ਮਲੇਰਕੋਟਲਾ: ਪਿੰਡ ਪੰਗਰਾਈਆਂ 'ਚ 2 ਬੈਕਾਂ 'ਚ ਲੋਕਾਂ ਨਾਲ ਫ਼ਿਲਮੀ ਅੰਦਾਜ 'ਚ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਠੱਗ ਨੇ ਐਕਸਿਸ ਅਤੇ ਪੰਜਾਬ ਨੈਸਨਲ ਬੈਂਕ 'ਚ ਅਨੋਖੇ ਤਰੀਕੇ ਨਾਲ 2 ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ। ਜਾਣਕਾਰੀ ਮੁਤਾਬਕ ਐਕਸਿਸ ਬੈਂਕ 'ਚ ਇੱਕ ਗਰੀਬ ਬਜ਼ੁਰਗ ਤੋਂ 6900 ਰੁਪਏ ਦੀ ਠੱਗੀ ਮਾਰੀ ਹੈ।
ਗਰੀਬ ਬਜ਼ੁਰਗ ਨਾਲ ਠੱਗੀ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਸੀਸੀਟੀਵੀ ਫੁਟੇਜ 'ਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਉਹ ਠੱਗ ਕਿਵੇਂ ਬਜ਼ੁਰਗ ਨੂੰ ਆਪਣੇ ਝਾਂਸੇ 'ਚ ਲੈ ਕੇ 6900 ਹਜ਼ਾਰ ਰੁਪਏ ਦੀ ਠੱਗੀ ਕਰ ਰਫੂ ਚੱਕਰ ਹੋ ਗਿਆ।
ਵਾਰਦਾਤ ਤੋਂ ਬਾਅਦ ਬਜ਼ੁਰਗ ਨੇ ਦੱਸਿਆ ਕਿ ਉਹ ਬੈਂਕ 'ਚ ਮੁਲਾਜ਼ਮਾਂ ਵਾਂਗ ਘੁੰਮ ਰਿਹਾ ਸੀ। ਬਜ਼ੁਰਗ ਨੇ ਦੱਸਿਆ ਕਿ ਉਹ ਬਿਮਾਰ ਰਹਿੰਦਾ ਹੈ। ਉਸ ਦੀ ਧੀ ਨੇ ਦਿਹਾੜੀਆਂ ਲਾ ਕੇ ਲੋਨ ਦੇ ਪੈਸੇ ਇੱਕਠੇ ਕੀਤੇ ਸਨ। ਘਟਨਾ ਤੋਂ ਬਾਅਦ ਤੋਂ ਹੀ ਬਜ਼ੁਰਗ ਦਾ ਰੋ ਰੋ ਕੇ ਬੁਰਾ ਹਾਲ ਹੈ।
ਦੂਜੀ ਘਟਨਾ ਪੰਜਾਬ ਨੈਸ਼ਨਲ ਬੈਂਕ ਦੀ ਹੈ ਜਿਥੇ ਇੱਕ ਵਿਅਕਤੀ ਕੋਲੋ 43 ਹਜ਼ਾਰ ਰੁਪਏ ਦੀ ਠੱਗੀ ਕਰ ਠੱਗ ਰੱਫੂ ਚੱਕਰ ਹੋ ਗਿਆ। ਇਸ ਗਰੀਬ ਲਈ 6900 ਹੀ ਲੱਖਾਂ ਦੇ ਬਰਾਬਰ ਹੈ ਕਿਉਕਿ ਦਿਨ ਰਾਤ ਦੀ ਮਿਹਨਤ ਦੇ ਪੈਸੇ ਸੀ ਜੋ ਠੱਗ ਲੈ ਗਏ ਹਨ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।