ਨਵਾਂਸ਼ਹਿਰ: ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਜਾਰੀ ਕੀਤੇ ਗਏ ਨਵੇਂ ਫੁਰਮਾਨ ਨੂੰ ਲੈਕੇ ਅਧਿਆਪਕ ਯੂਨੀਅਨ ਵਿੱਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਇਸ ਫੁਰਮਾਨ ਨੂੰ ਲੈਕੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਤੇ ਜਾਰੀ ਕੀਤੇ ਫ਼ਰਮਾਨ ਦੀਆਂ ਕਾਪੀਆਂ ਵੀ ਸਾੜੀਆਂ।
ਕੁਲਦੀਪ ਦੁਦਕਾ ਨੇ ਮੀਡੀਆ ਨੂੰ ਦੱਸਿਆ ਕਿ ਹਾਲ ਹੀ ਵਿਚ ਨਵਾਂਸ਼ਹਿਰ ਦੇ ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਜ਼ਿਲੇ ਦੇ ਅਧਿਆਪਕਾਂ ਨੂੰ ਇਕ ਫ਼ਰਮਾਨ ਜਾਰੀ ਕੀਤਾ ਗਿਆ ਹੈ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਵਿਭਾਗ ਦੇ ਚੱਲ ਰਹੇ ਐਕਟਿਵਟੀ ਪੇਜ਼ ਸਬੰਧੀ ਸਮੂਹ ਜ਼ਿਲ੍ਹਿਆਂ ਦੇ ਹੈਲਦੀ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ।
ਇਸ ਕੰਪੀਟੀਸ਼ਨ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ 17 ਜੂਨ 2021 ਰਾਤ 11 ਵਜੇ ਤੋਂ 18 ਜੂਨ 2021 ਰਾਤ 11 ਵਜੇ ਤੱਕ ਸਕੂਲ ਸਿੱਖਿਆ ਵਿਭਾਗ ਵੱਲੋਂ ਬਣਾਏ ਗਏ ਐਕਟੀਵਟੀ ਪੇਜ਼ ਦੀ ਮੋਨਿਟਰਿੰਗ ਪੇਜ਼ ਨੂੰ ਲਾਇਕ, ਸ਼ੇਅਰ, ਕੁਮੈਂਟ ਕਰਨ ਲਈ ਜ਼ਿਲ੍ਹੇ ਦੇ 9 ਅਧਿਆਪਕਾਂ ਨੂੰ ਚੁਣਿਆਂ ਗਿਆ ਹੈ।
ਫੁਰਮਾਨ ਵਿਚ ਕਿਹਾ ਗਿਆ ਹੈ ਕਿ ਆਪਣੇ ਅਧੀਨ ਪੈਂਦੇ ਹਰੇਕ ਅਧਿਆਪਕ ਤੋਂ 10, ਸ਼ੇਅਰ, 10 ਕੁਮੈਂਟ, 10 ਲਾਇਕ, ਕਰਵਾਏ ਜਾਣ। ਜਾਰੀ ਕੀਤੇ ਗਏ ਫੁਰਮਾਨ ਨੂੰ ਲੈਕੇ ਅਧਿਆਪਕ ਯੂਨੀਅਨ ਵਿੱਚ ਭਾਰੀ ਰੋਸ ਹੈ। ਉਨ੍ਹਾਂ ਵੱਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਫ਼ਰਮਾਨ ਦੀਆਂ ਕਾਪੀਆਂ ਵੀ ਸਾੜੀਆਂ।
ਜਿਕਰਯੋਗ ਹੈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਵਿਸ਼ੇਸ਼ ਤੌਰ ਤੇ ਨੋਟ ਵੀ ਦਿੱਤਾ ਗਿਆ ਹੈ ਕਿ ਸਮੂਹ ਪ੍ਰਿੰਸੀਪਲ/ਹੈਡਮਾਸਟਰ ਸਾਹਿਬਾਨ ਆਪਣੇ ਅਧੀਨ ਪੈਂਦੇ ਹਰੇਕ ਅਧਿਆਪਕ ਕੋਲੋਂ ਉਪਰੋਕਤ ਅਨੁਸਾਰ 10, ਸ਼ੇਅਰ, 10 ਕੁਮੈਂਟ, 10 ਲਾਇਕ ਕਰਵਾਕੇ ਆਪਣੇ ਬੀ.ਐਨ.ਓ ਨੂੰ ਰਿਪੋਰਟ ਕਰਨਗੇ।
ਇਹ ਵੀ ਪੜ੍ਹੋ:ਸਕਾਲਰਸ਼ਿਪ ਘੁਟਾਲਾ: CM ਦੀ ਰਿਹਾਇਸ਼ ਦਾ ਘਿਰਾਓ ਕਰ ਰਹੇ 'ਆਪ' ਆਗੂ ਗ੍ਰਿਫ਼ਤਾਰ