ ਕੁਝ ਕੀਤਾ ਹੁੰਦਾ ਤਾਂ ਹੱਲਾ ਹੋ ਜਾਣਾ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਲੋਕ ਮੁੱਦਿਆਂ ਦੀ ਗੱਲ ਕਰਨ ਦੀ ਬਜਾਏ ਵਿਧਾਨ ਸਭਾ ਵਿੱਚ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਰਾਜਸੀ ਲੋਕਾਂ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਵਰਤਿਆ ਅਤੇ ਹੁਣ ਛੱਡ ਦਿੱਤਾ। ਉਹ ਜਲਦੀ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਉਨ੍ਹਾਂ ਦੀ ਗ੍ਰਿਫਫਤਾਰੀ ਦੀ ਮੰਗ ਕਰ ਰਿਹਾ ਪਰ ਉਸਦੇ ਆਪਣੇ ਹਲਕੇ ਵਿਚ ਹੀ ਨਸ਼ਾ ਹੈ, ਉਹ ਇਹ ਖਤਮ ਨਹੀਂ ਕਰ ਸਕੇ। ਉਨ੍ਹਾਂ ਆਪਣੇ ਸਾਥੀ ਦੇ ਹਥਿਆਰ ਦਾ ਲਾਈਸੈਂਸ ਰੱਦ ਹੋਣ ਉਤੇ ਕਿਹਾ ਕਿ ਇਕ ਪਾਸੇ ਸਰਕਾਰ ਸਾਡੀ ਜਾਨ ਨੂੰ ਖਤਰਾ ਦੱਸ ਰਹੀ ਹੈ ਤੇ ਦੂਜੇ ਪਾਸੇ ਸਾਡੇ ਲਾਈਸੈਂਸ ਕੈਂਸਲ ਕਰਵਾ ਰਹੀ ਹੈ, ਕੀ ਸਰਕਾਰ ਸਾਡਾ ਸ਼ਿਕਾਰ ਖੇਡਣਾ ਚਾਹੁੰਦੀ ਹੈ। ਸਰਕਾਰ ਇਹ ਭੁੱਲ ਜਾਵੇ ਕਿ ਅਸੀਂ ਮੌਤ ਤੋਂ ਡਰਨ ਵਾਲੇ ਹਾਂ।
ਇਹ ਵੀ ਪੜ੍ਹੋ : Chamkaur Singh on AAP: "ਮੰਤਰੀ ਗਲਤ ਬਿਆਨਬਾਜ਼ੀ ਕਰ ਕੇ ਜ਼ਖਮਾਂ 'ਤੇ ਛਿੜਕ ਰਹੇ ਨੇ ਲੂਣ"
ਰਾਜਾ ਵੜਿੰਗ ਉਤੇ ਟਿੱਪਣੀ : ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜਦੋਂ ਸਿੱਧੂ ਮੂਸੇਵਾਲਾ ਜਿਊਂਦਾ ਸੀ ਤਾਂ ਰਾਜਾ ਵੜਿੰਗ ਵੱਲੋਂ ਉਸ ਦੀ ਪੁਰਜ਼ੋਰ ਹਿਮਾਇਤ ਹੋਈ ਪਰ ਜਦੋਂ ਅੱਜ ਉਸ ਦਾ ਮਾਂ-ਪਿਓ ਸੜਕਾਂ ਉਤੇ ਧਰਨੇ ਲਾ ਰਿਹਾ ਹੈ ਤਾਂ ਹੁਣ ਰਾਜਾ ਵੜਿੰਗ ਕਿੱਥੇ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਰਾਜਾ ਵੜਿੰਗ ਆਪਣੇ ਹਲਕੇ ਵਿਚੋਂ ਨਸ਼ਾ ਹਟਾ ਨਹੀਂ ਸਕਿਆ ਤੇ ਮੇਰੀ ਗ੍ਰਿਫਤਾਰੀ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੂੰ ਖੁਦ ਗ੍ਰਿਫਤਾਰੀ ਦੇਣੀ ਚਾਹੀਦੀ ਹੈ ਕਿ ਉਹ ਆਪਣੇ ਹਲਕੇ ਵਿਚੋਂ ਨਸ਼ਾ ਨਹੀਂ ਬੰਦ ਕਰਵਾ ਸਕਿਆ।
ਇਹ ਵੀ ਪੜ੍ਹੋ : Punjab Police ਨੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤੇ ਵਿਅਕਤੀਆਂ ਦੇ ਠਿਕਾਣਿਆਂ ਦੀ ਕੀਤੀ ਜਾਂਚ
ਵਿਧਾਨ ਸਭਾ ਵਿਚ ਲੋਕ ਮੁੱਦਿਆਂ ਉਤੇ ਗੱਲ ਕਰਨ ਲੀਡਰ : ਅੰਮ੍ਰਿਤਪਾਲ ਨੇ ਬੋਲਦਿਆਂ ਕਿਹਾ ਕਿ ਸਿਆਸੀ ਲੀਡਰਾਂ ਨੂੰ ਵਿਧਾਨ ਸਭਾ ਵਿਚ ਕੁੱਕੜ ਖੇਹ ਉਡਾਉਣ ਦੀ ਥਾਂ ਲੋਕ ਮੁੱਦਿਆਂ ਉਤੇ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਪੰਜਾਬ ਦੇ ਪਾਣੀਆਂ ਦੇ ਮੁੱਦੇ ਉਤੇ ਕੋਈ ਵਿਧਾਨ ਸਭਾ ਵਿਚ ਗੱਲ ਨਹੀਂ ਕਰਦਾ, ਜੇਕਰ ਕੋਈ ਇਕ ਵਿਅਕਤੀ ਇਸ ਸਬੰਧੀ ਗੱਲ ਕਰਦਾ ਵੀ ਹੈ ਤਾਂ ਉਸ ਨੂੰ ਚੀਖ-ਚਿਹਾੜਾ ਪਾ ਕੇ ਚੁੱਪ ਕਰਵਾ ਦਿੱਤਾ ਜਾਂਦਾ ਹੈ। ਲੀਡਰਾਂ ਨੂੰ ਸੋਚ ਸਮਝ ਕੇ ਹੀ ਬਿਆਨ ਦੇਣੇ ਚਾਹੀਦੇ ਹਨ।