ਮਲੇਰਕੋਟਲਾ: ਸ਼ਹਿਰ ਦੇ ਨੇੜਲੇ ਪਿੰਡ ਹਕੀਮਪੁਰਾ ਖੱਟੜਾ ਦੇ ਪਿੰਡ ਵਾਸੀ ਸਰਕਾਰੀ ਪਾਣੀ ਵਾਲੀ ਟੈਂਕੀ ਦਾ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਪਿੰਡ ਵਾਸੀਆਂ ਵੱਲੋਂ ਲਗਾਤਾਰ ਵਿਭਾਗ ਦੇ ਚੱਕਰ ਲਗਾਉਣ ਤੋਂ ਬਾਅਦ ਵੀ ਸਬੰਧਤ ਵਿਭਾਗ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕ ਰਹੀ।
ਪਿੰਡ ਵਾਸੀਆਂ ਨੇ ਈਟੀਈ ਭਾਰਤ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਵੱਲੋਂ ਸਪਲਾਈ ਵਿਭਾਗ ਨੂੰ ਬੇਨਤੀ ਕਰਨ 'ਤੇ ਵੀ ਕੋਈ ਹੱਲ ਨਹੀ ਹੋ ਰਿਹਾ। ਇਸ ਮੈਕੇ ਪਿੰਡ ਵਾਸੀਆਂ ਨੇ ਹੱਥਾਂ ਵਿੱਚ ਗੰਦੇ ਪਾਣੀ ਵਾਲੀਆਂ ਬੋਤਲਾ ਫੜੀਆਂ ਹੋਇਆ ਸਨ। ਪਿੰਡ ਵਾਸੀਆਂ ਨੇ ਕਿਹਾ ਕਿ ਗੰਦਾ ਪਾਣੀ ਪੀਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਉਹ ਪੀੜਤ ਹੁੰਦੇ ਜਾ ਰਹੇ ਹਨ, ਪਰ ਸਰਕਾਰ ਅਤੇ ਪ੍ਰਸ਼ਾਸਨ ਸਾਡੀ ਕੋਈ ਵਾਤ ਨਹੀਂ ਪੁੱਛ ਰਿਹਾ। ਪਿੰਡ ਵਾਸੀਆਂ ਨੇ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ ਤੇ ਮੰਗ ਕੀਤੀ ਕਿ ਉਨ੍ਹਾਂ ਦੀ ਪਾਣੀ ਦੀ ਮੁਸ਼ਕਲ ਦਾ ਸਰਕਾਰ ਕੋਈ ਢੁਕਵਾਂ ਪ੍ਰਬੰਧ ਕਰੇ।