ETV Bharat / state

ਮੰਦਿਰ 'ਚੋਂ ਚਾਂਦੀ ਦਾ ਸ਼ੇਸ਼ਨਾਗ ਲੈ ਕੇ ਚੋਰ ਫ਼ਰਾਰ, ਸੀਸੀਟੀਵੀ ਫ਼ੁਟੇਜ ਆਈ ਸਾਹਮਣੇ - caught in cctv video

ਮੰਦਿਰ ਵਿੱਚ ਚੋਰੀ ਦੇ ਮਾਮਲਿਆਂ ਨੂੰ ਲੈ ਕੇ ਲੋਕ ਕਾਫ਼ੀ ਪ੍ਰੇਸ਼ਾਨ ਹਨ। 10 ਦਿਨਾਂ ਵਿੱਚ ਹੀ ਦੋ ਮੰਦਰਾਂ ਵਿੱਚ ਚਾਂਦੀ ਦੇ ਬਣੇ ਹੋਏ ਸ਼ੇਸ਼ਨਾਗਾਂ ਦੀ ਚੋਰੀ ਹੋਈ।

thief steal sheshnags from 2 mandirs, caught in cctv video
ਮੰਦਿਰ 'ਚੋਂ ਚਾਂਦੀ ਦਾ ਸ਼ੇਸ਼ਨਾਗ ਲੈ ਕੇ ਚੋਰ ਫ਼ਰਾਰ, ਸੀਸੀਟੀਵੀ ਫ਼ੁਟੇਜ ਆਈ ਸਾਹਮਣੇ
author img

By

Published : Feb 25, 2020, 11:51 PM IST

ਸੰਗਰੂਰ : ਪਹਿਲਾਂ ਸੰਗਰੂਰ ਵਿਖੇ ਮੰਦਰਾਂ ਦੇ ਵਿੱਚ ਸ਼ੇਸ਼ਨਾਗ ਦੀ ਚੋਰੀ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਸਨ ਜਿਸ ਨਾਲ ਜ਼ਿਲ੍ਹੇ ਵਿੱਚ ਚਿੰਤਾ ਦਾ ਮਾਹੌਲ ਹੈ, ਉੱਥੇ ਹੀ ਗੱਲ ਕਰੀਏ ਤਾਂ ਲਹਿਰਾਗਾਗਾ ਵਿਖੇ 10 ਦਿਨ ਪਹਿਲਾਂ ਮੰਦਰ ਵਿੱਚੋਂ ਸ਼ੇਸ਼ਨਾਗ ਦੀ ਚੋਰੀ ਹੋਈ। ਇਸ ਤੋਂ ਬਾਅਦ ਹੁਣ ਸੰਗਰੂਰ ਦੇ ਸੁਨਾਮ ਵਿਖੇ ਵੀ ਮੰਦਰ ਦੇ ਵਿੱਚੋਂ ਚਾਂਦੀ ਦੇ ਸ਼ੇਸ਼ਨਾਗ ਦੀ ਚੋਰੀ ਹੋਈ। ਇਸ ਨੂੰ ਲੈ ਕੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਵੇਖੋ ਵੀਡੀਓ।

ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਉਥੇ ਹੀ ਦੋਹਾਂ ਮੰਦਰਾਂ ਵਿੱਚ ਚੋਰੀ ਹੋਣ ਤੇ ਅਪਰਾਧੀ ਦੀ ਚੋਰੀ ਕਰਨ ਵੇਲੇ ਦੀ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆ ਗਈ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੋਨਾਂ ਮੰਦਰਾਂ ਦੇ ਪ੍ਰਬੰਧਕਾਂ ਅਤੇ ਪੁਜਾਰੀਆਂ ਨੇ ਕਿਹਾ ਕਿ ਲਹਿਰਾਗਾਗਾ ਵਿਖੇ 2 ਕਿੱਲੋ ਚਾਂਦੀ ਦਾ ਸ਼ੇਸ਼ਨਾਗ ਚੋਰੀ ਹੋਇਆ ਹੈ, ਤੇ ਸੁਨਾਮ ਵਿਖੇ 700 ਗ੍ਰਾਮ ਸ਼ੇਸ਼ਨਾਗ ਨੂੰ ਚੋਰੀ ਕੀਤਾ ਗਿਆ ਹੈ। ਸ਼ਰਧਾਲੂਆਂ ਅਤੇ ਲੋਕਾਂ ਦਾ ਕਹਿਣਾ ਹੈ ਕਿ ਅਪਰਾਧੀ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸ਼ੇਸ਼ਨਾਗ ਨੂੰ ਦੁਬਾਰਾ ਤੋਂ ਮੰਦਰਾਂ ਵਿੱਚ ਸ਼ੁਸ਼ੋਭਿਤ ਕੀਤਾ ਜਾਵੇ।

ਇਹ ਵੀ ਪੜ੍ਹੋ : ਡੋਨਾਲਡ ਟਰੰਪ ਦੀ ਭਾਰਤ ਫੇਰੀ ਦਾ ਸੰਗਰੂਰ 'ਚ ਵਿਰੋਧ

ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਸੀਸੀਟੀਵੀ ਫ਼ਟੇਜ਼ ਦੇਖ ਲਈ ਹੈ ਅਤੇ ਫ਼ੋਟੋਆਂ ਕੱਢ ਕੇ ਆਸ-ਪਾਸ ਦੇ ਥਾਣਿਆਂ ਵਿੱਚ ਭੇਜ ਦਿੱਤੀ ਗਈ ਹੈ, ਜਿਸ ਤੋਂ ਬਾਅਦ ਅਪਰਾਧੀ ਨੂੰ ਲੱਭ ਲਿਆ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.