ਸੰਗਰੂਰ : ਅਦਰਸ਼ ਸਕੂਲ ਵੱਲੋਂ ਅੱਜ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘੇਰਾਓ ਕੀਤਾ ਗਿਆ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵਨ ਸਿੰਘ ਮਾਨ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਾਡੇ ਨਾਲ ਬਹਿ ਕੇ ਇਹ ਵਾਅਦਾ ਕਰਿਆ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਤੁਹਾਡੀਆਂ ਮੰਗਾਂ ਪਹਿਲ ਦੇ ਆਧਾਰ ਤੇ ਹੱਲ ਕਰ ਦਿੱਤੀਆਂ ਜਾਣਗੀਆਂ ਪਰ ਅੱਜ ਸਰਕਾਰ ਬਣੀ ਨੂੰ ਡੇਢ ਪੌਣੇ ਦੋ ਸਾਲ ਦੇ ਕਰੀਬ ਹੋ ਚੁੱਕਾ ਹੈ। ਕਿਸੇ ਨੇ ਵੀ ਸਾਡੀ ਸਾਰ ਨਹੀਂ ਲਈ ਅਤੇ 10 ਤੋਂ 12 ਮੀਟਿੰਗਾਂ ਸਾਡੀਆਂ ਮੰਤਰੀਆਂ ਨਾਲ ਹੋ ਚੁੱਕੀਆਂ ਹਨ ਪਰ ਕੋਈ ਹਲ ਨਹੀਂ ਹੋਇਆ ਹੈ।
ਘਰ ਦਾ ਗੁਜ਼ਾਰਾ ਹੋ ਰਿਹਾ ਮੁਸ਼ਕਿਲ : ਉਨ੍ਹਾਂ ਕਿਹਾ ਕਿ ਇੰਨੀਆਂ ਤਨਖਾਹਾਂ ਦੇ ਵਿੱਚ ਘਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਿਲ ਹੈ। ਆਣ ਜਾਣ ਦੇ ਵਿੱਚ ਸਾਡਾ ਕਿਰਾਏ ਦਾ ਵੀ ਬਹੁਤ ਜਿਆਦਾ ਖਰਚ ਆ ਜਾਂਦਾ ਹੈ, ਜਿਸ ਦਾ ਸਾਨੂੰ ਸਰਕਾਰ ਪਾਸੋਂ ਇਕ ਰੁਪਿਆ ਵੀ ਨਹੀਂ ਮਿਲ ਰਿਹਾ ਹੈ। ਸਾਡੀ ਮੰਗ ਹੈ ਕਿ ਸਾਨੂੰ ਜਲਦ ਤੋਂ ਜਲਦ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਸ਼ਾਂਤਮਈ ਢੰਗ ਨਾਲ ਆਪਣਾ ਪ੍ਰਦਰਸ਼ਨ ਕਰ ਰਹੇ ਸੀ ਤਾਂ ਸਾਡੇ ਨਾਲ ਪੁਲਿਸ ਨੇ ਧੱਕਾ ਮੁੱਕੀ ਕੀਤੀ ਹੈ।
- Komi Insaf March : ਦਮਦਮਾ ਸਾਹਿਬ ਤੋਂ ਆਰੰਭ ਹੋਇਆ ਕੌਮੀ ਇਨਸਾਫ ਮਾਰਚ, ਸਿਮਰਨਜੀਤ ਸਿੰਘ ਮਾਨ ਵੀ ਹੋਏ ਸ਼ਾਮਲ
- Rahul Gandhi Will Visit Amritsar : ਰਾਹੁਲ ਗਾਂਧੀ ਕੱਲ੍ਹ ਨਿੱਜੀ ਦੌਰੇ 'ਤੇ ਆਉਣਗੇ ਅੰਮ੍ਰਿਤਸਰ, ਸ੍ਰੀ ਦਰਬਾਰ ਸਾਹਿਬ ਹੋਣਗੇ ਨਤਮਸਤਕ
- Komi Insaf March : ਦਮਦਮਾ ਸਾਹਿਬ ਤੋਂ ਆਰੰਭ ਹੋਇਆ ਕੌਮੀ ਇਨਸਾਫ ਮਾਰਚ, ਸਿਮਰਨਜੀਤ ਸਿੰਘ ਮਾਨ ਵੀ ਹੋਏ ਸ਼ਾਮਲ
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਿਹੜੇ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਕਿ ਅਸੀਂ ਪੰਜਾਬ ਦੇ ਵਿੱਚ ਧਰਨੇ ਲੱਗਣੇ ਬੰਦ ਕਰਾ ਦਿਆਂਗੇ ਸਭ ਦੀਆਂ ਮੰਗਾਂ ਪੂਰੀਆਂ ਕਰ ਦਿਆਂਗੇ ਅਤੇ ਕਿਸੇ ਵੀ ਧੀ ਭੈਣ ਨੂੰ ਸੜਕਾਂ ਤੇ ਰੁਲਣ ਨਹੀਂ ਦਿੱਤਾ ਜਾਵੇਗਾ। ਸਾਡੇ ਧਰਨਿਆਂ ਦੇ ਵਿੱਚ ਬੈਠ ਕੇ ਮਾਨ ਸਾਹਿਬ ਸਾਨੂੰ ਭਰੋਸਾ ਦੇ ਕੇ ਆਉਂਦੇ ਰਹੇ ਹਨ ਜੋ ਕਿ ਅੱਜ ਸਾਡੀ ਸਾਰ ਲੈਣ ਵੀ ਨਹੀਂ ਆਉਂਦੇ।