ਸੰਗਰੂਰ : ਇੱਕ ਪਾਸੇ ਪੁੱਤ ਦੇਸ਼ ਦੀ ਖਾਤਿਰ ਫੌਜ ਦੀ ਨੌਕਰੀ ਕਰ ਰਿਹਾ ਹੈ ਕਿ ਦੇਸ਼ ਸੁਰੱਖਿਅਤ ਰਹੇ, ਆਪ ਰਾਤਾਂ ਨੂੰ ਜਾਗਦੇ ਹਨ ਕਿ ਲੋਕ ਚੈਨ ਨਾਲ ਸੌਂ ਸਕਣ। ਪਰ ਉਸਦਾ ਆਪਣਾ ਹੀ ਪਰਿਵਾਰ ਅਪਰਾਧੀਆਂ ਦੇ ਕਾਰਨਾਮੇ ਤੋਂ ਕਈ ਵਾਰ ਆਹਤ ਹੋ ਚੁੱਕਿਆ ਹੈ। ਚੋਰਾਂ ਨੇ ਘਰਦਿਆਂ ਦੀਆਂ ਨਿੰਦਾਂ ਹਰਾਮ ਕਰ ਦਿੱਤੀਆਂ ਹਨ। ਦਰਅਸਲ ਸੰਗਰੂਰ ਦੇ ਰਹਿਣ ਵਾਲੇ ਪਰਿਵਾਰ ਦੇ ਘਰ ਇਕ ਵਾਰ ਨਹੀਂ ਬਲਕਿ ਕਈ ਵਾਰ ਚੋਰੀ ਦੀ ਵਾਰਦਾਤ ਹੋਈ ਹੈ। ਜਿਸ ਨੂੰ ਲੈਕੇ ਪਰਿਵਾਰ ਆਹਤ ਹੈ। ਪਰਿਵਾਰ ਦਾ ਕਹਿਣਾ ਹੈ ਕਿ ਪੁੱਤਰ ਫੌਜ ਵਿੱਚ ਹੈ। ਸਰਹੱਦ ਉੱਤੇ ਦੇਸ਼ ਦੀ ਰਾਖੀ ਕਰ ਰਿਹਾ ਹੈ। ਪਰ ਪਰਿਵਾਰ ਅਪਰਾਧੀਆਂ ਦੇ ਕਾਰਨਾਮੇ ਕਾਰਨ ਚਿੰਤਾ ਵਿੱਚ ਹੈ।
ਜਾਂਦੇ ਜਾਂਦੇ ਚੋਰ 500 ਦਾ ਨ ਵੀ ਲੈ ਗਏ : ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਦੱਸਿਆ ਕਿ ਹਰ ਆਏ ਦਿਨ ਚੋਰੀ ਦੀਆਂ ਘਟਨਾਵਾਂ ਕਾਰਨ ਦਿੜ੍ਹਬਾ ਇਲਾਕੇ ਅੰਦਰ ਡਰ ਵਰਗਾ ਮਾਹੌਲ ਬਣਿਆ ਹੋਇਆ ਹੈ। ਪਿੰਡ ਜਨਾਲ ਵਿੱਚ ਹੀ ਹੁਣ ਤੱਕ ਕਈ ਵਾਰ ਚੋਰੀ ਹੋ ਚੁਕੀ ਹੈ। ਪੀੜਤ ਪਰਿਵਾਰ ਦੇ ਮੈਂਬਰ ਗੁਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੇਰ ਰਾਤ ਤਕਰੀਬਨ ਡੇਢ ਵਜੇ ਸਾਡੇ ਘਰ ਵਿੱਚ ਹਲਚਲ ਹੋਈ। ਜਦੋਂ ਉੱਠ ਕੇ ਦੇਖਿਆ ਤਾਂ ਪਤਾ ਚੱਲਿਆ ਕਿ ਕੋਠੇ ਉੱਪਰ ਦੀ ਦਰਵਾਜਾ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਜਦ ਜਾ ਕੇ ਅੰਦਰ ਕਮਰਾ ਦੇਖਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਅਲਮਾਰੀ ਅਤੇ ਪੇਟੀਆਂ ਵੀ ਖੁਲ੍ਹੀਆਂ ਪਈਆ ਸਨ। ਇਹਨਾਂ ਅਲਮਾਰੀਆਂ ਦੇ ਜਿੰਦਰੇ ਤੋੜ ਕੇ ਚੋਰਾਂ ਨੇ ਤਕਰੀਬਨ 28 ਤੋਲੇ ਸੋਨਾ ਤਾਂ ਚੋਰੀ ਕੀਤਾ ਹੀ ਨਾਲ ਹੀ ਜਾਂਦੇ ਜਾਂਦੇ ਪੇਟੀ ਉੱਤੇ ਪਿਆ 500 ਰੁਪਏ ਦਾ ਨੋਟ ਵੀ ਚੋਰੀ ਕਰਕੇ ਲੈ ਗਏ।
ਪ੍ਰਸ਼ਾਸਨ ਨੂੰ ਨਹੀਂ ਕੋਈ ਖਬਰ : ਉਹਨਾਂ ਦੱਸਿਆ ਕਿ ਦਿਨ ਚੜ੍ਹਦੇ ਹੀ ਦਿੜ੍ਹਬਾ ਪੁਲਿਸ ਨੂੰ ਇਸ ਘਟਨਾ ਬਾਰੇ ਸੁਚਿਤ ਕੀਤਾ ਗਿਆ ਤਾਂ ਥਾਣੇਦਾਰ ਮਿੱਠੂ ਸਿੰਘ ਮੌਕਾ ਦੇਖਣ ਆਏ ਅਤੇ ਉਸ ਤੋਂ ਬਾਅਦ ਸਾਡੇ ਪਰਿਵਾਰ ਵੱਲੋਂ ਥਾਣੇ ਜਾਕੇ ਰਿਪੋਰਟ ਵੀ ਦਰਜ ਕਰਵਾਈ ਗਈ। ਉਨ੍ਹਾਂ ਇਹ ਵੀ ਕਿਹਾ ਕਿ ਸਾਡਾ ਪੁੱਤ ਪਿਛਲੇ ਕਈ ਸਾਲਾਂ ਤੋਂ ਫੋਜ ਦੀ ਡਿਊਟੀ ਕਰਕੇ ਦੇਸ਼ ਦੀ ਰਾਖੀ ਕਰ ਰਿਹਾ ਹੈ, ਪਰ ਸਾਡੇ ਵਰਗਿਆਂ ਦੇ ਘਰ ਚੋਰੀਆਂ ਕੀਤੀਆਂ ਜਾ ਰਹੀਆ ਹਨ। ਉਨ੍ਹਾਂ ਕਿਹਾ ਕਿ ਇਹ ਸਭ ਪੁਲਿਸ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਹੈ ਕਿ ਹਰ ਆਏ ਦਿਨ ਅਜਿਹੀਆ ਘਟਨਾਵਾਂ ਕਿਓਂ ਵਾਪਰ ਰਹੀਆ ਹਨ।
- ਫ਼ਿਰੋਜ਼ਪੁਰ 'ਚ ਬੀਐਸਐਫ ਤੇ ਪਾਕਿ ਤਸਕਰਾਂ ਵਿਚਾਲੇ ਗੋਲੀਬਾਰੀ, 2 ਨਸ਼ਾ ਤਸਕਰ ਗ੍ਰਿਫਤਾਰ, ਕਰੀਬ 150 ਕਰੋੜ ਦੀ ਹੈਰੋਇਨ ਬਰਾਮਦ
- ਗੈਂਗਸਟਰਾਂ ਦੀ ਐਸ਼ ਪ੍ਰਸਤੀ ਦਾ ਅੱਡਾ ਪੰਜਾਬ ਦੀਆਂ ਜੇਲ੍ਹਾਂ ? ਨਸ਼ੇ ਤੋਂ ਲੈ ਕੇ ਮੋਬਾਈਲ ਤੱਕ ਹਰ ਸੁੱਖ ਸਹੂਲਤ ਨੇ ਪ੍ਰਬੰਧਾਂ 'ਤੇ ਚੁੱਕੇ ਸਵਾਲ - ਖਾਸ ਰਿਪੋਰਟ
- Pakistan, Drones and Drugs: ਪਾਕਿਸਤਾਨ ਵੱਲੋਂ ਨਸ਼ੇ ਦੀ ਡਰੋਨ ਜ਼ਰੀਏ ਐਂਟਰੀ, ਅੰਕੜੇ ਕਰ ਦੇਣਗੇ ਹੈਰਾਨ !
ਉਧਰ ਪਿੰਡ ਦੇ ਲੋਕਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਹਰ ਦਿਨ ਚੋਰੀ ਹੋ ਰਹੀ ਹੈ। ਪਰ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਇਸ ਕਰਕੇ ਲੋਕ ਹੁਣ ਡਰ ਦੇ ਮਾਹੌਲ ਵਿੱਚ ਜੀ ਰਹੇ ਹਨ। ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ਼ ਜਲਦ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਰਿਵਾਰ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਉਧਰ ਜਦ ਦਿੜ੍ਹਬਾ ਪੁਲਿਸ ਤੋਂ ਇਸ ਘਟਨਾ ਬਾਰੇ ਪੁੱਛਿਆ ਤਾਂ ਥਾਣੇਦਾਰ ਮਿੱਠੂ ਰਾਮ ਨੇ ਜਾਣਕਾਰੀ ਦਿੰਦੇ ਕਿਹਾ ਕਿ ਪਿੰਡ ਜਨਾਲ 'ਚ ਸੋਨਾ ਚੋਰੀ ਹੋਣ ਇਤਲਾਹ ਮਿਲੀ ਸੀ ਮੌਕੇ 'ਤੇ ਪਹੁਚ ਕੇ ਘਟਨਾ ਦਾ ਜਾਇਜਾ ਲਿਆ ਅਤੇ ਗੁਰਜੀਤ ਸਿੰਘ ਦੇ ਬਿਆਨਾ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।