ਨਵਾਂਸ਼ਹਿਰ:ਸਬਜ਼ੀ ਮੰਡੀ (Vegetable Market) ਵਿੱਚ ਸੈਂਕੜੇ ਲੋਕਾਂ ਦੀ ਭੀੜ ਵੇਖਣ ਨੂੰ ਮਿਲੀ।ਪੰਜਾਬ ਸਰਕਾਰ ਵੱਲੋਂ ਜਾਰੀ ਗਾਈਡਲਾਈਨਜ਼ ਮੁਤਾਬਿਕ ਸੋਸ਼ਲ ਡਿਸਟੈਂਸਿੰਗ (Social Distance) ਬਣਾਈ ਰੱਖਣ ਦੀ ਹਦਾਇਤ ਦਿੱਤੀ ਗਈ ਹੈ ਉਥੇ ਹੀ ਨਵਾਂ ਸ਼ਹਿਰ ਦੀ ਸਬਜ਼ੀ ਮੰਡੀ ਵਿਚ ਸੋਸ਼ਲ ਡਿਸਟੈਂਸਿੰਗ ਨਿਯਮ ਦੀ ਧੱਜੀਆਂ ਉੱਡਾਈਆਂ ਗਈਆਂ ਹਨ।
ਇਸ ਮੌਕੇ ਮਾਰਕੀਟ ਕਮੇਟੀ ਦੇ ਸੈਕਟਰੀ ਦਾ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਦੇ ਹੁਕਮਾਂ ਦਾ ਪਾਲਣਾ ਕੀਤੀ ਜਾ ਰਹੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਸਮੇਂ ਸਮੇਂ ਉਤੇ ਬਾਜ਼ਾਰ ਵਿਚ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਪ੍ਰਚੂਨ ਸਬਜ਼ੀ ਖਰੀਦਣ ਲਈ ਮੰਡੀ ਵਿਚ ਆਉਂਦੇ ਹਨ ਉਹ ਲੋਕ ਆਪਣੇ ਮਹੱਲੇ ਵਿਚੋਂ ਹੀ ਸਬਜ਼ੀ ਲੈਣ ਤਾਂ ਮੰਡੀ ਵਿਚ ਭੀੜ ਨਾ ਹੋਵੇ।ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਸਾਰਿਆਂ ਨੂੰ ਸਪੈਸ਼ਲ ਹਦਾਇਤ ਕੀਤੀ ਜਾਂਦੀ ਹੈ ਕਿ ਮਾਸਕ ਪਹਿਣ ਕੇ ਰੱਖੋ ਤਾਂ ਕਿ ਕੋਰੋਨਾ ਮਹਾਂਮਾਰੀ ਤੋਂ ਬਚ ਸਕੀਏ।
ਇਹ ਵੀ ਪੜੋ:Punjab Assembly Elections: ਪੰਜਾਬ ਦੀ ਸਿਆਸਤ 'ਚ ਬਸਪਾ ਦੀ ਸਥਿਤੀ