ਕੋਟਕਪੂਰਾ: ਮੁਕਤਸਰ ਦੇ ਕੋਟਕਪੂਰਾ ਰੋਡ ਸਥਿਤ ਪਿੰਡ ਝਬੇਲਵਾਲੀ ਦੇ ਨੇੜੇ ਅੱਜ ਸਵੇਰੇ ਹਾਦਸਾ ਵਾਪਰਿਆ ਹੈ। ਕੋਟਕਪੂਰਾ ਵੱਲ ਜਾ ਰਹੇ ਕਬਾੜ ਨਾਲ ਭਰੇ ਟਾਟਾ ਚਾਰ ਸੌ ਸੱਤ ਦੀ ਇੱਕ ਆਲੂਆਂ ਤੋਂ ਭਰੇ ਟਰਾਲੇ ਨਾਲ ਟੱਕਰ ਹੋ ਗਈ। ਟੱਕਰ ਇਨ੍ਹੀ ਜ਼ਬਰਦਸਤ ਸੀ ਕਿ ਜੀਪ ਦੇ ਪਰਖੱਚੇ ਉੱਡ ਗਏ।
ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ ਟਰੱਕ ਡਰਾਈਵਰਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹੈ। ਇਸ ਮਾਮਲੇ ਬਾਰੇ ਟਰਾਲੇ ਦੇ ਡਰਾਈਵਰ ਬੁੱਧ ਸਿੰਘ ਨੇ ਦੱਸਿਆ ਕਿ ਉਹ ਰਾਏਕੇ ਕੋਲਡ ਸਟੋਰ ਤੋਂ ਆਲੂ ਭਰ ਕੇ ਮੁਕਤਸਰ ਵੱਲ ਨੂੰ ਆ ਰਿਹਾ ਸੀ ਤੇ ਅਚਾਨਕ ਹੀ ਮੁਕਤਸਰ ਤੋਂ ਕੋਟਕਪੁਰਾ ਵੱਲ ਜਾ ਰਹੇ ਟਾਟਾ ਚਾਰ ਸੌ ਸੱਤ ਉਨ੍ਹਾਂ ਦੇ ਨਾਲ ਟਕਰਾ ਗਿਆ ਜਿਸ ਨਾਲ ਉਹ ਆਪਣੇ ਆਪ ਨੂੰ ਬਚਾਉਂਦੇ ਬਚਾਉਂਦੇ ਨਾਲ ਲੱਗਦੇ ਖੇਤ ਵਿੱਚ ਉਨ੍ਹਾਂ ਦਾ ਟਰਾਲਾ ਪਲਟ ਗਿਆ। ਉੱਥੇ ਹੀ ਪੁਲਿਸ ਨਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।