ਨਵਾਂਸ਼ਹਿਰ:ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਬੱਚਿਆਂ (Children)ਵੱਲੋਂ ਭੀਖ ਮੰਗਣ 'ਤੇ ਰੋਕ ਲਗਾਉਣ ਦੇ ਲਈ ਇਕ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ। ਜਿਸ ਵਿਚ ਸਾਰੇ ਜੱਜ ਅਤੇ ਪੀਐਲਵੀ ਮੈਂਬਰ ਪੈਦਲ ਮਾਰਚ ਕੀਤਾ।ਜਿਨ੍ਹਾਂ ਵਿੱਚ ਜ਼ਿਲ੍ਹੇ ਦੇ ਸਮਾਜ ਸੇਵੀ ਸੰਸਥਾਵਾਂ ਅਤੇ ਬੱਚਿਆਂ ਵੱਲੋਂ ਭੀਖ ਨਾ ਮੰਗਣ ਦੇ ਬੈਨਰ ਫੜ ਕੇ ਭੀਖ ਮੰਗਣ ਵਾਲਿਆਂ ਨੂੰ ਜਾਗਰੂਕ (Aware)ਕੀਤਾ।
ਪ੍ਰੋਗਰਾਮ ਲੀਗਲ ਸੈੱਲ ਨਵਾਂਸ਼ਹਿਰ ਦੇ ਜੱਜ ਸ੍ਰੀਮਤੀ ਹਰਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ।ਇਸ ਪੈਦਲ ਮਾਰਚ ਨੂੰ ਸੈਸ਼ਨ ਜੱਜ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਇਹ ਪੈਦਲ ਮਾਰਚ ਜੁਡੀਸ਼ੀਅਲ ਕੋਰਟ ਤੋਂ ਰਵਾਨਾ ਹੋ ਕੇ ਨਵਾਂਸ਼ਹਿਰ ਦੇ ਚੰਡੀਗੜ੍ਹ ਚੌਕ ਅੰਬੇਦਕਰ ਚੌਕ ਤੋਂ ਹੁੰਦੇ ਹੋਏ ਵਾਪਸ ਜੁਡੀਸ਼ੀਅਲ ਕੋਰਟ ਵਿਖੇ ਆ ਕੇ ਸਮਾਪਤ ਹੋਇਆਂ।
ਇਸ ਮੌਕੇ ਕੰਵਲਜੀਤ ਸਿੰਘ ਬਾਜਵਾ ਨੇ ਕਿਹਾ ਕਿ ਨਵਾਂਸ਼ਹਿਰ ਅੰਦਰ ਜਿੱਥੇ ਕਿਤੇ ਵੀ ਛੋਟੇ ਬੱਚੇ ਭੀਖ ਮੰਗ ਰਹੇ ਹਨ ਅਤੇ ਉਨ੍ਹਾਂ ਦੀ ਪਹਿਚਾਣ ਦੀ ਲਈ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।ਜਿਸ ਵਿੱਚ ਭੀਖ ਮੰਗਣ (Beggars)ਵਾਲੇ ਬੱਚਿਆਂ ਨੂੰ ਇੱਕ ਸ਼ੈਲਟਰ ਦੇ ਨੀਚੇ ਇਕੱਠਾ ਕਰਕੇ ਰਹਿਣ ਨੂੰ ਖਾਣ ਪੀਣ ਨੂੰ ਸਿੱਖਿਆ ਪ੍ਰਦਾਨ ਕਰਵਾਉਣ ਅਤੇ ਹੋਰ ਸਹਿਯੋਗ ਦੇਣ ਲਈ ਕੀਤਾ ਜਾ ਰਿਹਾ ਹੈ।ਉਥੇ ਹੀ ਕੰਵਲਜੀਤ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਚਾਈਲਡ ਲੇਬਰ ਨੂੰ ਲੈ ਕੇ ਵੀ ਸਖਤੀ ਕੀਤੀ ਜਾ ਰਹੀ ਹੈ।
ਇਹ ਵੀ ਪੜੋ:Protest:ਰਾਏਕੋਟ ਦਾਣਾ ਮੰਡੀ 'ਚ ਪੁਰਾਤਨ ਪਿੱਪਲ ਵੱਢਣ ਕਾਰ ਲੋਕਾਂ ਚ ਭਾਰੀ ਰੋਸ