ਮੁਹਾਲੀ: ਪੀ.ਸੀ.ਏ ਸਟੇਡੀਅਮ (PCA Stadium) ਵਿੱਚ ਦਿੱਲੀ ਦੇ ਗਾਰਗੀ ਕਾਲਜ (Gargi College) ਤੇ ਮੁੰਬਈ ਦੇ ਰਿਜ਼ਵੀ ਕਾਲਜ (Rizvi College) ਦੇ ਵਿੱਚ ਰੈੱਡਬੁੱਲ ਕੈਂਪਸ (Red Bull Campus) ਕ੍ਰਿਕਟ (Cricket) ਨੈਸ਼ਨਲ ਫਾਈਨਲ ਮੁਕਾਬਲ ਖੇਡਿਆ ਗਿਆ। ਇਸ ਮੁਕਾਬਲੇ ਵਿੱਚ ਮੁੰਬਈ ਦੇ ਰਿਜ਼ਵੀ ਕਾਲਜ (Rizvi College) ਨੇ ਗਾਰਗੀ ਕਾਲਜ ਦਿੱਲੀ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਮੁੰਬਈ ਰੈੱਡਬੁੱਲ ਕੈਂਪਸ (Red Bull Campus) ਕ੍ਰਿਕਟ (Cricket) ਦੀ ਪਹਿਲੀ ਮਹਿਲਾ ਚੈਂਪੀਅਨ (Champion) ਦਾ ਤਾਜ ਪੁਆਇਆ ਹੈ।
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੰਬਈ ਦੀ ਕਪਤਾਨ ਤਨੀਸਾ ਗਾਇਕਵਾੜ (Captain Tanisa Gaikwad) ਨੇ ਕਿਹਾ ਕਿ ਅਸੀਂ ਰੈੱਡਬੁੱਲ ਕੈਂਪਸ (Red Bull Campus) ਕ੍ਰਿਕਟ ਚੈਂਪੀਅਨ ਸ਼ਿੱਪ (Cricket Champion Ship) ਜਿੱਤ ਕੇ ਬਹੁਤ ਖੁਸ਼ ਹਾਂ, ਉਨ੍ਹਾਂ ਕਿਹਾ ਕਿ ਸਾਰੀ ਟੀਮ ਦੇ ਸਹਿਯੋਗ ਨਾਲ ਇਹ ਜਿੱਤ ਪ੍ਰਾਪਤ ਹੋਈ ਹੈ।
ਦੂਜੇ ਪਾਸੇ ਵੰਦਨਾ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੀ ਧਰਤੀ ‘ਤੇ ਪੰਜਾਬ ਕ੍ਰਿਕਟ ਸਟੇਡੀਅਮ ਐਸੋਸੀਏਸ਼ਨ (Punjab Cricket Stadium Association) ਵਿੱਚ ਖੇਡਣ ‘ਚ ਕਾਫ਼ੀ ਮਾਣ ਮਹਿਸੂਸ ਹੋਇਆ ਹੈ ਅਤੇ ਇਸ ਉਪਰਾਲੇ ਲਈ ਉਨ੍ਹਾਂ ਨੇ ਰੈੱਡਬੁੱਲ ਕੈਂਪਸ (Red Bull Campus) ਤੇ ਪੰਜਾਬ ਦੇ ਕ੍ਰਿਕਟ ਬੋਰਡ (Cricket Board) ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਅੱਜ ਅਜਿਹੇ ਖੇਡ ਮੁਕਾਬਲਿਆਂ ਦੀ ਸਖ਼ਤ ਲੋੜ ਹੈ, ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆ (Drugs) ਤੋਂ ਦੂਰ ਰੱਖਣ ਤੇ ਨੌਜਵਾਨਾਂ ਦੇ ਚੰਗੇ ਭਵਿੱਖ ਲਈ ਅਜਿਹੇ ਉਪਰਾਲੇ ਬਹੁਤ ਜਰੂਰੀ ਦੱਸੇ ਹਨ।
ਦੋਵੇਂ ਟੀਮਾਂ ਵਿਚਾਲੇ ਹੋਏ ਇਸ ਮੁਕਾਬਲੇ ਨੂੰ ਉਨ੍ਹਾਂ ਨੇ ਇੱਕ ਜਬਰਦਸਤ ਮੁਕਾਬਲਾ ਦੱਸਿਆ, ਉਨ੍ਹਾਂ ਕਿਹਾ ਕਿ ਭਾਵੇ ਇਸ ਮੁਕਾਬਲੇ ਵਿੱਚ ਉਨ੍ਹਾਂ ਦੀ ਹਾਰ ਹੋਈ ਹੈ, ਪਰ ਉਨ੍ਹਾਂ ਵੱਲੋਂ ਮੈਚ ਨੂੰ ਜਿੱਤਣ ਦੇ ਲਈ ਪੂਰੀ ਕੋਸ਼ਿਸ਼ ਕੀਤੀ ਗਈ ਸੀ।
ਇਹ ਵੀ ਪੜ੍ਹੋ:T20 WORLD CUP: ਬੇਰਿੰਗਟਨ ਦੇ ਅਰਧ ਸੈਂਕੜੇ ਵਜੋਂ ਸਕਾਟਲੈਂਡ ਨੇ ਪੀਐਨਜੀ ਨੂੰ 17 ਦੌੜਾਂ ਨਾਲ ਹਰਾਇਆ