ਮਲੇਰਕੋਟਲਾ: ਪਿਛਲੀ ਅਕਾਲੀ ਸਰਕਾਰ ਵੱਲੋਂ ਪੰਜਾਬ ਅੰਦਰ ਸਿੱਖ ਵਿਰਾਸਤੀ ਕਈ ਯਾਦਗਾਰਾਂ ਬਣਾਈਆਂ ਗਈਆਂ ਸਨ ਪਰ ਜਦੋਂ ਸੱਤਾ ਦੇ ਵਿੱਚ ਕਾਂਗਰਸ ਸਰਕਾਰ ਆਈ ਤਾਂ ਅਕਾਲੀ ਦਲ ਬਾਦਲ ਵੱਲੋਂ ਕਾਂਗਰਸ ਤੇ ਇਲਜ਼ਾਮ ਲੱਗਦੇ ਰਹੇ ਨੇ ਕਿ ਸਰਕਾਰ ਵੱਲੋਂ ਇਨ੍ਹਾਂ ਯਾਦਗਾਰਾਂ ਦੀ ਸਾਂਭ ਸੰਭਾਲ ਸਹੀ ਤਰੀਕੇ ਨਾਲ ਨਹੀਂ ਕੀਤੀ ਜਾਂਦੀ। ਆਓ ਹੁਣ ਸੰਗਰੂਰ ਦੇ ਕੁੱਪ ਰਹੀੜਾ ਵਿਖੇ ਬਣੇ ਵੱਡੇ ਘੱਲੂਘਾਰੇ ਦੀ ਇਮਾਰਤ 'ਤੇ ਵੀ ਇੱਕ ਝਾਤ ਮਾਰ ਹੀ ਲਈਏ।
ਇੱਥੇ ਵੱਡਾ ਘੱਲੂਘਾਰਾ ਯਾਦਗਾਰ ਬਣਾਈ ਗਈ ਹੈ ਪਰ ਦੱਸੀਏ ਕਿ ਇਹ ਯਾਦਗਾਰ ਹੁਣ ਖੰਡਰ ਬਣਦੀ ਜਾ ਰਹੀ ਹੈ। ਇੱਥੇ ਜੋ ਮੁਲਾਜ਼ਮ ਰੱਖੇ ਹੋਏ ਨੇ ਉਨ੍ਹਾਂ ਨੂੰ ਵੀ ਪਿਛਲੇ ਗਿਆਰਾਂ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ ਜਿਸ ਕਰਕੇ ਹੁਣ ਉਨ੍ਹਾਂ ਵੱਲੋਂ ਕੰਮ ਤੋਂ ਹਟ ਕੇ ਹੜਤਾਲ ਤੇ ਧਰਨਾ ਪ੍ਰਦਰਸ਼ਨ ਦੇਣ ਦੀ ਗੱਲ ਕਹੀ ਗਈ ਹੈ
ਤਸਵੀਰਾਂ ਚ ਤੁਸੀਂ ਵੇਖ ਹੀ ਲਿਆ ਹੋਵੇਗਾ ਕਿ ਕਿਵੇਂ ਇਸ ਯਾਦਗਾਰ ਦੀ ਟੁੱਟ ਫੁੱਟ ਹੋ ਰਹੀ ਹੈ ਅਤੇ ਜੋ ਪੱਥਰ ਲੱਗਿਆ ਹੈ ਉਹ ਵੀ ਟੁੱਟ ਰਿਹਾ ਹੈ ਇੱਥੋਂ ਤੱਕ ਕਿ ਸਿੱਖ ਭਾਈਚਾਰ ਨਾਲ ਸਬੰਧਤ ਯਾਦਗਾਰੀ ਚਿੰਨਾਂ ਦੀ ਟੁੱਟ ਹੋਈ ਨਜ਼ਰ ਆ ਰਹੀ ਹੈ।
ਇੰਨਾ ਨਹੀਂ ਬਲਕਿ ਜੋ ਲੋਕਾਂ ਦੇ ਲਈ ਇੱਥੇ ਕਮਰਿਆਂ ਦੇ ਵਿੱਚ ਕੁਝ ਯਾਦਗਾਰ ਇਤਿਹਾਸਕ ਚੀਜ਼ਾਂ ਰੱਖੀਆਂ ਸਨ ਉਨ੍ਹਾਂ ਕਮਰਿਆਂ ਨੂੰ ਵੀ ਜਿੰਦਾ ਲੱਗਿਆ ਹੋਇਆ ਹੈ
ਇੱਥੇ ਦੀਆਂ ਸੰਗਤਾਂ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਇੱਥੇ ਹੁਣਾ ਦੇਖਣ ਦੇ ਯੋਗ ਕੁਝ ਵੀ ਨਹੀਂ ਹੈ ਇਸ ਕਰਕੇ ਨਿਰਾਸ਼ ਹੋ ਕੇ ਨੂੰ ਵਾਪਸ ਜਾਣਾ ਪੈਂਦਾ ਹੈ। ਸੰਗਤ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਇਤਿਹਾਸਕ ਸਥਾਨ ਦੀ ਸਾਂਭ ਸੰਭਾਲ ਕੀਤੀ ਜਾਵੇ ਅਤੇ ਇੱਥੇ ਕੰਮ ਕਰ ਰਹੇ ਮੁਲਾਜ਼ਮਾਂ ਦੀ ਤਨਖ਼ਾਹ ਦਿੱਤੀ ਜਾਵੇ।