ਸੰਗਰੂਰ: ਅਕਸਰ ਹੀ ਜਲ ਨੂੰ ਜੀਵਨ ਕਿਹਾ ਜਾਂਦਾ ਹੈ, ਪਰ ਜੇਕਰ ਪਾਣੀ ਹੀ ਮਨੁੱਖ ਨੂੰ ਗੰਦਾ ਮਿਲੇ ਤਾਂ ਮਨੁੱਖ ਦੀ ਜ਼ਿੰਦਗੀ ਨਜ਼ਰ ਹੈ। ਅਜਿਹਾ ਹੀ ਪਾਣੀ ਵਾਲੇ ਗੰਦੇ ਪਾਣੀ ਦਾ ਮਾਮਲਾ ਸੰਗਰੂਰ ਦੇ ਅਜੀਤ ਨਗਰ ਮੁਹੱਲੇ ਦਾ ਹੈ ਜਿੱਥੇ ਲੋਕੀ 40 ਸਾਲ ਤੋਂ ਪੀਣ ਵਾਲਾ ਪਾਣੀ ਗੰਦਾ ਪੀ People of Sangrur are forced to drink dirty water ਰਹੇ ਹਨ। ਜਿਸ ਕਰਕੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸੇ ਦੌਰਾਨ ਮੁਹੱਲੇ ਦੀ ਗੁਰਮੇਲ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਸਾਡੇ ਮੁਹੱਲੇ ਵਿੱਚ ਗੰਦੇ ਪਾਣੀ ਕਰਕੇ ਇਸ ਇਲਾਕੇ ਵਿੱਚ ਪਰਿਵਾਰਿਕ ਮੈਂਬਰ ਬਿਮਾਰ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਘਰ ਵਿੱਚ ਗਰੀਬੀ ਕਰਕੇ ਫਿਲਟਰ ਵੀ ਨਹੀਂ ਲਗਵਾ ਸਕਦੇ। ਇਸ ਦੌਰਾਨ ਉਨ੍ਹਾਂ ਇਲਾਕੇ ਦੀ ਵਿਧਾਇਕਾਂ ਐਮ.ਐਲ.ਏ ਨਰਿੰਦਰ ਭਰਾਜ ਬਾਰੇ ਵੀ ਬੋਲਦਿਆ ਕਿਹਾ ਕਿ ਅਸੀ ਆਪਣੀ ਇਲਾਕੇ ਦੀ ਵਿਧਾਇਕਾਂ ਐਮ.ਐਲ.ਏ ਨਰਿੰਦਰ ਭਰਾਜ ਨੂੰ ਬਹੁਤ ਵਾਰੀ ਕਿਹਾ ਪਰ ਕੋਈ ਵੀ ਇਸ ਮਸਲੇ ਦਾ ਹੱਲ ਨਹੀਂ ਹੋ ਸਕਿਆ। ਇਸ ਤੋਂ ਇਲਾਵਾ ਅਸੀਂ ਬੱਚਿਆਂ ਨੂੰ ਪਾਣੀ ਉਬਾਲ ਕੇ ਪਿਲਾਉਦੇਂ ਹਾਂ ਤਾਂ ਕਿ ਬੱਚਿਆਂ ਨੂੰ ਬੀਮਾਰੀਆਂ ਤੋਂ ਬਚਿਆ ਜਾ ਸਕੇ।
ਜਦੋਂ ਇਸ ਮੁੱਦੇ ਉੱਤੇ ਸੰਗਰੂਰ ਦੇ ਜਲ ਸਪਲਾਈ ਵਿਭਾਗ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਮੇਰੇ ਕੋਲ ਅਜੀਤ ਨਗਰ ਦੇ ਗੰਦੇ ਪਾਣੀ ਦੀ ਸ਼ਿਕਾਇਤ ਆ ਗਈ ਹੈ। ਜਿਸਨੂੰ ਲੈ ਕੇ ਅੱਗੇ ਸੁਪਰਵਾਈਜ਼ਰ ਕੋਲ ਭੇਜ ਦਿੱਤਾ ਹੈ। ਜਿਸ ਤੋਂ ਬਾਅਦ ਸੁਪਰਵਾਈਜ਼ਰ ਇਲਾਕੇ ਵਿੱਚ ਪਾਣੀ ਦੀ ਜਾ ਕੇ ਚੈਕਿੰਗ ਕਰੇਗਾ ਅਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ:- ਬਲੌਂਗੀ ਪੁਲਿਸ ਵਲੋਂ ਅਸਲੇ ਸਮੇਤ ਨੌਜਵਾਨ ਕੀਤੇ ਕਾਬੂ