ਸੰਗਰੂਰ : ਸੂਬੇ ਵਿੱਚ ਵੱਧ ਰਹੇ ਅਪਰਾਧ ਨੂੰ ਠੱਲ ਪਾਉਣ ਲਈ ਪੁਲਿਸ ਵੀ ਮੁਸਤੈਦੀ ਨਾਲ ਜੁਟੀ ਹੋਈ ਹੈ। ਅਜਿਹੀ ਮੁਸਤੈਦੀ ਦਿਖਾਉਂਦੇ ਹੋਏ ਸੰਗਰੂਰ ਪੁਲਿਸ ਨੇ 12 ਜਨਵਰੀ ਨੂੰ ਸੰਗਰੂਰ ਦੇ ਨਾਮੀ ਗੰਨ ਹਾਉਸ 'ਚ ਹਥਿਆਰਾਂ ਦੇ ਚੋਰੀ ਦੇ ਮਾਮਲੇ ਨੂੰ ਕੁਝ ਹੀ ਘੰਟਿਆਂ ਵਿਚ ਸੁਲਝਾਅ ਲਿਆ ਅਤੇ 5 ਮੁਲਜ਼ਮ ਵੀ ਕਾਬੂ ਕਰ ਲਏ। ਇਸ ਲੁੱਟ ਨੂੰ ਪੁਲਿਸ ਨੇ 24 ਘੰਟਿਆਂ ਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਚੋਰੀ ਕੀਤੇ 16 ਚੋਂ 14 ਹੱਥਿਆਰ ਵੀ ਬਰਾਮਦ ਕਰ ਲਏ ਹਨ। ਇਨ੍ਹਾਂ ਕੋਲੋਂ 30 ਕਾਰਤੂਸ ਅਤੇ ਇੱਕ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।
ਗੁੰਮਰਾਹ ਕਰਨ ਲਈ ਪਾਇਆ ਨਿਹੰਗਾਂ ਦਾ ਬਾਣਾ : ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਟੀਮ ਨੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਮਾਮਲਾ ਸੁਲਝਾਇਆ ਹੈ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਨਿਹੰਗ ਸਿੰਘਾਂ ਦੇ ਕੱਪੜੇ ਪਾਏ ਸਨ ਤਾਂ ਜੋ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਨਾ ਕਰ ਸਕੇ। ਇਸ ਤੋਂ ਇਲਾਵਾ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
ਗੰਨ ਹਾਊਸ ਦੇ ਮਾਲਕ ਵਿਰੁੱਧ ਵੀ ਕੀਤੀ ਜਾਵੇਗੀ ਕਾਰਵਾਈ: ਨਾਲ ਹੀ ਪੁਲਿਸ ਨੇ ਕਿਹਾ ਹੈ ਕਿ ਗੰਨ ਹਾਊਸ ਦੇ ਮਾਲਕ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਉਸ ਨੇ ਆਪਣੀ ਦੁਕਾਨ ਦੇ ਬਾਹਰ ਕੋਈ ਗਾਰਡ ਨਹੀਂ ਰੱਖਿਆ ਸੀ ਅਤੇ ਕਾਨੂੰਨ ਅਨੁਸਾਰ ਦੁਕਾਨ ਦੇ ਬਾਹਰ ਉਸ ਨੇ ਕੈਮਰੇ ਵੀ ਵਿਵਸਥਾ ਨਹੀਂ ਕੀਤੀ ਸੀ।
- ਪਤੰਗ ਉਡਾਉਣ ਦੇ ਬਹਾਨੇ ਨੌਜਵਾਨ ਨੂੰ ਘਰ ਬੁਲਾ ਕੇ ਉਤਾਰਿਆ ਮੌਤ ਦੇ ਘਾਟ
- ਮਾਨਸਾ 'ਚ ਪਰਵਿੰਦਰ ਸਿੰਘ ਝੋਟੇ ਉੱਤੇ ਹੋਇਆ ਜਾਨਲੇਵਾ ਹਮਲਾ, ਮੁਲਜ਼ਮਾਂ ਤੋਂ ਫੜ੍ਹੇ ਸੀ ਪਾਬੰਦੀਸ਼ੁਦਾ ਕੈਪਸੂਲ
- ਹਿੱਟ ਐਂਡ ਰਨ ਕਾਨੂੰਨ ਖ਼ਿਲਾਫ਼ ਜਲੰਧਰ ਡੀਸੀ ਦਫਤਰ ਅੱਗੇ ਮਰਨ ਵਰਤ 'ਤੇ ਬੈਠਾ ਟਰੱਕ ਯੂਨੀਅਨ ਦਾ ਸਾਬਕਾ ਪ੍ਰਧਾਨ
ਫੜ੍ਹੇ ਗਏ ਮੁਲਜ਼ਮਾਂ ਦੀ ਪਹਿਚਾਣ : ਪੁਲਿਸ ਅਧਿਕਾਰੀਆਂ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ,ਪਵਨਦੀਪ ਸਿੰਘ ਉਰਫ਼ ਪੰਮਾ ਪੁੱਤਰ ਬਲਵਿੰਦਰ ਸਿੰਘ ਪੁੱਤਰ ਮਾਨ ਸਿੰਘ ਵਾਸੀ ਹਰਮਨ ਨਗਰ, ਅਮਨਦੀਪ ਸਿੰਘ ਉਰਫ਼ ਅਮਨ ਵੱਜੋਂ ਕਾਰਵਾਈ ਕੀਤੀ। ਸਰਵਣ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਪਿੰਡ ਟੋਡਰਪੁਰ ਥਾਣਾ ਥੋਹਾ ਜ਼ਿਲ੍ਹਾ ਮਾਨਸਾ, ਮਲਵਿੰਦਰ ਸਿੰਘ ਪੁੱਤਰ ਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਟਿਆਲਾ, ਸੰਦੀਪ ਸਿੰਘ ਉਰਫ਼ ਗਿਆਨੀ ਉਰਫ਼ ਰਣਪ੍ਰਤਾਪ ਸਿੰਘ ਪੁੱਤਰ ਸ. ਕ੍ਰਿਸ਼ਨ ਸਿੰਘ, ਗੁਰਮੀਤ ਸਿੰਘ ਉਰਫ ਰਾਜਵੀਰ ਉਰਫ ਗੀਤਾ ਵੱਜੋਂ ਹੋਈ ਹੈ। ਨਾਲ ਹੀ ਇੱਕ ਹੋਰ ਮੁਲਜ਼ਮ ਕਾਲਾ ਨਿਹੰਗ ਪੁੱਤਰ ਸਰਵਣ ਸਿੰਘਵਾਸੀ ਟੋਡਰਪੁਰ ਥਾਣਾ ਬੀਹਾ (ਮਾਨਸਾ) ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 30 ਜਿੰਦਾ ਕਾਰਤੂਸ (03 ਬੰਦੂਕ, ਇਕ ਰਾਈਫਲ, 05 ਪਿਸਤੌਲ ਅਤੇ 05 ਰਿਵਾਲਵਰ) ਸਮੇਤ ਕੁੱਲ 14 ਹਥਿਆਰ ਬਰਾਮਦ ਕੀਤੇ ਗਏ ਹਨ। ਪੁਲਿਸ ਮੁਤਾਬਿਕ ਇਹਨਾਂ ਮੁਜ਼ਲਮਾਂ ਦੇ ਤਾਰ ਕਿਸੇ ਵੱਡੇ ਨੈਟਵਰਕ ਨਾਲ ਜੁੜੇ ਹੋਏ ਹਨ ਉਹਨਾਂ ਵਾਰੇ ਵੀ ਜਲਦ ਹੀ ਪਤਾ ਲਾਇਆ ਜਾਵੇਗਾ।