ਮਲੇਰਕੋਟਲਾ: ਇਕ ਗਰੀਬ ਪਰਿਵਾਰ (Poor Family)ਵਿਚ ਮਾਂ ਅਤੇ ਦੋ ਧੀਆਂ ਹਨ।ਇਕ ਧੀ ਦੀ ਨਿਗ੍ਹਾ ਨਾਲ ਹੋਣ ਕਰਕੇ ਉਹ ਕੰਮ ਨਹੀਂ ਕਰ ਸਕਦੀ ਹੈ ਅਤੇ ਇਕ ਧੀ ਸਿਲਾਈ ਦਾ ਕੰਮ ਕਰਕੇ ਘਰ ਦਾ ਗੁਜ਼ਾਰਾ ਕਰ ਰਹੀ ਹੈ।ਇੱਕ ਮਾਂ ਜੋ ਆਪਣੀਆਂ ਦੋ ਬੇਟੀਆਂ ਨੂੰ ਪਾਲਣ ਲਈ ਲੋਕਾਂ ਦੇ ਘਰਾਂ ਦੇ ਵਿੱਚ ਜੂਠੇ ਬਰਤਨ ਮਾਂਜਣ ਦਾ ਕੰਮ ਕਰਦੀ ਸੀ ਪਰ ਅਚਾਨਕ ਬਿਮਾਰ ਹੋਣ ਕਾਰਨ ਮੰਜੇ ਉਤੇ ਪੈ ਗਈ।ਬੇਟੀਆਂ ਨੇ ਘਰ ਦੀ ਹਾਲਤ ਵੇਖਦੇ ਹੋਏ ਵਿਆਹ ਨਹੀ ਕਰਵਾਇਆ।
ਦੂਜੀ ਬੇਟੀ ਜੋ ਪੜ੍ਹੀ ਲਿਖੀ ਹੈ ਜੋ ਲੋਕਾਂ ਦੇ ਪੁਰਾਣੇ ਕੱਪੜਿਆਂ ਨੂੰ ਸਿਲਾਈ ਕਰਕੇ ਦੋ ਵਕਤ ਦੀ ਰੋਟੀ ਮਸਾ ਜੁਟਾ ਪਾਉਂਦੀ ਹੈ।ਇਸ ਸਭ ਦਾ ਖੁਲਾਸਾ ਉਦੋਂ ਹੋਇਆ ਜਦੋਂ ਇਸ ਲੜਕੀ ਦੇ ਨਾਲ ਪੜ੍ਹਨ ਵਾਲੀ ਇਕ ਸ਼ਕੂਰਾਂ ਬੇਗ਼ਮ ਨਾਂ ਦੀ ਰਿਟਾਇਰਡ ਟੀਚਰ ਇਨ੍ਹਾਂ ਦੀ ਮਦਦ ਲਈ ਅੱਗੇ ਆਈ।ਪਰਿਵਾਰ (Family) ਕੋਲ ਆਪਣੇ ਛੱਤ ਵਾਲੇ ਪੱਖੇ ਵੀ ਨਹੀਂ ਸਨ।ਜਿੱਥੇ ਇਸ ਸਹੇਲੀ ਨੇ ਆਪਣਾ ਫ਼ਰਜ਼ ਪੂਰਾ ਕਰਦਿਆਂ ਛੱਤ ਵਾਲੇ ਪੱਖੇ ਲਗਾ ਦਿੱਤੇ।ਉੱਥੇ ਹੀ ਕੁਝ ਮਾਲੀ ਮਦਦ ਕੀਤੀ।
ਇਕ ਅੰਨ੍ਹੀ ਧੀ ਜੋ ਆਪਣੀ ਮਾਂ ਦੀ ਦਿਨ ਰਾਤ ਸੇਵਾ ਕਰਦੀ ਅਤੇ ਇਕ ਹੋਰ ਧੀ ਜੋ ਕੱਪੜੇ ਸੀ ਕੇ ਦੋ ਵਕਤ ਦਾ ਖਾਣਾ ਜੁਟਾਉਂਦੀ ਹੈ ਇਨ੍ਹਾਂ ਵੱਲੋਂ ਕਿਹਾ ਗਿਆ ਕਿ ਕਿਸੇ ਨੇ ਵੀ ਤੱਕ ਇਨ੍ਹਾਂ ਦੀ ਸਾਰ ਨਹੀਂ ਲਈ।ਇਨ੍ਹਾਂ ਦੋਹਾਂ ਭੈਣਾਂ ਨੇ ਵਿਆਹ ਤੱਕ ਨਹੀਂ ਕਰਵਾਇਆ।ਗਰੀਬ ਪਰਿਵਾਰ ਨੇ ਮਦਦ ਲਈ ਗੁਹਾਰ ਲਈ ਜਾਦੀ ਹੈ।
ਇਹ ਵੀ ਪੜੋ:ਪੰਜਾਬ 'ਚ ਕਿਸਾਨਾਂ ਲਈ ਮੁਸ਼ਕਿਲਾਂ, ਇਸ ਜ਼ਿਲ੍ਹੇ 'ਚ ਲੱਗੀ ਧਾਰਾ 144