ਸੰਗਰੂਰ: ਪਿੰਡ ਛਾਜਲੀ ਦੇ ਵਾਸੀਆਂ ਨੇ ਗਰੀਬ ਵਰਗ ਦੇ ਨੀਲੇ ਕਾਰਡ ਕੱਟਣ 'ਤੇ ਪੰਜਾਬ ਸਰਕਾਰ ਵਿਰੁੱਧ ਮੰਗਲਵਾਰ ਨੂੰ ਹਿਸਾਰ ਰੋਡ ਜਾਮ ਕਰ ਦਿੱਤਾ। ਪ੍ਰਦਰਸ਼ਕਾਰੀਆਂ ਨੇ ਦੱਸਿਆ ਕਿ 1000 ਤੋਂ ਵੱਧ ਗਿਣਤੀ ਦੇ ਕਾਰਡ ਕੱਟ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਮਿਲ ਰਹੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਸੀ ਪਰ ਹੁਣ ਉਨ੍ਹਾਂ ਦੇ ਕਣਕ ਦੇ ਕਾਰਡ ਵੀ ਕੱਟੇ ਜਾ ਰਹੇ ਹਨ, ਜਿਸ ਤੋਂ ਸਾਫ ਪਤਾ ਚੱਲਦਾ ਹੈ ਕਿ ਪੰਜਾਬ ਸਰਕਾਰ ਦਾ ਮਨਸੂਬਾ ਹੀ ਨਹੀਂ ਹੈ ਕਿ ਉਹ ਆਪਣੇ ਵਾਅਦੇ ਪੂਰੇ ਕਰੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਹ ਧਰਨਾ ਸਿਰਫ਼ ਸ਼ੁਰੁਆਤ ਹੈ ਜੇਕਰ ਸਰਕਾਰ ਉਨ੍ਹਾਂ ਦੀ ਮੰਗ ਨੂੰ ਸਮੇਂ ਸਿਰ ਪੂਰਾ ਨਹੀਂ ਕਰੇਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨਗੇ।
ਇਹ ਵੀ ਪੜੋ: ਸੁਖਨਾ ਕੈਚਮੈਂਟ ਮਾਮਲਾ: ਸਿਆਸੀ ਆਗੂਆਂ ਨੇ ਮੁੜ ਤੋਂ ਕਾਨੂੰਨੀ ਲੜਾਈ ਲੜਨ ਦੀ ਆਖੀ ਗੱਲ
ਹੁਣ ਵੇਖਣਾ ਹੋਵੇਗਾ ਕੀ ਪੰਜਾਬ ਸਰਕਾਰ ਕੱਟੇ ਗਏ ਕਾਰਡਾਂ ਨੂੰ ਮੁੜ ਤੋਂ ਲਾਗੂ ਕਰੇਗੀ ਜਾਂ ਫਿਰ ਇਹ ਲੋਕ ਦੁਬਾਰਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।