ਸੰਗਰੂਰ: ਕੇਂਦਰੀ ਜੇਲ੍ਹ ਕੋਈ ਵੀ ਹੋਵੇ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਹੁਣ ਇੱਕ ਵਾਰ ਫਿਰ ਤੋਂ ਸੰਗਰੂਰ ਦੀ ਕੇਂਦਰ ਜੇਲ੍ਹ (sangrur jail) ਸੁਰਖੀਆਂ 'ਚ ਆ ਗਈ ਹੈ ਕਿਉਂਕਿ ਗੈਂਗਸਟਰ ਵੱਲੋਂ ਹੁਣ ਜੇਲ੍ਹ ਚੋਂ ਰੀਲ ਬਣਾਈ ਗਈ ਹੈ। ਇਸ ਰੀਲ ਦੇ ਵਾਇਰਲ ਹੋਣ ਤੋਂ ਬਾਅਦ ਵੱਡੇ ਸਵਾਲ ਮੁੜ ਤੋਂ ਖੜ੍ਹੇ ਹੋ ਗਏ ਹਨ। ਇਹ ਗੈਂਗਸਟਰ ਅਮਨਦੀਪ (gangster amandeep uba) ਹੈ ਜਿਸ ਨੇ ਆਪਣੀ ਬੈਰਕ ਚੋਂ ਨਿਕਲਦੇ ਹੋਏ ਵੀਡੀਓ ਬਣਾਈਅ ਅਤੇ ਉਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੰਗਰੂਰ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ।
ਪੁਲਿਸ ਦਾ ਦਾਅਵਾ: ਉਧਰ ਇਸ ਮਾਮਲੇ 'ਚ ਸੰਗਰੂਰ ਪੁਲਿਸ (sangrur police) ਦਾ ਬਿਆਨ ਵੀ ਸਾਹਮਣੇ ਆ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵੀਡੀਓ ਸੰਗਰੂਰ ਜੇਲ੍ਹ ਦੀ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ ਅਸੀਂ ਤਫ਼ਤੀਸ਼ ਕੀਤੀ ਹੈ ਜਿਸ 'ਚ ਪਤਾ ਲੱਗਿਆ ਹੈ ਕਿ ਇਹ ਵੀਡੀਓ ਸੰਗਰੂਰ ਜੇਲ੍ਹ ਦੀ ਨਹੀਂ ਹੈ।ਇਸੇ ਮਾਮਲੇ 'ਤੇ ਐਸ.ਐਚ.ਓ. ਕਰਮਜੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਉਨਾਂ੍ਹ ਆਖਿਆ ਕਿ ਮੈਂ ਖੁਦ ਜੇਲ੍ਹ ਦੀ ਤਫ਼ਤੀਸ਼ ਕੀਤੀ ਹੈ ਨਾ ਹੀ ਇਹ ਵੀਡੀਓ ਸੰਗਰੂਰ ਜੇਲ੍ਹ ਦੀ ਹੈ ਅਤੇ ਨਾ ਹੀ ਅਸੀਂ ਕੋਈ ਮੁਕੱਦਮਾ ਦਰਜ ਕੀਤਾ ਹੈ।
ਪੁਲਿਸ ਅਤੇ ਸਰਕਾਰ ਦੇ ਦਾਅਦਵੇ ਖੋਖਲੇ: ਪੁਲਿਸ ਜਾਂ ਸਰਕਾਰ ਕੁੱਝ ਵੀ ਆਖੇ ਪਰ ਇਸ ਗੱਲ ਨੂੰ ਅਣਗੋਲਿਆ ਨਹੀਂ ਕੀਤਾ ਜਾ ਸਕਦਾ ਕਿ ਅਸਕਰ ਹੀ ਜੇਲ੍ਹਾਂ ਚੋਂ ਫੋਨ ਬਰਾਮਦ ਹੋ ਰਹੇ ਨੇ ਅਤੇ ਨੀਤੀ ਹੀ ਗੈਂਗਸਟਰਾਂ (gangster)ਜਾਂ ਕੈਦੀਆਂ ਵੱਲੋਂ ਵੀਡੀਓ ਬਣਾਈਆਂ ਜਾ ਰਹੀ ਹਨ। ਇੱਕ ਪਾਸੇ ਜਦੋਂ ਮੰਤਰੀ ਸਾਹਿਬ ਨੇ ਆਖਿਆ ਕਿ ਹੁਣ ਜੇਲ੍ਹਾਂ 'ਚ ਪਰਿੰਦਾ ਵੀ ਪਰ ਨਹੀਂ ਮਾਰੇਗਾ ਤਾਂ ਮੋਬਾਇਲ ਫੋਨ ਤਾਂ ਬਹੁਤ ਦੂਰ ਦੀ ਗੱਲ ਹੈ ਪਰ ਅੱਜ ਤੱਕ ਅਜਿਹਾ ਹੋਇਆ ਨਹੀਂ। ਜਦੋਂ ਵੀ ਕਿਸੇ ਜੇਲ੍ਹ ਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਅਕਸਰ ਹੀ ਫੋਨ, ਸਿਮ, ਚਾਰਜਰ, ਹੈੱਡਫੋਨ ਅਤੇ ਨਸ਼ਾ ਵੀ ਬਰਾਮਦ ਹੁੰਦਾ ਹੈ।
- Sandeep Nangal Ambia Murder Case: ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਤਲ ਕਰਨ ਵਾਲਾ ਗੈਂਗਸਟਰ ਸ਼ੂਟਰ ਹੈਰੀ ਦਿੱਲੀ ਸਪੈਸ਼ਲ ਸੈੱਲ ਨੇ ਕੀਤਾ ਗ੍ਰਿਫ਼ਤਾਰ
- Amritsar Crime News: ਦੇਰ ਰਾਤ ਅੰਮ੍ਰਿਤਸਰ 'ਚ ਚੱਲੀਆਂ ਗੋਲੀਆਂ, ਇੱਕ ਨੌਜਵਾਨ ਹੋਇਆ ਜ਼ਖ਼ਮੀ
- Gunshots between gangsters and police: ਸਾਥੀ ਨੌਜਵਾਨ ਦੇ ਭੋਗ 'ਤੇ ਆਏ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਹੋਇਆ ਮੁਕਾਬਲਾ, ਜ਼ਖ਼ਮੀ ਗੈਂਗਸਟਾਰ ਸਮੇਤ ਪੰਜ ਗ੍ਰਿਫਤਾਰ
ਸਵਾਲਾਂ ਦੇ ਘੇਰੇ 'ਚ ਪ੍ਰਸਾਸ਼ਨ: ਗੈਂਗਸਟਰ ਅਮਨ (gangster amandeep uba ) ਦੀ ਇਸ ਵੀਡੀਓ ਦੇ ਅੱਗ ਵਾਂਗ ਵਾਇਰਲ ਹੋਣ ਮਗਰੋਂ ਪੁਲਿਸ ਪ੍ਰਸਾਸ਼ਨ (sangrur police)'ਤੇ ਵੱਡੇ ਸਵਾਲ ਉੱਠ ਰਹੇ ਹਨ। ਹਰ ਕੋਈ ਇਹੀ ਸਵਾਲ ਕਰ ਰਿਹਾ ਕਿ ਜਦੋਂ ਜੇਲ੍ਹ 'ਚ ਕੋਈ ਵੀ ਚੈਕਿੰਗ ਲਈ ਜਾਂਦਾ ਹੈ ਤਾਂ ਚੰਗੀ ਤਰ੍ਹਾਂ ਤਲਾਸ਼ੀ ਲਈ ਜਾਂਦੀ ਹੈ। ਹਰ ਸਮਾਨ ਦੀ ਜਾਂਚ ਕੀਤੀ ਜਾਂਦੀ ਹੈ ਫਿਰ ਇਹ ਸਾਰੀਆਂ ਚੀਜ਼ਾਂ ਜਲੇ੍ਹਾਂ ਅੰਦਰ ਕੈਦੀਆਂ ਅਤੇ ਗੈਂਗਸਟਰਾਂ ਕੋਲ ਕਿਵੇਂ ਪਹੁੰਚਦੀਆਂ ਹਨ ਅਤੇ ਜੈਮਰ ਲੱਗੇ ਹੋਣ ਦੇ ਬਾਅਦ ਵੀ ਫੋਨ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਅਤੇ ਕਿਵੇਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਈਆਂ ਜਾਂਦੀਆਂ ਹਨ ਤੇ ਡਿਊਟੀ 'ਤੇ ਮੌਜੂਦ ਮੁਲਜ਼ਾਮਾਂ, ਅਧਿਕਾਰੀਆਂ ਨੂੰ ਕੋਈ ਖ਼ਬਰ ਤੱਕ ਨਹੀਂ ਹੁੰਦੀ।