ਚੰਡੀਗੜ੍ਹ: ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਤੇ ਆਪਣੇ ਵਿਭਾਗ ਦੇ ਲੇਖਾ-ਜੋਖਾ ਲੋਕਾਂ ਦੇ ਸਾਹਮਣੇ ਰੱਖਿਆ।
ਸਿੰਗਲਾ ਨੇ ਆਪਣੇ ਸਿੱਖਿਆ ਵਿਭਾਗ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਦੋਂ ਤੋਂ ਕਾਂਗਰਸ ਦੀ ਸਰਕਾਰ ਬਣੀ ਹੈ ਉਦੋਂ ਤੋਂ ਉਨ੍ਹਾਂ ਦਾ ਇੱਕ ਇਸ ਮਹਿਕਮੇ ਦਾ ਇੱਕ ਹੀ ਟੀਚਾ ਸੀ ਕਿ ਪੰਜਾਬ ਦੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੱਕਿਆ ਜਾਵੇ।
- ਪੰਜਾਬ ਦੇ 3 ਤੋਂ 6 ਸਾਲ ਦੇ ਬੱਚਿਆਂ ਨੂੰ ਪ੍ਰੀ ਪਾਇਮਰੀ ਸਿੱਖਿਆ ਦੇਣ ਦਾ ਫ਼ੈਸਲਾ ਕੀਤਾ ਹੈ ਜਿਸ ਦੇ ਚੰਗੇ ਨਤੀਜੇ ਨਿੱਕਲ ਦੇ ਸਾਹਮਣੇ ਆਏ ਹਨ।
- 2700 ਸਿੱਖਿਆ ਵਿਭਾਗ ਦੀਆਂ ਪੋਸਟਾਂ ਭਰੀਆਂ ਹਨ।
- ਨਿੱਜੀ ਸਕੂਲਾਂ ਦੇ ਮੁਕਾਬਲੇ 10ਵੀਂ ਅਤੇ 12ਵੀਆਂ ਕਲਾਸ ਦੇ ਨਤੀਜੇ ਸਰਕਾਰੀ ਸਕੂਲਾਂ ਦੇ ਵਧੀਆ ਆਏ ਹਨ।
- ਪੰਜਾਬ ਨੇ 19000 ਸਕੂਲਾਂ ਵਿਚੋਂ 5500 ਨੂੰ ਸਮਾਰਟ ਸਕੂਲ ਬਣਾ ਦਿੱਤਾ ਹੈ ਜਦੋਂ ਕਿ ਦਿੱਲੀ ਨੇ 900 ਵਿੱਚੋਂ 300 ਸਕੂਲ ਸਮਾਰਟ ਬਣਿਆ ਹੋਵੇਗਾ।
- ਆਨਲਾਇਨ ਟੀਚਰ ਟ੍ਰਾਂਸਫਰ ਪਾਲਿਸੀ ਬਣਾਈ ਤਾਂ ਕਿ ਅਧਿਆਪਕਾਂ ਨੂੰ ਚੰਗਾ ਮਾਹੌਲ ਦਿੱਤਾ ਜਾਵੇ। ਇੱਕ ਮਹੀਨੇ ਵਿੱਚ 7500 ਅਧਿਆਪਕਾਂ ਦੇ ਤਬਾਦਲੇ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਵੇਖ ਕੇ ਕੀਤੇ ਗਏ ਹਨ।
- ਬੱਚਿਆ ਦੇ ਘਟਦੇ ਕੱਦਾਂ ਨੂੰ ਵੇਖਦੇ ਹੋਏ ਸਕੂਲਾਂ ਵਿੱਚ ਖੇਡਾਂ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ।
ਇਸ ਦੌਰਾਨ ਅਕਾਲੀ ਦਲ ਸਰਕਾਰ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਤਤਕਲਾਨੀ ਸਰਕਾਰ ਵੇਲੇ ਮਾਹੌਲ ਜ਼ਿਆਦਾ ਖ਼ਰਾਬ ਸੀ। ਸਰਕਾਰ ਜਾਣ ਤੋਂ ਬਾਅਦ ਸਕੂਲਾਂ ਨੂੰ ਅੱਪਗ੍ਰੇਡ ਕੀਤਾ ਗਿਆ ਅਤੇ 23,156 ਲੋਕਾਂ ਦੀ ਸਿੱਖਿਆ ਵਿਭਾਗ ਵਿੱਚ ਭਰਤੀ ਕੀਤੀ ਗਈ ਜਾਂ ਫਿਰ ਉਨ੍ਹਾਂ ਨੂੰ ਰੈਗੂਲਰ ਕੀਤਾ ਗਿਆ।