ETV Bharat / state

ਸੰਗਰੂਰ 'ਚ ਲੋਕਾਂ ਦਾ ਹੋਇਆ ਬੁਰਾ ਹਾਲ, ਸੀਵਰੇਜ ਦੀ ਸਮੱਸਿਆ ਨਾਲ ਨਰਕ ਭਰੀ ਜਿੰਦਗੀ ਜਿਉਣ ਲਈਮਜ਼ਬੂਰ - punjab sarkar

Sewage Problem in Sangrur: ਸੰਗਰੂਰ ਦੇ ਅਜੀਤ ਨਗਰ ਵਿੱਚ ਲੋਕ ਇਨੀਂ ਦਿਨੀਂ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਹਨ। ਲੋਕ ਸੀਵਰੇਜ ਦੀ ਸਮੱਸਿਆ ਕਰਕੇ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਨੇ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰਾਂ ਬਸ ਵੋਟਾਂ ਵੇਲੇ ਈ ਸਾਰ ਲੈਂਦੀਆਂ ਹਨ ਮਗਰੋਂ ਕੋਈ ਨਹੀਂ ਪੁੱਛਦਾ।

People are troubled by the sewage problem in  Ajit Nagar in Sangrur
ਸੰਗਰੂਰ 'ਚ ਲੋਕਾਂ ਦਾ ਹੋਇਆ ਬੁਰਾ ਹਾਲ,ਸੀਵਰੇਜ ਦੀ ਸਮੱਸਿਆ ਨਾਲ ਨਰਕ ਭਰੀ ਜਿੰਦਗੀ ਜਿਉਣ ਨੂੰ ਹੋਏ ਮਜਬੂਰ
author img

By ETV Bharat Punjabi Team

Published : Dec 16, 2023, 4:32 PM IST

ਸੰਗਰੂਰ 'ਚ ਲੋਕਾਂ ਦਾ ਹੋਇਆ ਬੁਰਾ ਹਾਲ, ਸੀਵਰੇਜ ਦੀ ਸਮੱਸਿਆ ਨਾਲ ਨਰਕ ਭਰੀ ਜਿੰਦਗੀ ਜਿਉਣ ਨੂੰ ਹੋਏ ਮਜਬੂਰ

ਸੰਗਰੂਰ: ਪੰਜਾਬ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਹਨ ਕਿ ਲੋਕਾਂ ਨੂੰ ਵਿਕਾਸ ਭਰਪੂਰ ਦਿੱਤਾ ਜਾਵੇਗਾ। ਲੋਕਾਂ ਦੀਆਂ ਸਹੂਲਤਾਂ ਦਾ ਖਿਆਲ ਰਖਿਆ ਜਾਵੇਗਾ। ਪਰ ਸਰਕਾਰ ਦਾ ਇਹ ਦਾਅਵਾ ਸ਼ਾਇਦ ਸੰਗਰੂਰ ਦੇ ਅਜੀਤ ਨਗਰ ਵਾਲਿਆਂ ਲਈ ਨਹੀਂ ਸੀ। ਜਿੱਥੇ ਦੇ ਲੋਕ ਇਹਨੀ ਦਿਨੀਂ ਸੀਵਰੇਜ ਦੀ ਸੱਮਸਿਆ ਨਾਲ ਜੂਝ ਰਹੇ ਹਨ। ਪਰ ਕੋਈ ਹੱਲ ਨਹੀਂ ਹੋਇਆ, ਜੇ ਸੰਗਰੂਰ ਪ੍ਰਸ਼ਾਸਨ ਸੀਵਰੇਜ ਬੋਰਡ ਦੀ ਗੱਲ ਕੀਤੀ ਜਾਵੇ ਤਾਂ ਉਹ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਹੈ।

ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ: ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਾਡੀ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਹੈ। ਸੰਗਰੂਰ ਦੇ ਅਜੀਤ ਨਗਰ ਬਸਤੀ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜ਼ਬੂਰ ਹਨ। ਸੀਵਰੇਜ ਦੀ ਸਪਲਾਈ ਬੰਦ ਹੋਣ ਦੇ ਕਾਰਨ ਜਿਹੜਾ ਗੰਦਾ ਪਾਣੀ ਹੈ। ਲੋਕਾਂ ਦੇ ਘਰਾਂ ਦੇ ਵਿੱਚ ਵੜ ਚੁੱਕਿਆ ਹੈ। ਛੋਟੇ ਬੱਚਿਆਂ ਨੂੰ ਖੇਡਣਾ ਤਾਂ ਬਹੁਤ ਦੂਰ ਦੀ ਗੱਲ ਹੈ ਸਕੂਲ ਜਾਣ ਦੇ ਵਿੱਚ ਵੀ ਬਹੁਤ ਮੁਸ਼ਕਿਲਾਂ ਆ ਰਹੀਆਂ ਹਨ, ਨਾਲ ਹੀ ਬਿਮਾਰੀਆਂ ਨੇ ਸਾਰਾ ਮਹੱਲੇ ਨਿਵਾਸੀਆਂ ਨੂੰ ਘੇਰ ਰੱਖਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਸਬੰਧ ਦੇ ਵਿੱਚ ਅਸੀਂ ਕਈ ਵਾਰ ਸੀਵਰੇਜ ਬੋਰਡ ਦੇ ਦਫਤਰ ਦੇ ਮੁਲਾਜ਼ਮਾਂ ਨੂੰ ਮਿਲ ਚੁੱਕੇ ਹਨ। ਪਰ ਸਾਡੀਆਂ ਮੁਸ਼ਕਲਾ ਦਾ ਕੋਈ ਵੀ ਹੱਲ ਨਹੀਂ ਹੋ ਰਿਹਾ।

ਵੋਟਾਂ ਮੰਗਣ ਵੇਲੇ ਲੀਡਰ ਸਾਡੇ ਪੈਰੀ ਹੱਥ ਲਗਾਉਂਦਾ: ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਜਦੋਂ ਵੋਟਾਂ ਮੰਗਣ ਦਾ ਟਾਈਮ ਹੁੰਦਾ ਹੈ ਉਸ ਵੇਲੇ ਹਰ ਇੱਕ ਲੀਡਰ ਸਾਡੇ ਪੈਰੀਂ ਹੱਥ ਲਗਾਉਂਦਾ ਹੈ ਅਤੇ ਸਾਡੇ ਘਰਾਂ ਦੇ ਵਿੱਚ ਵੋਟਾਂ ਮੰਗਦੇ ਹਨ। ਪਰ ਜਦੋਂ ਸਾਡੀਆਂ ਮੁਸ਼ਕਿਲਾਂ ਦਾ ਸਮਾਂ ਹੁੰਦਾ ਹੈ ਤਾਂ ਉਹਨਾਂ ਕੋਲ ਸਾਡੇ ਲਈ ਸਮਾਂ ਨਹੀਂ ਹੁੰਦਾ। ਇਸ ਸਬੰਧ ਵਿੱਚ ਅਸੀਂ ਮਹੱਲੇ ਦੇ ਲੋਕ ਕਈ ਵਾਰ ਸੰਗਰੂਰ ਦੇ ਐਮਐਲਏ ਨਰਿੰਦਰ ਕੌਰ ਭਰਾਜ ਨੂੰ ਮਿਲੇ ਹਨ, ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਸਿਰਫ ਸਾਨੂੰ ਲਾਰੇ ਲਗਾ ਕੇ ਭੇਜ ਦਿੱਤਾ ਜਾਂਦਾ ਹੈ। ਨਾਲ ਹੀ ਮਹੱਲਾ ਨਿਵਾਸੀਆਂ ਨੇ ਆਖਿਆ ਕਿ ਗੰਦੇ ਪਾਣੀ ਦੇ ਕਾਰਨ ਸਾਡਾ ਰਹਿਣਾ ਦੁਸ਼ਵਾਰ ਤਾਂ ਹੈਗਾ ਹੀ ਹੈ, ਨਾਲ ਹੀ ਕਈ ਬਿਮਾਰੀਆਂ ਸਾਡੇ ਜਵਾਕਾਂ ਨੂੰ ਘੇਰ ਚੁੱਕੀਆਂ ਹਨ, ਹਰ ਇੱਕ ਪਰਿਵਾਰ ਦੇ ਵਿੱਚੋਂ ਕੋਈ ਨਾ ਕੋਈ ਤੁਹਾਨੂੰ ਬਿਮਾਰ ਜਰੂਰ ਮਿਲੇਗਾ ਕਈਆਂ ਦੀ ਤਾਂ ਬਿਮਾਰੀ ਦੇ ਕਾਰਨ ਮੌਤ ਵੀ ਹੋ ਚੁੱਕੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.