ਸੰਗਰੂਰ: ਜ਼ਿਲ੍ਹੇ ਦੇ ਇਲਾਕੇ ਲਹਿਰਾਗਾਗਾ ਦੇ ਮੂਨਕ ਡਵੀਜ਼ਨਲ ਹਸਪਤਾਲ ਵਿਖੇ ਨਸ਼ਾ ਛੱਡਣ ਦੀ ਗੋਲ਼ੀਆਂ ਨਾ ਮਿਲਣ ਕਾਰਨ ਨਸ਼ਾ ਛੱਡਣ ਦੀ ਇੱਛਾ ਰੱਖਣ ਵਾਲਿਆਂ ਨੇ ਮੂਨਕ ਹਸਪਤਾਲ ਦੇ ਮੂਹਰੇ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਗੋਲ਼ੀਆਂ ਲੈਣ ਆਏ ਮਰੀਜ਼ਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਿਵਲ ਹਸਪਤਾਲ ਸੰਗਰੂਰ ਤੋਂ ਨਸ਼ਾ ਛੱਡਣ ਦੀ ਦਵਾਈ ਲੈਣ ਸਬੰਧੀ ਕਾਰਡ ਬਣਵਾਏ ਹੋਏ ਹਨ ਪਰ ਹਸਪਤਾਲ ਦੇ ਸਟਾਫ਼ ਵੱਲੋ ਉਨ੍ਹਾਂ ਦੇ ਬਣੇ ਕਾਰਡਾਂ ਦੀਆਂ ਹਦਾਇਤਾਂ ਅਨੁਸਾਰ ਗੋਲ਼ੀਆਂ ਨਹੀਂ ਦਿੱਤੀਆਂ ਜਾ ਰਹੀਆਂ ਹਨ।
ਇਸ ਸਬੰਧੀ ਗੋਲ਼ੀਆਂ ਵੰਡਣ ਵਾਲੀ ਸਟਾਫ਼ ਨਰਸ ਪ੍ਰੀਤਮ ਕੌਰ ਨੇ ਦੱਸਿਆ ਕਿ ਮੂਨਕ ਹਸਪਤਾਲ 'ਚ ਕਰੀਬ 650 ਮਰੀਜ਼ਾਂ ਦੀ ਰਜਿਸਟ੍ਰੇਸ਼ਨ ਹੋਈ ਹੈ ਜਿਨ੍ਹਾਂ ਚੋਂ 400 ਦੇ ਕਰੀਬ ਮਰੀਜ਼ ਗੋਲ਼ੀਆਂ ਲੈਣ ਆਉਂਦੇ ਹਨ। ਉਨ੍ਹਾਂ ਕੋਲ ਜਿੰਨੀਆਂ ਗੋਲ਼ੀਆਂ ਆਉਂਦੀਆਂ ਹਨ ਸਾਰੀਆਂ ਹੀ ਵੰਡ ਦਿੱਤੀਆਂ ਜਾਂਦੀਆਂ ਹਨ।
ਮੂਨਕ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਦਵਾਈ ਦੀ ਜਿੰਨੀ ਵੀ ਖੇਪ ਆਉਦੀ ਹੈ ਉਹ ਉਸ ਨੂੰ ਵੰਡ ਦਿੰਦੇ ਹਨ ਪਰ ਉਨ੍ਹਾਂ ਨੂੰ ਹੁਣ ਪਿੱਛੇ ਤੋਂ ਹੀ ਦਵਾਈ ਦੀ ਖੇਪ ਨਹੀਂ ਆ ਰਹੀ ਹੈ।