ਨਵਾਂਸ਼ਹਿਰ: ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਭਗਵੰਤ ਮਾਨ ਦੋਆਬਾ ਖੇਤਰ ਵਿੱਚ ਆਪਣੀ ਫੇਰੀ ਦੌਰਾਨ ਬੰਗਾ ਵਿਧਾਨ ਸਭਾ ਅਤੇ ਨਵਾਂਸ਼ਹਿਰ ਵਿਧਾਨ ਸਭਾ ਪੁੱਜੇ। ਉਨ੍ਹਾਂ ਉੱਥੇ ਖਟਕੜ ਕਲਾਂ ਵਿੱਚ ਸ਼ਹੀਦ ਭਗਤ ਸਿੰਘ ਦੇ ਬੁੱਤ ਅੱਗੇ ਵੀ ਮੱਥਾ ਟੇਕਿਆ। ਭਗਵੰਤ ਮਾਨ ਦਾ ਇੱਥੇ ਫੁੱਲਾਂ ਨਾਲ ਸਵਾਗਤ ਕੀਤਾ ਗਿਆ, ਨਾਲ ਹੀ ਭਗਵੰਤ ਮਾਨ ਨੇ ਭੀਮ ਰਾਓ ਅੰਬੇਡਕਰ ਦੇ ਬੁੱਤ 'ਤੇ ਹਾਰ ਪਾ ਕੇ ਫੁੱਲਾਂ ਉਨ੍ਹਾਂ ਨੂੰ ਯਾਦ ਕੀਤੀ।
ਇਸ ਮੌਕੇ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਸਕੂਲ ਹਸਪਤਾਲ, ਮੁਫ਼ਤ ਬਿਜਲੀ, ਬੇਰੁਜ਼ਗਾਰੀ ਦੀ ਗੱਲ ਕਰ ਰਹੇ ਹਾਂ। ਜਦ ਕਿ ਦੂਜਿਆਂ ਪਾਰਟੀਆਂ ਕੋਲ ਕੋਈ ਮੁਦਾ ਨਹੀਂ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਅੱਜ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਦੀ ਧਰਤੀ 'ਤੇ ਆ ਕੇ ਮੱਥਾ ਟੇਕਿਆ ਹੈ। ਉਨ੍ਹਾਂ ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀ ਆਮ ਲੋਕਾਂ ਤੱਕ ਨਹੀਂ ਪਹੁੰਚੀ, ਸਿਰਫ਼ ਔਰਤ ਅਤੇ ਲਾਲ ਬੱਤੀ ਹੀ ਰਹਿ ਗਈ। ਉਸ ਆਜ਼ਾਦੀ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੀ ਲੜਾਈ ਆਮ ਆਦਮੀ ਲੜ ਰਿਹਾ ਹੈ। ਉਹੀ ਆਮ ਲੋਕ ਵੀ ਮਗਰ ਲੱਗ ਰਹੇ ਹਨ।ਚਾਹੇ ਮਾਲਵਾ, ਮਾਝਾ ਜਾਂ ਦੁਆਬਾ ਜਾਂ ਕਿਹਾ ਜਾਵੇ ਤਾਂ ਸਾਰਾ ਪੰਜਾਬ 'ਆਪ' ਪਾਰਟੀ ਲਈ ਖੜ੍ਹਾ ਹੋ ਗਿਆ ਹੈ।
ਉਹੀ ਛੋਟੇ ਦੁਕਾਨਦਾਰਾਂ, ਛੋਟੇ ਵਪਾਰੀਆਂ ਨੂੰ ਕੰਮ ਕਰਨ 'ਚ ਸਹਿਯੋਗ ਮਿਲੇਗਾ। ਚੰਨੀ, ਸਿੱਧੂ ਜੋ ਬੋਲਦਾ ਹੈ, ਉਹ ਬੋਲਣ ਦਿਓ। ਪੰਜਾਬ ਦੇ ਲੋਕ ਜਾਣਦੇ ਹਨ ਕਿ ਇਸ ਵਾਰ 'ਆਪ' ਦੀ ਸਰਕਾਰ ਬਣ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ’ਚ ਚੋਣ ਪ੍ਰਚਾਰ ਦਾ ਆਖਿਰੀ ਦਿਨ, 20 ਨੂੰ ਹੋਵੇਗੀ ਵੋਟਿੰਗ
ਇਸ ਮੌਕੇ ਆਮ ਆਦਮੀ ਪਾਰਟੀ ਦੇ ਬੰਗਾ ਤੋਂ ਉਮੀਦਵਾਰ ਕੁਲਜੀਤ ਸਿੰਘ ਸਹਿਰਾਲ ਅਤੇ ਨਵਾਂਸ਼ਹਿਰ ਤੋਂ ਉਮੀਦਵਾਰ ਲਲਿਤ ਮੋਹਨ ਪਾਠਕ ਨੇ ਆਪਣੇ ਵਰਕਰਾਂ ਸਮੇਤ ਭਗਵੰਤ ਮਾਨ ਜੀ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ।