ਸੰਗਰੂਰ: ਭਵਾਨੀਗੜ੍ਹ ਦੀ ਅਨਾਜ ਮੰਡੀ ਵਿੱਚ ਬੇਖੌਫ਼ ਚੋਰਾਂ ਨੇ 14 ਦੁਕਾਨਾਂ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਚੋਰਾਂ ਨੇ ਕਈ ਦੁਕਾਨਾਂ ਵਿੱਚ ਵੜ ਕੇ ਭੰਨਤੋੜ ਕੀਤੀ।
ਦੁਕਾਨਦਾਰ ਦਾ ਕਹਿਣਾ ਹੈ ਕਿ ਦੁਕਾਨਾਂ ਦੇ ਜਿੰਦੇ ਤੋੜੇ ਗਏ ਹਨ। ਚੋਰਾਂ ਨੇ ਦੁਕਾਨ ਦਾ ਸਾਰਾ ਸਮਾਨ ਖਿੰਡਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਇੱਥੇ ਕੋਈ ਚੌਕੀਦਾਰ ਹੈ ਅਤੇ ਨਾ ਹੀ ਪੁਲਿਸ ਨਿਗਰਾਨੀ ਕਰਦੀ ਹੈ।
ਇਸ ਦੇ ਨਾਲ ਹੀ ਭਾਜਪਾ ਦੇ ਸੂਬਾ ਸੈਕਟਰੀ ਜੀਵਨ ਗਰਗ ਨੇ ਪੁਲਿਸ ਅਤੇ ਸਰਕਾਰ ਦੀ ਨੀਤੀਆਂ ਦੇ ਖ਼ਿਲਾਫ਼ ਸਵਾਲ ਵੀ ਚੁੱਕੇ ਅਤੇ ਪੁਲਿਸ ਪ੍ਰਸ਼ਾਸਨ ਉੱਤੇ ਇਲਜ਼ਾਮ ਲਾਉਂਦੇ ਕਿਹਾ ਕਿ ਲੁਟੇਰੇ ਬੇਖੌਫ਼ ਹੋ ਕੇ ਚੋਰੀਆਂ ਕਰ ਰਹੇ ਹਨ, ਭਵਾਨੀਗੜ੍ਹ ਵਿੱਚ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਦੱਸਿਆ ਕਿ ਚੋਰ ਇੱਕ ਦਵਾਈਆਂ ਦੀ ਦੁਕਾਨ ਵਿੱਚੋਂ 10 ਹਜ਼ਾਰ ਰੁਪਏ ਲੈ ਕੇ ਫ਼ਰਾਰ ਹੋ ਗਏ ਹਨ।
ਜਾਂਚ ਕਰਨ ਆਏ ਅਧਿਕਾਰੀ ਦਾ ਕਹਿਣਾ ਹੈ ਚੋਰਾਂ ਨੇ ਦੁਕਾਨਾਂ ਦੇ ਜਿੰਦੇ ਤੋੜੇ ਹਨ ਅਤੇ ਇੱਕ ਦੁਕਾਨ ਵਿੱਚੋਂ 10 ਹਜ਼ਾਰ ਲੈ ਕੇ ਫ਼ਰਾਰ ਹੋ ਗਏ ਹਨ ਪਰ ਜਾਂਚ ਅਧਿਕਾਰੀ ਕਹਿੰਦਾ ਹੈ ਕਿ ਵੱਡਾ ਨੁਕਸਾਨ ਨਹੀਂ ਹੋਇਆ ਹੈ। ਇੱਥੇ ਸਵਾਲ ਉੱਠਦਾ ਹੈ ਕਿ ਪ੍ਰਸ਼ਾਸਨ ਨੂੰ ਕਿਸੇ ਵੱਡੇ ਨੁਕਸਾਨ ਦਾ ਇੰਤਜ਼ਾਰ ਰਹਿੰਦਾ ਹੈ ਕਿ ਫਿਰ ਹੀ ਕਾਰਵਾਈ ਕੀਤੀ ਜਾਵੇਗੀ।