ਸੰਗਰੂਰ: ਅਕਾਲੀ ਦਲ ਅਤੇ ਢੀਂਡਸਾ ਪਰਿਵਾਰ ਦੇ ਵਿਚਕਾਰ ਵਧੀ ਨਰਾਜ਼ਗੀ ਦੇ ਚਲਦਿਆਂ ਦੋਹੇ ਧਿਰਾਂ ਆਪਸ ਵਿੱਚ ਬਿਆਨਬਾਜ਼ੀ ਕਰਦੀਆਂ ਨਜ਼ਰ ਆ ਰਹੀਆਂ ਹਨ। ਜਿਥੇ ਪਹਿਲਾ ਅਕਾਲੀ ਦਲ ਵੱਲੋਂ ਢੀਂਡਸਾ ਪਰਿਵਾਰ ਦੇ ਰਾਜਨੀਤਿਕ ਖੇਤਰ ਵਿੱਚ ਵੱਡਾ ਇਕੱਠ ਕਰਕੇ ਢੀਂਡਸਾ ਦੇ ਦਾਅਵੇ ਦੀ ਹਵਾ ਕੱਢੀ ਗਈ ਸੀ ਉੱਥੇ ਹੁਣ ਢੀਂਡਸਾ ਵੱਲੋਂ 23 ਫਰਵਰੀ ਨੂੰ ਸੰਗਰੂਰ ਵਿਖੇ ਵੱਡੀ ਰੈਲੀ ਕੀਤੀ ਜਾਣੀ ਹੈ।
ਸੁਖਦੇਵ ਢੀਂਡਸਾ ਨੇ ਅਕਾਲੀ ਦਲ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਅਕਾਲੀ ਦਲ ਵੱਲੋਂ ਆਪਣੀ ਰੈਲੀ ਵਿੱਚ ਸ਼ਰਾਬ ਅਤੇ ਪੈਸੇ ਵੰਡ ਕੇ ਇਕੱਠ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਸਾਰੇ ਪੰਜਾਬ 'ਚੋਂ 12-13 ਹਜ਼ਾਰ ਦਾ ਇਕੱਠ ਕੀਤਾ ਸੀ, ਪਰ ਅਸੀਂ ਸਿਰਫ਼ ਸੰਗਰੂਰ ਹਲਕੇ 'ਚੋਂ ਇੰਨਾ ਇਕੱਠ ਕਰਾਂਗੇ।
ਇਹ ਵੀ ਪੜ੍ਹੋ: ਕੇਰਲ ਹੜ੍ਹ ਪੀੜ੍ਹਤਾਂ ਲਈ ਬਣਵਾਏ 121 ਮਕਾਨਾਂ ਦੀਆਂ ਚਾਬੀਆਂ ਸੌਂਪੇਗਾ ਈਨਾਡੂ-ਰਾਮੋਜੀ ਗਰੁੱਪ
ਦਿੱਲੀ ਵਿੱਚ ਭਾਜਪਾ ਅਤੇ ਅਕਾਲੀਆਂ ਵਿਚਕਾਰ ਤਨਾਅ 'ਤੇ ਬੋਲਦਿਆਂ ਢੀਂਡਸਾ ਨੇ ਕਿਹਾ ਕਿ ਸੱਭ ਨੂੰ ਪਤਾ ਹੈ ਕਿ ਦਿੱਲੀ ਵਿੱਚ ਅਕਾਲੀਆਂ ਨੇ ਭਾਜਪਾ ਦਾ ਵਿਰੋਧ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਆਗੂਆਂ ਨੂੰ ਵੀ ਇਸ ਗੱਲ ਬਾਰੇ ਸਾਰੀ ਜਾਣਕਾਰੀ ਹੈ ਕਿ ਅਕਾਲੀਆਂ ਨੇ ਦਿੱਲੀ ਵਿੱਚ ਭਾਜਪਾ ਦਾ ਸਾਥ ਨਹੀਂ ਦਿੱਤਾ ਹੈ।