ਸੰਗਰੂਰ: ਲਹਿਰਾਗਾਗਾ ਦੇ ਬਜ਼ੁਰਗ ਜੋੜੇ ਦੋ ਵਕਤ ਦੀ ਰੋਟੀ ਲਈ ਤਰਸ ਰਹੇ ਹਨ। ਬਜ਼ੁਰਗ ਜੋੜੇ ਨੇ ਸਮਾਜ ਸੇਵੀ ਅਤੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਲਹਿਰਾਗਾਗਾ ਵਿੱਚ ਰਹਿਣ ਵਾਲਾ ਪਰਿਵਾਰ 13 ਸਾਲ ਪਹਿਲਾਂ ਖੇਤ ਵਿੱਚ ਕੰਮ ਕਰਦੀਆਂ ਤਿੱਖੀ ਤਵੀਆਂ ਨਾਲ ਲੱਤ ਕੱਟੀ ਗਈ ਸੀ। ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲੇ ਵਿਅਕਤੀ ਦੀ ਹਾਦਸੇ ਦੌਰਾਨ ਲੱਤ ਕੱਟਣ ਤੋਂ ਬਾਅਦ ਘਰ ਹਾਲਾਤ ਹੋਰ ਵੀ ਖ਼ਰਾਬ ਹੋ ਗਿਆ।
ਜਰਨੈਲ ਸਿੰਘ ਮੰਜੇ ਉੱਤੇ ਹੈ ਅਤੇ ਉਸ ਜਵਾਨ ਪੁੱਤਰ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੈ। ਘਰ ਵਿੱਚ ਕਮਾਈਆਂ ਕਰਨ ਵਾਲਾ ਕੋਈ ਵੀ ਨਹੀਂ ਹੈ ਅਤੇ ਬਿਰਧ ਮਾਤਾ ਹੀ ਦਿਹਾੜੀ ਕਰਕੇ ਘਰ ਦਾ ਥੋੜ੍ਹਾ ਮੋਟਾ ਗੁਜ਼ਾਰਾ ਚਲਾ ਰਹੀ ਹੈ। ਲੜਕੀਆਂ ਦੇ ਵਿਆਹ ਵੀ ਇਲਾਕਾ ਵਾਸੀਆਂ ਤੇ ਸਮਾਜ ਸੇਵੀ ਤਰਫ਼ੋਂ ਕੀਤੀ ਗਈ। ਬਜ਼ੁਰਗ ਮਾਤਾ ਅਮਰਜੀਤ ਕੌਰ ਲੋਕਾਂ ਦੇ ਘਰਾਂ ਦੇ ਵਿੱਚ ਥੋੜ੍ਹਾ ਮੋਟਾ ਕੰਮ ਕਰਦੀਆਂ ਹੈ ਜਿਸ ਨਾਲ ਘਰ ਵਿੱਚ ਰਾਸ਼ਨ ਆ ਜਾਂਦਾ ਹੈ।
ਮਾਤਾ ਅਮਰਜੀਤ ਕੌਰ ਨੇ ਦੱਸਿਆ ਕਿ ਅੱਜ 1 ਮਹੀਨੇ ਬਾਅਦ ਦਿਹਾੜੀ ਮਿਲੀ ਹੈ। ਕਈ ਵਾਰ ਤਾਂ ਦਿਹਾੜੀ ਨਹੀਂ ਮਿਲਦੀ ਤਾਂ ਘਰ ਵਿਚ ਰਾਸ਼ਨ ਵੀ ਨਹੀਂ ਹੁੰਦਾ। ਘਰ ਦੀ ਛੱਤ ਪੁਰਾਣੀ ਹੋਣ ਕਾਰਨ ਟੁੱਟ ਰਹੀ ਹੈ। ਛੱਤ ਦੇ ਵਿੱਚੋ ਇੱਟਾਂ ਨਿਕਲ ਕੇ ਨੀਚੇ ਡਿੱਗ ਰਹੀਆਂ ਹਨ। ਜਦੋਂ ਬਰਸਾਤਾਂ ਦਾ ਸਮਾਂ ਹੁੰਦਾ ਹੈ, ਤਾਂ ਬਜ਼ੁਰਗ ਜੋੜਾ ਨੂੰ ਰਾਤ ਗੁਆਂਢੀ ਦੇ ਕੱਟਣੀ ਪੈਂਦਾ ਹੈ।
ਬਜ਼ੁਰਗ ਜਰਨੈਲ ਸਿੰਘ ਨੇ ਦੱਸਿਆ ਕਿ ਹਰ ਵਕਤ ਡਰ ਬਣਿਆ ਰਹਿੰਦਾ ਹੈ ਕਿ ਕਿਸੇ ਸਮੇਂ ਵੀ ਘਰ ਦੀ ਛੱਤ ਡਿੱਗ ਸਕਦੀ ਹੈ। ਹੁਣ ਪਰਿਵਾਰ ਵੱਲੋਂ ਸਰਕਾਰ ਅਤੇ ਸਮਾਜ ਸੇਵੀਆਂ ਨੂੰ ਮਦਦ ਦੀ ਗੁਹਾਰ ਲਗਾਈ ਹੈ ਕਿ ਸਾਡੀ ਮੱਦਦ ਕੀਤੀ ਹੈ।
ਉੱਥੇ ਹੀ ਜਰਨੈਲ ਸਿੰਘ ਦੇ ਗੁਆਂਢੀ ਨੌਜਵਾਨ ਨੇ ਦੱਸਿਆ ਕਿ ਇਸ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਹਨ। ਘਰ ਦੀ ਛੱਤ ਵੀ ਬਿਲਕੁਲ ਖ਼ਰਾਬ ਹੋ ਚੁੱਕੀ ਹੈ ਕਿਸੇ ਸਮੇਂ ਵੀ ਡਿੱਗ ਸਕਦੀ ਹੈ। ਘਰ ਵਿੱਚ ਕਮਾਈ ਕਰਨ ਵਾਲਾ ਕੋਈ ਵੀ ਨਹੀਂ ਹੈ। ਇਨ੍ਹਾਂ ਦੀਆਂ ਪੰਜ ਲੜਕੀਆਂ ਸਨ, ਜਿਨ੍ਹਾਂ ਦਾ ਵਿਆਹ ਸਮਾਜ ਸੇਵੀ ਸੰਸਥਾ ਵੱਲੋਂ ਹੀ ਕੀਤਾ ਗਿਆ ਸੀ ਅਤੇ ਇਨ੍ਹਾਂ ਦੇ ਦੋ ਪੁੱਤਰ ਵੀ ਬੀਮਾਰੀ ਨਾਲ ਪੀੜਤ ਹਨ। ਸਿਰਫ਼ ਬਜ਼ੁਰਗ ਮਾਤਾ ਦਿਹਾੜੀ ਕਰਕੇ ਹੀ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਹੈ। ਅਸੀਂ ਵੀ ਸਰਕਾਰ ਅਤੇ ਸਮਾਜ ਸੇਵੀਆਂ ਨੂੰ ਅਪੀਲ ਕਰਦਿਆਂ ਇਸ ਬਜ਼ੁਰਗ ਜੋੜੇ ਦੀ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ: ਮੋਟਰਸਾਈਕਲ ਸਵਾਰ ਬੱਚੇ ਦੇ ਹੱਥੋਂ ਫੋਨ ਖੋਹ ਹੋਇਆ ਫਰਾਰ, ਦੇਖੋ ਸੀਸੀਟੀਵੀ