ਸੰਗਰੂਰ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਮੀਨਾਂ ਬਚਾਉਣ ਲਈ ਅੱਜ ਪਿੰਡ ਜੋਲੀਆਂ ਵਿੱਚ ਵਿਸ਼ਾਲ ਰੋਸ ਰੈਲੀ ਕੀਤੀ ਗਈ। ਇਸ ਮੌਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਅਗਲੇ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਆਉਣ ਵਾਲੀ 16 ਮਈ ਨੂੰ ਅਣਮਿੱਥੇ ਸਮੇਂ ਲਈ ਐਸ ਐਸ ਪੀ ਦਫਤਰ ਸੰਗਰੂਰ ਵਿਖੇ ਪੱਕਾ ਮੋਰਚਾ ਲਾਇਆ ਜਾਵੇਗਾ। ਧਰਨੇ ਦੌਰਾਨ ਕਿਸਾਨਾਂ ਨੇ ਕਿਹਾ ਕਿ ਕਿਸੇ ਦਾ ਵੀ ਹੱਕ ਮਾਰਨ ਨਹੀਂ ਦਿੱਤਾ ਜਾਵੇਗਾ।
ਕੁੱਟਮਾਰ ਕਰਕੇ ਜ਼ਬਰੀ ਕਾਗਜ਼ਾਂ 'ਤੇ ਕਰਵਾਏ ਹਸਤਾਖ਼ਰ : ਅੱਜ ਦੇ ਧਰਨੇ ਦੌਰਾਨ ਵੀ ਉਨਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪਹਿਲਾਂ ਹੀ ਖ਼ੁਦਕੁਸ਼ੀਆਂ ਦੇ ਰਾਹ ਪੈ ਰਿਹਾ ਹੈ। ਦੂਜੇ ਪਾਸੇ ਭੋਂਅ ਮਾਫੀਆ ਅਤੇ ਸੂਦਖੋਰ ਆੜ੍ਹਤੀਏ, ਜੋ ਕਿ ਰੱਲ ਕੇ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਲੱਗੇ ਹੋਏ ਹਨ। ਅੱਜ ਦਾ ਇਹ ਰੋਸ ਮਾਰਚ ਪਿੰਡ ਜੋਲੀਆਂ ਦੇ ਕਿਸਾਨ ਅਵਤਾਰ ਸਿੰਘ ਦੇ ਹੱਕ ਵਿਚ ਕੀਤਾ ਜਾ ਰਿਹਾ ਹੈ ਜਿਸ ਨੂੰ ਇੱਕ ਸੂਦਖੋਰ ਆੜ੍ਹਤੀਏ ਅਤੇ ਭੋਂਅ ਮਾਫ਼ੀਏ ਵੱਲੋਂ ਸੋਚੀ ਸਮਝੀ ਸਾਜ਼ਿਸ਼ ਨਾਲ ਕੁੱਟ ਮਾਰ ਕਰਕੇ ਅਤੇ ਅਗਵਾਅ ਕਰਕੇ ਖਾਲੀ ਪਰਨੋਟਾ ਅਤੇ ਕਾਗਜ਼ਾਂ 'ਤੇ ਦਸਖ਼ਤ ਅਗੂੰਠੇ ਲਵਾਕੇ ਬਾਅਦ ਵਿੱਚ ਅਵਤਾਰ ਸਿੰਘ ਨੂੰ ਅਲਫ਼ ਨੰਗਾ ਕਰਕੇ ਕੱਲਰਾ ਵਿੱਚ ਸੁੱਟ ਦਿੱਤਾ ਗਿਆ।ਉਸ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦਾ ਰੋਸ ਜਤਾਇਆ ਜਾ ਰਿਹਾ ਹੈ ਅਤੇ ਇਨਸਾਫ ਨਾ ਮਿਲਣ ਤੱਕ ਇੰਝ ਹੀ ਧਰਨੇ ਜਾਰੀ ਰਹਿਣਗੇ।
ਇਹ ਵੀ ਪੜ੍ਹੋ ਕੈਨੇਡਾ 'ਚ ਕਬੱਡੀ ਪ੍ਰਮੋਟਰ ਕਮਲਜੀਤ ਕੰਗ 'ਤੇ ਜਾਨਲੇਵਾ ਹਮਲਾ, ਗੋਲੀਆਂ ਮਾਰ ਫਰਾਰ ਹੋਇਆ ਹਮਲਾਵਰ Paramjit Panjwad: ਜਾਣੋ ਕੌਣ ਸੀ ਮੋਸਟ ਵਾਂਟੇਡ ਅੱਤਵਾਦੀ ਪਰਮਜੀਤ ਸਿੰਘ ਪੰਜਵੜ, ਪੜੋ ਪੂਰੀ ਖਬਰ... |
ਪੂਰੇ ਪਿੰਡ ਸਾਹਮਣੇ ਕੀਤਾ ਸੀ ਜ਼ਲੀਲ : ਉਹਨਾਂ ਕਿਹਾ ਕਿ ਇਸ ਪੂਰੀ ਘਟਨਾ ਦਾ ਸਾਰਾ ਪਿੰਡ ਗਵਾਹ ਹੈ ਅਤੇ ਜ਼ਮੀਨ ਦੋਸ਼ੀਆਂ ਨੇ ਧੋਖੇ ਨਾਲ ਆਪਣੇ ਨਾਂ ਕਰਵਾ ਲਈ। ਇਸ ਕਿਸਾਨ ਕੋਲ ਸਿਰਫ 12 -13 ਵਿੱਘੇ ਜ਼ਮੀਨ ਸੀ ਪਰ ਇਸ ਜ਼ਮੀਨ ਉੱਤੇ ਸੂਦਖੋਰ ਆੜ੍ਹਤੀਏ ਅਤੇ ਭੋਂ ਮਾਫ਼ੀਏ ਕਬਜ਼ਾ ਕਰਨਾ ਚਾਹੁੰਦੇ ਹਨ, ਜੋ ਕਿ ਜਥੇਬੰਦੀ ਨੇ ਅਸਫਲ ਕਰ ਦਿੱਤਾ।
ਪੀੜਤ ਕਿਸਾਨ ਉੱਤੇ ਹੀ ਪਾਇਆ ਝੂਠਾ ਪਰਚਾ : ਇਨਾਂ ਹੀ ਨਹੀਂ ਇਸ ਦੇ ਉਲਟ ਭਵਾਨੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਕਬਜ਼ਾ ਕਰਨ ਆਏ ਦੋਸ਼ੀਆਂ 'ਤੇ ਕਾਰਵਾਈ ਕਰਨ ਦੀ ਬਜਾਏ ਪੀੜਤ ਪਰਿਵਾਰ ਅਤੇ ਕਿਸਾਨਾਂ ਉਪਰ ਪਰਚੇ ਦਰਜ ਕਰ ਦਿੱਤੇ ਗਏ। ਜਿਸ ਦੀ ਅੱਜ ਦੇ ਧਰਨੇ ਦੌਰਾਨ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਕੁੱਟਮਾਰ ਕਰਨ ਦਾ ਅਗਵਾ ਕਰਨ ਦੇ ਅਤੇ 420 ਵਰਗੇ ਕਾਂਡ ਕਰਕੇ ਜ਼ਮੀਨ ਹੜੱਪਣ ਦੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਦੇ ਨਾਲ ਹੀ ਜੋ ਜ਼ਮੀਨ ਝੂੱਠੀ ਕਾਗਜ਼ੀ ਕਾਰਵਾਈ ਕਰਕੇ ਜੋ ਬਲਜਿੰਦਰ ਸਿੰਘ ਨੇ ਆਪਣੇ ਨਾਂ ਕਰਵਾਈ ਹੈ ਉਹ ਪੱਕੇ ਤੌਰ 'ਤੇ ਅਵਤਾਰ ਸਿੰਘ ਦੇ ਨਾਂ ਕੀਤੀ ਜਾਵੇ, ਜਿਸ ਨਾਲ ਪੀੜਤਾਂ ਨੂੰ ਇਨਸਾਫ ਮਿਲ ਸਕੇ। ਇਸ ਮੌਕੇ ਪਿੰਡ ਜੌਲੀਆਂ ਦੀ ਅਨਾਜ ਮੰਡੀ ਵਿੱਚ ਭਾਰੀ ਗਿਣਤੀ ਵਿੱਚ ਕਿਸਾਨ ਆਗੂ ਅਤੇ ਬੁਲਾਰੇ ਪਹੁੰਚੇ|