ETV Bharat / state

Snatching in Sangrur: ਸੀਐੱਮ ਦੇ ਸ਼ਹਿਰ ਵਿਚ ਲੁਟੇਰੇ ਬੇਖੌਫ, ਦਿਨ-ਦਿਹਾੜੇ ਲੁੱਟਿਆ ਦੁਕਾਨਦਾਰ - Etv Bharat

ਸੰਗਰੂਰ ਵਿਖੇ ਸੁਨਾਮੀ ਗੇਟ ਸਥਿਤ ਰਾਜੀਵ ਬੁਕ ਸਟੋਰ ਵਿਖੇ ਲੁਟੇਰੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੁਕਾਨਦਾਰ ਦਾ ਕਹਿਣਾ ਹੈ ਕਿ ਲੁਟੇਰਾ ਪਹਿਲਾਂ ਕਿਤਾਬਾਂ ਦੇਖਦਾ ਰਿਹਾ ਤੇ ਬਾਅਦ ਵਿਚ ਉਸ ਦੀ ਮੁੰਦਰੀ ਲਾਹ ਕੇ ਰਫੂਚੱਕਰ ਹੋ ਗਿਆ।

Snatching in Sangrur  : Robbers fearless in CM's city Robbery of the shopkeeper
Snatching in Sangrur : ਸੀਐੱਮ ਦੇ ਸ਼ਹਿਰ ਵਿਚ ਲੁਟੇਰੇ ਬੇਖੌਫ, ਦਿਨ-ਦਿਹਾੜੇ ਲੁੱਟਿਆ ਦੁਕਾਨਦਾਰ
author img

By

Published : Jan 30, 2023, 3:09 PM IST

ਸੰਗਰੂਰ: ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਮਾਹੌਲ ਦਿਨੋਂ-ਦਿਨ ਖਰਾਬ ਹੁੰਦਾ ਜਾ ਰਿਹਾ ਹੈ, ਲੁੱਟਾਂ-ਖੋਹਾਂ ਅਤੇ ਕਤਲ ਦੀਆਂ ਖਬਰਾਂ ਆ ਰਹੀਆਂ ਹਨ। ਪੁਲਿਸ ਪ੍ਰਸ਼ਾਸਨ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ, ਤਾਂ ਜੋ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ। ਲੁਟੇਰੇ ਬੇਖੌਫ ਹੋ ਕੇ ਦਿਨ-ਦਿਹਾੜੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ।

ਇਸੇ ਤਰ੍ਹਾਂ ਦਾ ਹੀ ਮਾਮਲਾ ਸੰਗਰੂਰ ਦੇ ਸੁਨਾਮੀ ਗੇਟ ਤੋਂ ਸਾਹਮਣੇ ਆਇਆ ਹੈ, ਜਿਥੇ ਲੁਟੇਰਿਆਂ ਨੇ ਫਿਲਮੀ ਅੰਦਾਜ਼ ਵਿਚ ਇਕ ਕਿਤਾਬਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਰਾਜੀਵ ਬੁੱਕ ਸਟੋਰ ਵਿਚੋਂ ਲੁਟੇਰਿਆਂ ਨੇ ਬੇਖੌਫ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੁਕਾਨ ਮਾਲਕ ਦਾ ਕਹਿਣਾ ਹੈ ਕਿ ਉਕਤ ਲੁਟੇਰੇ ਉਸ ਦੀ ਦੁਕਾਨ ਉਤੇ ਕਿਤਾਬਾਂ ਲੈਣ ਦੇ ਬਹਾਨੇ ਆਏ ਸਨ। ਪਹਿਲਾਂ ਉਹ ਕਾਫੀ ਸਮਾਂ ਕਿਤਾਬਾਂ ਦੇਖਦੇ ਰਹੇ ਤੇ ਬਾਅਦ ਵਿਚ ਉਸ ਨੇ ਦੁਕਾਨਦਾਰ ਨੂੰ ਕਿਹਾ ਕਿ ਮੇਰੀ ਮਾਤਾ ਜੀ ਬਾਹਰ ਗੱਡੀ ਵਿਚ ਬੈਠੇ ਹਨ ਉਨ੍ਹਾਂ ਨੂੰ ਲੈ ਆਓ, ਜਦੋਂ ਦੁਕਾਨਦਾਰ ਨੇ ਆਪਣਾ ਕਾਮਾ ਉਸ ਦੀ ਗੱਡੀ ਵੱਲ ਭੇਜਿਆ ਤਾਂ ਪਿੱਛੋਂ ਲੁਟੇਰੇ ਨੇ ਉਸ ਦੇ ਹੱਥ ਵਿਚ ਪਾਈ ਮੁੰਦਰੀ ਲੁਹਾ ਲਈ ਤੇ ਉਥੋਂ ਫਰਾਰ ਹੋ ਗਿਆ। ਦੁਕਾਨਦਾਰ ਬਜ਼ੁਰਗ ਹੋਣ ਕਾਰਨ ਉਹ ਜ਼ਿਆਦਾ ਭੱਜ-ਦੌੜ ਨਹੀਂ ਕਰ ਸਕਿਆ।

ਇਹ ਵੀ ਪੜ੍ਹੋ : Gangster arrested: ਗੈਂਗਸਟਰ ਕਾਕਾ ਸਾਥੀ ਸਮੇਤ ਗ੍ਰਿਫਤਾਰ, ਗੋਰੂ ਬੱਚਾ ਤੋਂ ਦੇਵਾ ਦਾ ਕਤਲ ਕਰਵਾਉਣ ਦਾ ਇਲਜ਼ਾਮ

ਮੁੰਦਰੀ ਲਾਹ ਕੇ ਰਫੂਚੱਕਰ ਹੋਇਆ ਲੁਟੇਰਾ: ਪੀੜਤ ਦੁਕਾਨਦਾਰ ਗਿਆਨਚੰਦ ਦਾ ਕਹਿਣਾ ਹੈ ਕਿ ਉਸ ਨਾਲ ਜਦੋਂ ਇਹ ਵਾਰਦਾਤ ਹੋਈ ਤਾਂ ਉਸ ਨੇ ਕਾਫੀ ਰੌਲਾ ਪਾਇਆ ਪਰ ਲੁਟੇਰਾ ਉਸ ਦੀ ਮੁੰਦਰੀ ਲੈ ਕੇ ਉਥੋਂ ਰਫੂਚੱਕਰ ਹੋ ਗਿਆ। ਉਸ ਨੇ ਤੁਰੰਤ ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ। ਦੁਕਾਨਦਾਰ ਦੇ ਪੁੱਤਰ ਦਾ ਕਹਿਣਾ ਹੈ ਕਿ ਆਏ ਦਿਨ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਹਨ ਪਰ ਪੁਲਿਸ ਪ੍ਰਸ਼ਾਸਨ ਇਸ ਸਬੰਧੀ ਕੋਈ ਵੀ ਢੁੱਕਵਾਂ ਹੱਲ ਕਰਨ ਵਿਚ ਨਾਕਾਮਯਾਬ ਨਜ਼ਰ ਆ ਰਿਹਾ ਹੈ। ਉਸ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਦੌਰਾਨ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਹਨ। ਆਮ ਬੰਦੇ ਦਾ ਤਾਂ ਰੱਬ ਹੀ ਰਾਖਾ ਹੈ। ਬਜ਼ੁਰਗ ਦੁਕਾਨਦਾਰ ਦਾ ਕਹਿਣਾ ਹੈ ਕਿ ਉਕਤ ਲੁਟੇਰੇ ਨੇ ਪਹਿਲਾਂ ਉਸ ਨੂੰ ਮੁੰਦਰੀ ਦਿਖਾਉਣ ਲਈ ਕਿਹਾ ਜਦੋਂ ਉਸ ਨੇ ਅੱਧੀ ਮੁੰਦਰੀ ਲਾਹੀ ਤਾਂ ਉਹ ਇੰਨੇ ਨੂੰ ਲਾਹ ਕੇ ਫਰਾਰ ਹੋ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.