ਸੰਗਰੂਰ: ਕਿਸਾਨ ਆਗੂਆਂ ਨੇ ਦੱਸਿਆ ਕਿ ਲਹਿਰਾਗਾਗਾ ਦੇ ਪਿੰਡ ਫਲੇੜਾ ਦੀ ਰਹਿਣ ਵਾਲੀ ਸੁਰਿੰਦਰ ਕੌਰ ਨੇ 2 ਐੱਫਡੀ 24 ਮਈ 2013 ਬੈਂਕ ਵਿੱਚ ਕਰਵਾਈਆਂ ਸਨ। ਪਰ ਹੁਣ ਜਦੋਂ ਮਿਆਦ ਪੂਰੀ ਹੋਣ ਉਤੇ ਉਹ ਬੈਂਕ ਵਿੱਚੋ ਆਪਣੇ ਪੈਸੇ ਕਢਵਾਉਣ ਲਈ (Protest over FD withdrawal from the bank) ਗਈ ਤਾਂ ਬੈਕ ਮੈਨੇਜਰ ਨੇ ਸੁਰਿੰਦਰ ਕੌਰ ਨੂੰ 92372 ਰੁਪਏ ਟੈਕਸ ਭਰਨ ਲਈ ਕਿਹਾ। ਜਦਕਿ ਐਫ.ਡੀ ਧਾਰਕ ਨੂੰ ਬੈਂਕ ਅਧਿਕਾਰੀਆਂ ਵੱਲੋਂ ਐਫ. ਡੀ. ਬਣਾਉਣ ਸਮੇਂ ਇਹੋ ਜੀ ਕੋਈ ਸ਼ਰਤ ਨਹੀਂ ਦੱਸੀ ਗਈ। ਬੈਂਕ ਮੈਨੇਜਰ ਟੈਕਸ ਭਰਨ ਦੀ ਗੱਲ ਉਤੇ ਅੜੇ ਹੋਏ ਹਨ।
ਬੈਂਕ ਮੈਨੇਜਰ ਨੂੰ ਬਣਾਇਆ ਬੰਦੀ: ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਸੁਰਿੰਦਰ ਕੌਰ ਨੂੰ ਉਸ ਦੀ ਪੂਰੀ ਰਕਮ ਬਿਨ੍ਹਾਂ ਕੋਈ ਟੈਕਸ ਕੱਟੇ ਦਿੱਤੀ ਜਾਵੇ। ਕਿਸਾਨ ਆਗੂਆਂ ਨੇ ਕਿਹਾ ਜੇਕਰ ਬੈਂਕ ਅਜਿਹਾ ਨਹੀਂ ਕਰਦੀ ਤਾਂ ਉਹ ਧਰਨਾ ਇਸੇ ਤਰ੍ਹਾਂ ਜਾਰੀ ਰੱਖਣਗੇ। ਜ਼ਿਕਰਯੋਗ ਹੈ ਕਿ ਇੱਥੇ ਕਿਸਾਨਾਂ ਵੱਲੋਂ ਬੈਂਕ ਮੈਨੇਜਰ ਸਮੇਤ ਸਟਾਫ ਨੂੰ ਬੈਕ ਵਿੱਚ ਬੰਦੀ (Bank manager farmers closed in the bank) ਬਣਾ ਲਿਆ ਹੈ। ਪਰ ਮਹਿਲਾ ਕਰਮਚਾਰੀਆਂ ਨੂੰ ਬਾਹਰ ਜਾਣ ਉਤੇ ਕੋਈ ਰੋਕ ਨਹੀਂ ਲਗਾਈ ਗਈ ਹੈ। ਕਿਸਾਨਾ ਵੱਲੋ ਬੈਂਕ ਦਾ ਘਿਰਾਓ ਲਗਾਤਾਰ ਜਾਰੀ ਹੈ।
ਕਿਸਾਨਾਂ ਅਤੇ ਮੈਨੇਜਰ ਵਿਚਕਾਰ ਬਹਿਸ: ਇਸ ਮੌਕੇ ਬੈਂਕ ਮੈਨੇਜਰ ਅਤੇ ਕਿਸਾਨ ਆਗੂਆਂ ਵਿੱਚ ਬਹਿਸਵਾਜੀ ਵੀ ਹੋਈ ਕਿਸਾਨਾਂ ਵੱਲੋਂ ਧਰਨਾ ਜਾਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮੰਗ ਪੂਰੀ ਹੋਣ ਤੱਕ ਧਰਨੇ ਉਤੇ ਡਟੇ ਹੋਏ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੀੜਤ ਮਾਤਾ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਸਰਗਰਮ ਵਰਕਰ ਹੈ।
ਇਹ ਵੀ ਪੜ੍ਹੋ: ਕੀਰਤਪੁਰ ਸਾਹਿਬ 'ਚ ਵੰਦੇ ਭਾਰਤ ਟਰੇਨ ਦੀ ਲਪੇਟ ਵਿੱਚ ਆਉਣ ਕਾਰਨ 3 ਸਾਲਾ ਬੱਚੀ ਦੀ ਮੌਤ