ETV Bharat / state

ਨੌਜਵਾਨ ਨੇ 1 ਮਿੰਟ 'ਚ 285 ਵਾਰ ਰੱਸੀ ਟੱਪ ਕੇ ਬਣਾਇਆ ਰਿਕਾਰਡ - jumping-rope

ਜਿਲ੍ਹਾ ਨਵਾਂਸ਼ਹਿਰ ਦੇ ਪਿੰਡ ਔਜਲਾ ਧੱਕ ਦੇ ਨੌਜਵਾਨ ਨੇ ਸਕੀਪਿੰਗ ਗੇਮ ਵਿੱਚ ਇੱਕ ਮਿੰਟ ਅੰਦਰ 285 ਵਾਰ ਰੱਸੀ ਨੂੰ ਟੱਪ ਕੇ ਜਿੱਥੇ ਭਾਰਤ ਦਾ ਰਿਕਾਰਡ ਤੋੜਿਆ ਹੈ, ਉੱਥੇ ਹੀ ਇੰਗਲੈਂਡ ਦੇ ਵਿਆਕਤੀ ਜੋ ਏਸ਼ੀਅਨ ਖੇਡਾਂ ਵਿੱਚ 1 ਮਿੰਟ ਵਿੱਚ 235 ਵਾਰ ਸਕੀਟਿੰਗ ਕੀਤੀ ਸੀ, ਦਾ ਰਿਕਾਰਡ ਤੋੜ ਕੇ ਰਣਜੀਤ ਸਿੰਘ ਨੇ ਆਪਣਾ ਨਾਮ INDIA BOOK OF RECORD ਵਿੱਚ ਦਰਜ ਕਰਵਾਇਆ ਹੈ।

ਨੌਜਵਾਨ ਨੇ 1 ਮਿੰਟ 'ਚ 285 ਵਾਰ ਰੱਸੀ ਟੱਪ ਕੇ ਬਣਾਇਆ ਰਿਕਾਰਡ

author img

By

Published : Sep 27, 2021, 8:26 PM IST

ਨਵਾਂਸ਼ਹਿਰ: ਜਿਲ੍ਹਾ ਨਵਾਂਸ਼ਹਿਰ (District Nawanshahr) ਦੇ ਪਿੰਡ ਔਜਲਾ ਧੱਕ (Push the village Aujla) ਦੇ ਨੌਜਵਾਨ ਨੇ ਸਕੀਪਿੰਗ ਗੇਮ ਵਿੱਚ ਇੱਕ ਮਿੰਟ ਅੰਦਰ 285 ਵਾਰ ਰੱਸੀ ਨੂੰ ਟੱਪ ਕੇ ਜਿੱਥੇ ਭਾਰਤ ਦਾ ਰਿਕਾਰਡ ਤੋੜਿਆ ਹੈ, ਉੱਥੇ ਹੀ ਇੰਗਲੈਂਡ ਦੇ ਵਿਅਕਤੀ ਜੋ ਏਸ਼ੀਅਨ ਖੇਡਾਂ ਵਿੱਚ 1 ਮਿੰਟ ਵਿੱਚ 235 ਵਾਰ ਸਕੀਟਿੰਗ ਕੀਤੀ ਸੀ, ਦਾ ਰਿਕਾਰਡ ਤੋੜ ਕੇ ਰਣਜੀਤ ਸਿੰਘ ਨੇ ਆਪਣਾ ਨਾਮ INDIA BOOK OF RECORD ਵਿੱਚ ਦਰਜ ਕਰਵਾਇਆ ਹੈ।

ਨਵਾਂਸ਼ਹਿਰ ਦੇ ਕਸਬਾ ਬੰਗਾ ਅਧੀਨ ਪੈਂਦੇ ਪਿੰਡ ਔਜਲਾ ਧੱਕ ਦੇ ਰਹਿਣ ਵਾਲੇ ਰਣਜੀਤ ਸਿੰਘ ਨੇ 1 ਮਿੰਟ 285 ਵਾਰ ਸਕੀਟਿੰਗ ਕਰਕੇ ਰਿਕਾਰਡ ਤੋੜਿਆ ਅਤੇ ਆਪਣਾ ਇੱਕ ਵੱਖਰਾ ਰਿਕਾਰਡ ਬਣਾਇਆ।

ਰਣਜੀਤ ਸਿੰਘ ਦੇ ਪਿਤਾ ਸਾਬਕਾ ਬੈਂਕ ਅਧਿਕਾਰੀ ਹਨ 'ਤੇ ਪਰਿਵਾਰ ਵਿੱਚ ਉਸਦੀ ਮਾਤਾ ਜੀ ਅਤੇ ਉਸਦਾ ਛੋਟਾ ਭਰਾ ਹੈ ਜੋ ਵਿਦੇਸ਼ ਵਿੱਚ ਰਹਿੰਦਾ ਹੈ। ਉਹ ਵੀ ਜਦੋਂ ਪੰਜਾਬ ਰਹਿੰਦਾ ਸੀ ਤਾਂ ਉਸਨੂੰ ਵੀ ਬਾਡੀ ਬਿਲਡਿੰਗ ਦਾ ਸ਼ੌਕ ਸੀ। ਰਣਜੀਤ ਸਿੰਘ ਜੋ +12 ਪਾਸ ਹੈ ਅਤੇ ਉਹ ਲੰਮੇ ਸਮੇਂ ਤੋਂ ਬੌਕਸਿੰਗ ਦੀ ਗੇਮ ਉੱਤੇ ਪ੍ਰੈਕਟਿਸ ਕਰਦਾ ਹੈ।

ਨੌਜਵਾਨ ਨੇ 1 ਮਿੰਟ 'ਚ 285 ਵਾਰ ਰੱਸੀ ਟੱਪ ਕੇ ਬਣਾਇਆ ਰਿਕਾਰਡ

ਉਸਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਗੁਰੂ ਜੀ ਨੇ ਉਹਨਾਂ ਨੂੰ ਕਾਫੀ ਉਤਸ਼ਾਹਿਤ ਕੀਤਾ ਕਿਉਂਕਿ ਉਸਨੂੰ ਬੌਕਸਿੰਗ ਕਰਨ ਵੇਲੇ ਕਾਫੀ ਵਾਰਮਿੰਗ ਹੋਣਾ ਪੈਂਦਾ ਹੈ। ਇਸ ਲਈ ਉਸਨੇ ਬੌਕਸਿੰਗ ਦੇ ਨਾਲ ਆਪਣੇ ਫੁਰਤੀਲੇ ਪਣ ਨੂੰ ਦੇਖਦਿਆਂ ਸਕੀਟਿੰਗ ਕਰਨ ਦੀ ਚੇਸ਼ਟਾ ਰੱਖ ਲਈ 'ਤੇ ਹੋਲੀ-ਹੋਲੀ ਉਹ ਪ੍ਰੈਕਟਿਸ ਕਰਦਾ ਰਿਹਾ 'ਤੇ ਉਸਨੇ ਆਪਣੀ ਮੰਜਿਲ ਸਰ ਕਰ ਲਈ ਹੈ ਕਿਉਂਕਿ ਇਸ ਤੋਂ ਪਹਿਲਾਂ ਏਸ਼ੀਅਨ ਗੇਮਾਂ ਵਿੱਚ ਇੰਗਲੈਂਡ ਦੇ ਪਲੇਅਰ ਦਾ 1 ਮਿੰਟ ਵਿੱਚ 235 ਵਾਰ ਸਕੀਟਿੰਗ ਕਰਨ ਦਾ ਰਿਕਾਰਡ ਸੀ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਉਕਤ ਇੰਗਲੈਂਡ ਦੇ ਪਲੇਅਰ ਦਾ ਵਜਨ 85 ਕਿਲੋ ਦੇ ਕਰੀਬ ਹੈ ਪਰ ਜਦੋਂ ਉਸਨੇ 1 ਮਿੰਟ ਵਿੱਚ 285 ਵਾਰ ਸਕਿਟਿੰਗ ਕੀਤੀ ਹੈ ਤਾਂ ਉਸ ਸਮੇਂ ਉਸਦਾ ਵਜਨ 110 ਕਿਲੋਗ੍ਰਾਮ ਸੀ। ਜਿਸਨੂੰ ਦੇਖਦਿਆਂ ਭਾਰਤ ਸਰਕਾਰ ਵੱਲੋਂ ਉਸਦਾ ਨਾਮ INDIA BOOK OF RECORD ਵਿੱਚ ਦਰਜ ਕੀਤਾ।

ਉਸਦੇ ਨਾਲ ਹੀ ਉਸਨੂੰ ਇੱਕ ਗੋਲਡ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਰਣਜੀਤ ਸਿੰਘ ਨੇ ਕਿਹਾ ਕਿ ਉਸਦਾ ਅਗਲਾ ਨਿਸ਼ਾਨਾ ਵਰਲਡ ਰਿਕਾਰਡ ਬਣਾਉਣ ਦਾ ਹੈ। ਜਿਸਦੀ ਤਿਆਰੀ ਚਲ ਰਹੀ ਹੈ। ਰਣਜੀਤ ਸਿੰਘ ਦੀ ਇਸ ਵੱਡੀ ਪ੍ਰਾਪਤੀ ਉੱਤੇ ਉਸਦੇ ਮਾਤਾ-ਪਿਤਾ ਜੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਉਨ੍ਹਾਂ ਮੀਡੀਆ ਸਾਹਮਣੇ ਆਪਣੇ ਬੱਚੇ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਹੋਣ ਉੱਤੇ ਆਪਣੀ ਖੁਸ਼ੀ ਸਾਂਝੀ ਕੀਤੀ। ਉੱਥੇ ਹੀ ਉਨ੍ਹਾਂ ਨੇ ਅੱਜ ਦੇ ਯੂਥ ਨੂੰ ਨਸ਼ਿਆਂ ਤੋਂ ਬੱਚ ਕੇ ਖੇਡਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ: ਜਲੰਧਰ ਦੇ ਬੈਡਮਿੰਟਨ ਖਿਡਾਰੀ ਹੋਣਗੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਸ਼ਾਮਲ

ETV Bharat Logo

Copyright © 2024 Ushodaya Enterprises Pvt. Ltd., All Rights Reserved.