ਨਵਾਂਸ਼ਹਿਰ: ਪੰਜਾਬ ਦੇ ਨਵਾਂਸ਼ਹਿਰ 'ਚ ਅਣਪਛਾਤੇ ਹਮਲਾਵਰਾਂ ਨੇ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਨੌਜਵਾਨ ਨਵਾਂਸ਼ਹਿਰ ਦੀਆਂ ਸੜਕਾਂ ਤੋਂ ਹੋ ਕੇ ਫਿਲੌਰ ਨੂੰ ਜਾਂਦੀ ਸੜਕ 'ਤੇ ਸਥਿਤ ਪੈਟਰੋਲ ਪੰਪ 'ਤੇ ਤੇਲ ਪਵਾ ਰਿਹਾ ਸੀ ਕਿ ਉੱਥੇ ਅਚਾਨਕ ਹਮਲਾਵਰ ਆ ਗਏ। ਉਨ੍ਹਾਂ ਨੇ ਨੌਜਵਾਨ 'ਤੇ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਨੌਜਵਾਨ ਨੂੰ 15 ਗੋਲੀਆਂ ਲੱਗੀਆਂ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੈਟਰੋਲ ਪੰਪ 'ਤੇ ਮਾਰੇ ਗਏ ਨੌਜਵਾਨ ਦੀ ਪਛਾਣ ਮੱਖਣ ਕਾਂਗਾ ਉਰਫ ਮੱਖਣ ਵਜੋਂ ਹੋਈ ਹੈ। ਇਹ ਹਮਲਾ ਫਿਲੌਰ ਨੂੰ ਜਾਂਦੀ ਸੜਕ 'ਤੇ ਪਿੰਡ ਮੱਲਾਪੁਰ ਨੇੜੇ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਪੰਪ ਅਤੇ ਆਸਪਾਸ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ।
ਪੁਲਿਸ ਫੁਟੇਜ ਦੀ ਜਾਂਚ ਕਰ ਕੇ ਹਮਲਾਵਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਹਮਲਾਵਰਾਂ ਚਿੱਟੇ ਰੰਗ ਦੀ ਸਫਾਰੀ ਗੱਡੀ 'ਤੇ 6 ਵਿਅਕਤੀ ਸਵਾਰ ਸਨ, ਜਿਸ 'ਚ ਸਵਾਰ ਸਾਰੇ ਲੋਕ ਮੂੰਹ ਬੰਨ੍ਹ ਕੇ ਹੇਠਾਂ ਆ ਗਏ ਅਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ 'ਚ ਜਿਸ ਕਾਰਨ ਮੱਖਣ ਸਿੰਘ ਨੂੰ 12-15 ਗੋਲੀਆਂ ਮਾਰੀਆਂ ਗਈਆਂ।ਇਸ ਘਟਨਾ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ।ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।
ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਕਾਂਗਾ ਦਾ ਕਤਲ ਰੰਜਿਸ ਦੇ ਚੱਲਦੇ ਗਿਆ ਹੈ। ਉਸ ਦਾ ਕੁਝ ਲੋਕਾਂ ਨਾਲ ਝਗੜਾ ਚੱਲ ਰਿਹਾ ਸੀ। ਇਨ੍ਹਾਂ ਵਿਵਾਦਾਂ ਕਾਰਨ ਉਸ 'ਤੇ ਪਹਿਲਾਂ ਵੀ ਕਈ ਵਾਰ ਹਮਲੇ ਹੋ ਚੁੱਕੇ ਹਨ। ਪਰ ਇਸ ਵਾਰ ਹਮਲਾਵਰਾਂ ਨੇ ਉਸ ਦਾ ਕਤਲ ਕਰ ਦਿੱਤਾ। ਕਾਂਗ ਨੂੰ ਹਮਲਾਵਰਾਂ ਨੇ ਉਸ ਦੇ ਮੂੰਹ ਅਤੇ ਛਾਤੀ 'ਤੇ ਗੋਲੀ ਮਾਰੀਆਂ, ਜਿਸ ਨਾਲ ਨੌਜਵਾਨ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ । ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ: ਭਾਖੜਾ ਨਹਿਰ ਕੋਲ ਬਣੇ ਗੋਤਾਖੋਰਾਂ ਦੇ ਟੈਂਟ ’ਚ ਲੱਗੀ ਅੱਗ, ਸਾਰਾ ਸਾਮਾਨ ਸੜ ਕੇ ਸੁਆਹ